ਸ਼ਹਿਨਾਜ਼ ਗਿੱਲ Mind Na Kri ਗਾਣੇ ਨਾਲ ਬਟੋਰ ਰਹੀ ਹੈ ਖੂਬ ਸੁਰਖੀਆਂ,ਵੀਡੀਓ ਡੇਢ ਕਰੋੜ ਤੋਂ ਪਾਰ
2019 'ਚ ਆਇਆ ਸੀ ਗਾਣਾ
Shahnaz Gill
ਨਵੀਂ ਦਿੱਲੀ: ਸ਼ਹਿਨਾਜ਼ ਗਿੱਲ ਬਿੱਗ ਬੌਸ 13 ਤੋਂ ਬਾਅਦ ਲਗਾਤਾਰ ਆਪਣੇ ਮਿਊਜ਼ਿਕ ਵੀਡੀਓ ਜ਼ਰੀਏ ਧਮਾਲ ਮਚਾ ਰਹੀ ਹੈ। ਉਹਨਾਂ ਦੇ ਨਵੇਂ ਪੰਜਾਬੀ ਗਾਣੇ ਵੀ ਖੂਬ ਸੁਰਖੀਆਂ ਬਟੋਰ ਰਹੇ ਹਨ । ਸ਼ਹਿਨਾਜ਼ ਗਿੱਲ ਦਾ ਗਾਣਾ ਫਿਰ ਤੋਂ ਬਹੁਤ ਵਾਇਰਲ ਹੋ ਰਿਹਾ ਹੈ। ਉਹਨਾਂ ਦੇ ਇਸ ਪੰਜਾਬੀ ਗਾਣਾ ਦਾ ਨਾਮ ਮਾਇਡ ਨਾ ਕਰੀ ਹੈ।
ਸ਼ਹਿਨਾਜ਼ ਗਿੱਲ ਦਾ ਇਹ ਗਾਣਾ ਸਾਲ 2019 ਵਿੱਚ ਰਿਲੀਜ਼ ਹੋਇਆ ਸੀ ਪਰ ਯੂ-ਟਿਊਬ 'ਤੇ ਇਹ ਗਾਣਾ ਅਜੇ ਵੀ ਧਮਾਲ ਮਚਾ ਰਿਹਾ ਹੈ। ਯੂ-ਟਿਊਬ ਚੈਨਲ ਤੇ ਇਸ ਗੀਤ ਨੂੰ 52 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ। ਇਹ ਵੀਡੀਓ ਆਰ ਸੰਗੀਤ ਦੇ ਯੂਟਿਊਬ ਚੈਨਲ 'ਤੇ ਜਾਰੀ ਕੀਤਾ ਗਿਆ ਹੈ।
ਗਾਣੇ ਵਿੱਚ ਰੌਬੀ ਸਿੰਘ ਦੀ ਜੋੜੀ ਸ਼ਹਿਨਾਜ਼ ਨਾਲ ਬਹੁਤ ਖੂਬਸੂਰਤ ਲੱਗ ਰਹੀ ਹੈ। ਦੀਪ ਜੰਡੂ ਦਾ ਇਸ ਵਿਚ ਸੰਗੀਤ ਹੈ। ਜਦਕਿ ਕਰਨ ਔਜਲਾ ਨੇ ਇਸ ਦੇ ਬੋਲ ਲਿਖੇ ਹਨ।