ਪੁੱਤ ਸਿੱਧੂ ਮੂਸੇਵਾਲਾ ਦੀ ਬਰਸੀ 'ਤੇ ਭਾਵੁਕ ਹੋਏ ਪਿਤਾ, ''ਅੱਜ ਮੇਰਾ ਪੁੱਤ ਮੇਰੀਆਂ ਅਵਾਜ਼ਾਂ ਨਹੀਂ ਸੁਣ ਰਿਹਾ''

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

'ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਇੰਟਰਨੈੱਟ ਬੰਦ ਕਰ ਦਿੱਤਾ ਪਰ ਗੈਂਗਸਟਰਾਂ ਦਾ ਖੁੱਲ੍ਹੇਆਮ ਚੱਲ ਰਿਹਾ ਇੰਟਰਨੈੱਟ'

photo

 

 ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮਾਨਸਾ ਦੀ ਦਾਣਾ ਮੰਡੀ ਵਿੱਚ ਮਨਾਈ ਜਾ ਰਹੀ ਹੈ। ਪਿਤਾ ਬਲਕੌਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਿਸ ਦਿਨ ਉਸ ਨੇ ਜੇਲ੍ਹ ਵਿੱਚੋਂ ਲਾਰੈਂਸ ਦੀ ਇੰਟਰਵਿਊ ਹੁੰਦੀ ਵੇਖੀ ਤਾਂ ਉਸ ਨੂੰ ਫਿਰ ਮਹਿਸੂਸ ਹੋਇਆ ਕਿ ਉਸ ਦੇ ਪੁੱਤਰ ਦਾ ਇੱਕ ਵਾਰ ਫਿਰ ਕਤਲ ਹੋ ਗਿਆ ਹੈ। ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਇੰਟਰਨੈੱਟ ਬੰਦ ਕਰ ਦਿੱਤਾ ਹੈ ਪਰ ਗੈਂਗਸਟਰਾਂ ਦਾ ਇੰਟਰਨੈੱਟ ਖੁੱਲ੍ਹੇਆਮ ਚੱਲ ਰਿਹਾ ਹੈ। ਹੁਣ ਹਾਲਾਤ ਇਸ ਹੱਦ ਤੱਕ ਆ ਗਏ ਹਨ ਕਿ ਇਨਸਾਫ਼ ਲੈਣ ਲਈ ਪਤਨੀ ਨਾਲ ਵਿਧਾਨ ਸਭਾ ਦੇ ਦਰਵਾਜ਼ੇ 'ਤੇ ਬੈਠਣਾ ਪਵੇਗਾ।

ਇਹ ਵੀ ਪੜ੍ਹੋ: ਸੋਨੀਪਤ 'ਚ ਨਹਿਰ 'ਚ ਡਿੱਗੀ ਕਾਰ, ਅਧਿਆਪਿਕਾ ਦੀ ਹੋਈ ਮੌਤ

ਬਲਕੌਰ ਸਿੰਘ ਨੇ ਪਹਿਲੀ ਵਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਗੈਂਗਸਟਰ ਖੁਦ ਸਿੱਧੂ ਦੀ ਮੌਤ ਦੀ ਜ਼ਿੰਮੇਵਾਰੀ ਲੈ ਰਹੇ ਹਨ ਅਤੇ ਪੁਲਿਸ ਉਨ੍ਹਾਂ ਅੱਗੇ ਗੋਡੇ ਟੇਕ ਰਹੀ ਹੈ। ਮੈਂ ਚੀਨ ਬਾਰਡਰ 'ਤੇ -30 ਡਿਗਰੀ 'ਚ ਡਿਊਟੀ ਕਰਕੇ ਦੇਸ਼ ਦੀ ਸੇਵਾ ਕੀਤੀ ਹੈ, ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਅੱਜ ਦੇਸ਼ ਲਈ ਜਾਨਾਂ ਦੇਣ ਵਾਲਿਆਂ ਤੋਂ ਉੱਪਰ ਗੈਂਗਸਟਰ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਤੰਜ਼ ਕੱਸਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਸਾਹਮਣੇ ਭਗਵੰਤ ਮਾਨ ਨੇ ਪੰਜਾਬ ਨੂੰ ਗਿਰਵੀ ਰੱਖਿਆ ਹੋਇਆ ਹੈ। ਸੂਬੇ ਦੇ ਕਿਸੇ ਵੀ ਮੰਤਰੀ ਜਾਂ ਮੁੱਖ ਮੰਤਰੀ ਕੋਲ ਖੁੱਲ੍ਹ ਕੇ ਫੈਸਲਾ ਲੈਣ ਦੀ ਤਾਕਤ ਨਹੀਂ ਹੈ। ਅੱਜ ਵੀ ਜਿਹੜੇ ਲੋਕ ਅੰਮ੍ਰਿਤਪਾਲ 'ਤੇ ਕਾਰਵਾਈ ਕਰ ਰਹੇ ਹਨ, ਉਨ੍ਹਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਮਤ ਦਿੱਤੀ ਹੈ ਤਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਇਹ ਕਾਰਵਾਈ ਕਰਨ ਦੀ ਹਿੰਮਤ ਜੁਟਾ ਸਕੇ।

