ਦਿਲਜੀਤ ਦੋਸਾਂਝ ਦੇ LPU ਸ਼ੋਅ ਨੂੰ ਲੈ ਕੇ ਵਿਵਾਦ, ਕੰਪਨੀ ਅਤੇ ਚੌਪਰ ਪਾਇਲਟ ਖਿਲਾਫ਼ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਮਾਮਲਾ ਦਰਜ ਕਰਦੇ ਹੋਏ ਫਗਵਾੜਾ ਪੁਲਿਸ ਨੇ ਕਿਹਾ ਹੈ ਕਿ ਕੰਪਨੀ ਵੱਲੋਂ ਇਹ ਪ੍ਰੋਗਰਾਮ ਲਈ ਤੈਅ ਕੀਤੇ ਗਏ ਸਮੇਂ ਤੋਂ ਇਕ ਘੰਟਾ ਵੱਧ ਸਮਾਂ ਚੱਲਿਆ।

Diljit Dosanjh


ਚੰਡੀਗੜ੍ਹ: ਜਲੰਧਰ-ਫਗਵਾੜਾ ਹਾਈਵੇਅ 'ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ 17 ਅਪ੍ਰੈਲ ਨੂੰ ਹੋਇਆ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਸ਼ੋਅ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ, ਜਿਸ ਦੇ ਚੱਲਦਿਆਂ ਫਗਵਾੜਾ ਪੁਲਿਸ ਨੇ ਇਸ ਸ਼ੋਅ ਦਾ ਆਯੋਜਨ ਕਰਨ ਵਾਲੀ ਕੰਪਨੀ ਅਤੇ ਦਿਲਜੀਤ ਨੂੰ ਯੂਨੀਵਰਸਿਟੀ ਲਿਆਉਣ ਵਾਲੇ ਚੌਪਰ ਦੇ ਪਾਇਲਟ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Controversy over Diljit Dosanjh's LPU Show

ਮਾਮਲਾ ਦਰਜ ਕਰਦੇ ਹੋਏ ਫਗਵਾੜਾ ਪੁਲਿਸ ਨੇ ਕਿਹਾ ਹੈ ਕਿ ਕੰਪਨੀ ਵੱਲੋਂ ਇਹ ਪ੍ਰੋਗਰਾਮ ਲਈ ਤੈਅ ਕੀਤੇ ਗਏ ਸਮੇਂ ਤੋਂ ਇਕ ਘੰਟਾ ਵੱਧ ਸਮਾਂ ਚੱਲਿਆ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਨੂੰ ਯੂਨੀਵਰਸਿਟੀ ਲੈ ਕੇ ਆਏ ਹੈਲੀਕਾਪਟਰ ਦੇ ਪਾਇਲਟ ਨੇ ਹੈਲੀਕਾਪਟਰ ਨੂੰ ਉਸ ਜਗ੍ਹਾ 'ਤੇ ਨਹੀਂ ਉਤਾਰਿਆ, ਜਿੱਥੇ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ, ਸਗੋਂ ਆਪਣੀ ਮਰਜ਼ੀ ਨਾਲ ਕਿਸੇ ਹੋਰ ਜਗ੍ਹਾ 'ਤੇ ਉਤਾਰ ਦਿੱਤਾ ਸੀ।

Diljit Dosanjh

ਅਜਿਹੇ 'ਚ ਐੱਸਡੀਐੱਮ ਫਗਵਾੜਾ ਵੱਲੋਂ ਜਾਰੀ ਹੁਕਮਾਂ ਦੀ ਦੋਵਾਂ ਹਾਲਾਤਾਂ 'ਚ ਪਾਲਣਾ ਨਹੀਂ ਕੀਤੀ ਗਈ, ਜਿਸ ਕਾਰਨ ਫਗਵਾੜਾ ਪੁਲਿਸ ਨੇ ਕੰਪਨੀ ਅਤੇ ਹੈਲੀਕਾਪਟਰ ਦੇ ਪਾਇਲਟ ਖਿਲਾਫ ਮਾਮਲਾ ਦਰਜ ਕਰ ਲਿਆ ਹੈ।