ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਲੁੱਟ; ਨੌਕਰ ਰਿਵਾਲਵਰ, ਨਕਦੀ ਅਤੇ ਗਹਿਣੇ ਲੈ ਫਰਾਰ
ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ
Jaswinder Bhalla
ਮੁਹਾਲੀ: ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਚੋਰੀ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਮੁਹਾਲੀ ਦੇ ਫੇਜ਼ 7 ਸਥਿਤ ਜਸਵਿੰਦਰ ਭੱਲਾ ਦੇ ਘਰ ਉਸ ਦੇ ਹੀ ਨੌਕਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਜਸਵਿੰਦਰ ਭੱਲਾ ਪਰਿਵਾਰ ਸਮੇਤ ਘਰੋਂ ਬਾਹਰ ਗਏ ਹੋਏ ਸਨ ਤੇ ਘਰ 'ਚ ਉਨ੍ਹਾਂ ਦੀ ਮਾਤਾ ਜੀ ਇਕੱਲੇ ਸਨ। ਚੋਰਾਂ ਨੇ ਭੱਲਾ ਦੀ ਮਾਂ ਦੇ ਹੱਥ ਬੰਨ੍ਹ ਕੇ ਘਟਨਾ ਨੂੰ ਅੰਜਾਮ ਦਿੱਤਾ।
ਤਕਰੀਬਨ 5 ਲੱਖ ਦੀ ਨਕਦੀ ਚੋਰੀ ਹੋਣ ਦਾ ਸਮਾਚਾਰ ਹੈ। ਚੋਰ ਘਰੋਂ ਨਕਦੀ, ਜਿਊਲਰੀ ਅਤੇ ਲਾਇਸੈਂਸੀ ਪਿਸਤੌਲ ਲੈ ਗਏ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।