ਇਹ ਵੀ ਪੜ੍ਹੋ: ਨਾਰਨੌਲ 'ਚ ਵਾਪਰੇ ਦਰਦਨਾਕ ਹਾਦਸੇ ਦੀ ਵੀਡੀਓ ਆਈ ਸਾਹਮਣੇ, ਗੰਭੀਰ ਜ਼ਖਮੀ ਹੋਏ ਨੌਜਵਾਨ ਨੇ ਵੀ ਖੋਲ੍ਹੇ ਰਾਜ਼

ਇਹ ਵੀ ਪੜ੍ਹੋ: ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ 'ਤੇ ਕਿਸੇ ਹੋਰ ਦਿਨ ਵੀ ਕਾਰਵਾਈ ਕਰ ਸਕਦੀ ਸੀ, ਪਰ ਸਰਕਾਰ ਨੇ ਇਹ ਘਿਨੌਣੀ ਕਾਰਵਾਈ ਇਸ ਲਈ ਕੀਤੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੀ ਬਰਸੀ 'ਤੇ ਲੋਕ ਘੱਟ ਪਹੁੰਚ ਸਕਣ। ਸਰਕਾਰ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਲਾਰੈਂਸ ਦੀ ਇੰਟਰਵਿਊ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੇਰੇ ਪੁੱਤ ਨੇ ਕਦੇ ਗਲਤ ਗਾਣਾ ਨਹੀਂ ਗਾਇਆ, ਉਸ ਨੇ ਹਮੇਸ਼ਾਂ ਪੱਗ ਦੀ ਗੱਲ ਕੀਤੀ, ਗੀਤਾਂ ਵਿਚ ਧੀ-ਭੈਣ ਦੀ ਗੱਲ ਕੀਤੀ। ਮੇਰੇ ਪੁੱਤ ਦਾ ਕੋਈ ਇਕ ਗਾਣਾ ਕੱਢ ਕੇ ਵਿਖਾ ਦਿਓ ਜਿਸ ਵਿਚ ਉਸ ਨੇ ਕਿਸੇ ਬੱਚੀ ਜਾਂ ਧੀ-ਭੈਣ ਦੇ ਖਿਲਾਫ਼ ਇਕ ਸ਼ਬਦ ਵੀ ਬੋਲਿਆ ਹੋਵੇ। 

ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਦੀਆਂ ਜੇਲ੍ਹਾਂ ਵਿੱਚ ਸ਼ਾਖਾਵਾਂ ਚੱਲ ਰਹੀਆਂ ਹਨ। ਬਦਮਾਸ਼ ਜੇਲ੍ਹਾਂ ਵਿੱਚ ਇਕੱਠੇ ਹੋ ਜਾਂਦੇ ਹਨ ਅਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਲੱਗ ਪੈਂਦੇ ਹਨ। ਸਰਕਾਰ ਇਨ੍ਹਾਂ ਗੈਂਗਸਟਰਾਂ ਨੂੰ ਛੋਟ ਦਿੰਦੀ ਹੈ, ਜਿਸ ਕਾਰਨ ਇਨ੍ਹਾਂ ਦਾ ਮਨੋਬਲ ਵਧਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਕੁਝ ਲੋਕ ਸਿੱਧੂ ਦੇ ਦੁਸ਼ਮਣ ਬਣ ਗਏ ਹਨ ਕਿਉਂਕਿ ਸਿੱਧੂ ਨੇ ਆਪਣਾ ਚੈਨਲ ਬਣਾ ਲਿਆ ਸੀ। ਉਹ ਆਪ ਗੀਤ ਲਿਖਦਾ ਸੀ ਤੇ ਆਪ ਗਾਉਣਾ ਸ਼ੁਰੂ ਕਰ ਦਿੰਦਾ ਸੀ। ਇਹ ਗੱਲ ਉਹਨਾਂ ਨੂੰ ਪਰੇਸ਼ਾਨ ਕਰਨ ਲੱਗੀ। ਇਹਨਾਂ ਗੁੰਡਿਆਂ ਦੇ ਗੈਂਗ ਤੋਂ ਬਚਣ ਲਈ ਸਿੱਧੂ ਸਿਆਸਤ ਵਿੱਚ ਆਇਆ ਕਿ ਸ਼ਾਇਦ ਇਹਨਾਂ ਗੁੰਡਿਆਂ ਤੋਂ ਬਚ ਜਾਵੇ। ਆਪਣੇ ਪੁੱਤਰ ਦੀ ਸੁਰੱਖਿਆ ਨੂੰ ਲੀਕ ਕਰਨ ਵਾਲਾ ਪੱਤਰਕਾਰ ਅਜੇ ਵੀ ਆਜ਼ਾਦ ਘੁੰਮ ਰਿਹਾ ਹੈ।

ਮਾਨਸਾ 'ਚ 6 ਸਾਲਾ ਬੱਚੇ ਦਾ ਕਤਲ, ਪਰ ਪ੍ਰਸ਼ਾਸਨ ਨੇ ਚੁੱਪ ਧਾਰੀ ਰੱਖੀ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਮਾਮੂਲੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਉਹੀ ਮੁਲਜ਼ਮ ਗੈਂਗਸਟਰਾਂ ਦੇ ਸੰਪਰਕ ਵਿੱਚ ਆ ਕੇ ਫਿਰ ਤੋਂ ਵਾਰਦਾਤਾਂ ਕਰਨਗੇ।