ਜਿਵੇਂ ਮੇਰਾ ਪੁੱਤ ਅਣਖ ਨਾਲ ਜਿਉਂ ਕੇ ਗਿਆ ਉਵੇਂ ਹੀ ਅਸੀਂ ਅਣਖ ਨਾਲ ਜੀਵਾਂਗੇ- ਚਰਨ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

'ਭਾਵੇਂ ਕੱਲ੍ਹ ਨੂੰ ਗੋਲੀ ਵੱਜਦੀ ਹੁਣ ਵੱਜ ਜਾਵੇ ਕੋਈ ਪ੍ਰਵਾਹ ਨਹੀਂ'

photo

 

ਮਾਨਸਾ– ਸਿੱਧੂ ਮੂਸੇਵਾਲਾ ਦੀ ਅੱਜ ਪਹਿਲੀ ਬਰਸੀ ਮੌਕੇ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ। ਮਾਤਾ ਚਰਨ ਕੌਰ ਨੇ  ਭਾਵੁਕ ਹੁੰਦਿਆਂ ਕਿਹਾ ਕਿ ਅੱਜ ਵੀ ਸਾਡਾ ਦੇਸ਼ ਗੁਲਾਮ ਹੈ। ਜੇਲ੍ਹ ਵਿੱਚੋਂ ਲਾਰੈਂਸ ਵਰਗਾ ਗੈਂਗਸਟਰ ਖੁੱਲ੍ਹੇਆਮ ਵੀਡੀਓ ਕਾਲ ਕਰਕੇ ਕਹਿ ਰਿਹਾ ਹੈ ਕਿ ਕਤਲ ਉਸ ਨੇ ਕਰਵਾਇਆ ਹੈ।

ਸਰਕਾਰ ਇਸ 'ਤੇ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਹੀ ਹੈ। ਅੱਜ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਲੱਗੀ ਹੋਈ ਹੈ। ਅਸੀਂ ਅੰਮ੍ਰਿਤਪਾਲ ਦੀ ਹੈਸੀਅਤ ਨਹੀਂ ਜਾਣਦੇ। ਸਰਕਾਰ ਉਸ ਨੂੰ ਕਿਸੇ ਹੋਰ ਦਿਨ ਵੀ ਗ੍ਰਿਫਤਾਰ ਕਰ ਸਕਦੀ ਸੀ। ਜੇਕਰ ਮਾਮਲਾ ਦਰਜ ਕਰਨਾ ਸੀ ਤਾਂ ਅਜਨਾਲਾ 'ਚ ਜਿਸ ਦਿਨ ਇਹ ਘਟਨਾ ਵਾਪਰੀ ਸੀ, ਉਸ ਦਿਨ ਕਿਉਂ ਨਹੀਂ ਕੀਤਾ ਗਿਆ? ਸਰਕਾਰ ਨੇ ਇਹ ਕਾਰਾ ਸਿੱਧੂ ਦੀ ਬਰਸੀ ਨੂੰ ਵਿਗਾੜਨ ਕਰਕੇ ਕੀਤਾ ਹੈ।

ਚਰਨ ਕੌਰ ਨੇ ਕਿਹਾ ਕਿ ਜੇਕਰ ਉਸ ਦੇ ਲੜਕੇ ਨੇ ਕਿਸੇ ਦਾ ਕਤਲ ਕੀਤਾ ਹੈ ਤਾਂ ਜੇਕਰ ਕੋਈ ਸਾਬਤ ਕਰ ਦਿੰਦਾ ਹੈ ਤਾਂ ਉਹ ਅਤੇ ਉਸ ਦਾ ਪਤੀ ਬਲਕੌਰ ਸਿੰਘ ਪੁੱਤਰ ਤੋਂ ਬਾਅਦ ਸਜ਼ਾ ਭੁਗਤਣ ਲਈ ਤਿਆਰ ਹਨ। ਜਿਵੇਂ ਮੇਰਾ ਪੁੱਤ ਅਣਖ ਨਾਲ ਜਿਉਂ ਕੇ ਗਿਆ ਉਵੇਂ ਹੀ ਅਸੀਂ ਅਣਖ ਨਾਲ ਜੀਵਾਂਗੇ ਭਾਵੇਂ ਕੱਲ੍ਹ ਨੂੰ ਗੋਲੀ ਵੱਜਦੀ ਹੁਣ ਵੱਜ ਜਾਵੇ ਕੋਈ ਪ੍ਰਵਾਹ ਨਹੀਂ ਹੈ।