ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਹੋਈ ਦੋ ਸਾਲ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਹੋਈ ਦੋ ਸਾਲ ਦੀ ਸਜ਼ਾ

ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਹੋਈ ਦੋ ਸਾਲ ਦੀ ਸਜ਼ਾ

ਪੰਜਾਬ ਦੇ ਮਸ਼ੂਹਰ ਗਾਇਕ ਦਲੇਰ ਮਹਿੰਦੀ ਨੂੰ ਪਟਿਆਲਾ ਕੋਰਟ ਨੇ 15 ਸਾਲ ਪੁਰਾਣੇ ਕਬੂਤਰਬਾਜ਼ੀ ਮਾਮਲੇ 'ਚ ਦੋਸ਼ੀ ਕਰਾਰ ਕਰਦਿਆਂ ਦੋ ਸਾਲ ਦੀ ਸਜ਼ਾ ਸੁਣਾ ਦਿਤੀ ਗਈ ਅਤੇ 2 ਨਾਲ ਹਜ਼ਾਰ ਰੁਪਏ ਵੀ ਲਗਾਇਆ ਗਿਆ ਹੈ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਤੇ ਰਿਹਾ ਕਰਦਿੱਤਾ ਗਿਆ ਹੈ। ਦੱਸਣ ਯੋਗ ਹੈ ਕਿ ਸਾਲ 2003 'ਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਸਕੈਂਡਲ ਦੇ ਚਲਿਆ ਕਈ ਵੱਡੀ ਹਸਤੀਆਂ ਦੇ ਆਏ ਸਨ ਜਿੰਨਾ ਵਿਚ 15 ਸਾਲ ਬਾਅਦ ਗਾਇਕ ਦਲੇਰ ਮਹਿੰਦੀ ਨੂੰ ਅਦਾਲਤ ਵੱਲੌਂ ਦੋਸ਼ੀ ਪਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਪੁਲਿਸ ਹਿਰਾਸਤ 'ਚ ਭੇਜ ਦਿਤਾ ਗਿਆ ਹੈ। 

ਇਸ ਮਾਮਲੇ 'ਚ ਸਜਾ ਜਲਦੀ ਸੁਣਾਈ ਜਾਵੇਗੀ। ਇਹ ਫ਼ੈਸਲਾ ਜੁਡੀਸ਼ੀਅਲ ਮੈਜਿਸਟ੍ਰੇਟ ਨਿਧੀ ਸੈਣੀ ਦੀ ਅਦਾਲਤ ਵੱਲੋਂ ਸੁਣਾਇਆ ਗਿਆ। ਜਾਣਕਾਰੀ ਮੁਤਾਬਿਕ ਦਲੇਰ ਮਹਿੰਦੀ ਇਸ ਦੇ ਲਈ ਹੁਣ ਹਾਈਕੋਰਟ 'ਚ ਅਪੀਲ ਕਰਨਗੇ । ਇਸ ਮਾਮਲੇ 'ਚ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਹੈ, ਜਦਕਿ ਸ਼ਮਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਸਾਲ 2003 'ਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਪਿੰਡ ਬਲਬੇੜਾ ਹਲਕਾ ਸਨੌਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ 'ਤੇ ਦਲੇਰ ਮਹਿੰਦੀ ਖਿਲਾਫ ਕਬੂਤਰਬਾਜ਼ੀ ਦਾ ਮਾਮਲਾ ਦਰਜ ਕੀਤਾ ਸੀ।