ਆਰੀਅਨ ਖਾਨ ਡਰੱਗ ਕੇਸ: ਸਮੀਰ ਵਾਨਖੇੜੇ ਅਤੇ ਸ਼ਾਹਰੁਖ ਖਾਨ ਦੀ ਹੈਰਾਨ ਕਰਨ ਵਾਲੀ ਚੈਟ ਆਈ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਆਰੀਅਨ ਖਾਨ ਨੂੰ ਲੈ ਕੇ ਕਹੀਆਂ ਇਹ ਗੱਲਾਂ

photo

 

ਮੁੰਬਈ:  ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਆਪਣੇ ਖ਼ਿਲਾਫ਼ ਦਰਜ ਐਫਆਈਆਰ ਨੂੰ ਰੱਦ ਕਰਨ ਲਈ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੀਬੀਆਈ ਨੇ ਹਾਲ ਹੀ ਵਿਚ ਸਮੀਰ ਵਾਨਖੇੜੇ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦਾ ਕੇਸ ਦਰਜ ਕੀਤਾ ਸੀ। ਵਾਨਖੇੜੇ 'ਤੇ ਆਰੀਅਨ ਖਾਨ ਨੂੰ 'ਮੁੰਬਈ ਕਰੂਜ਼ ਡਰੱਗਜ਼ ਕੇਸ' 'ਚੋਂ ਬਾਹਰ ਕੱਢਣ ਲਈ ਸ਼ਾਹਰੁਖ ਖਾਨ ਤੋਂ 25 ਕਰੋੜ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ। ਵਾਨਖੇੜੇ ਦੀ ਪਟੀਸ਼ਨ 'ਤੇ ਹਾਈ ਕੋਰਟ 'ਚ ਸੁਣਵਾਈ ਹੋਣੀ ਹੈ। ਇਸ ਦੌਰਾਨ ਸਮੀਰ ਵਾਨਖੇੜੇ ਅਤੇ ਸ਼ਾਹਰੁਖ ਖਾਨ ਵਿਚਾਲੇ ਕਥਿਤ ਵਟਸਐਪ ਚੈਟ ਸਾਹਮਣੇ ਆਈ ਹੈ। 

 

ਵਾਨਖੇੜੇ ਦਾ ਦਾਅਵਾ ਹੈ ਕਿ ਸ਼ਾਹਰੁਖ ਨੇ ਆਪਣੇ ਬੇਟੇ ਆਰੀਅਨ ਦਾ ਖਿਆਲ ਰੱਖਣ ਲਈ ਇਹ ਸੰਦੇਸ਼ ਭੇਜੇ ਸਨ। ਦਾਅਵੇ ਮੁਤਾਬਕ ਇਹ ਸੰਦੇਸ਼ ਉਸੇ ਸਮੇਂ ਆਏ ਜਦੋਂ ਆਰੀਅਨ ਨੂੰ ਹਿਰਾਸਤ 'ਚ ਲਿਆ ਗਿਆ ਸੀ। ਰਿਪੋਰਟ ਮੁਤਾਬਕ ਵਾਨਖੇੜੇ ਨੇ ਇਸ ਚੈਟ ਦਾ ਪ੍ਰਿੰਟਆਊਟ ਹਾਈ ਕੋਰਟ ਨੂੰ ਸੌਂਪ ਦਿਤਾ ਹੈ। ਚੈਟ 'ਚ ਜੋ ਲਿਖਿਆ ਹੈ, ਉਸ ਮੁਤਾਬਕ ਸ਼ਾਹਰੁਖ ਨੇ ਉਸ ਨੂੰ ਕਿਹਾ- ਸਮੀਰ ਸਾਬ੍ਹ, ਕੀ ਮੈਂ ਤੁਹਾਡੇ ਨਾਲ ਇਕ ਮਿੰਟ ਲਈ ਗੱਲ ਕਰ ਸਕਦਾ ਹਾਂ। ਮੈਂ ਜਾਣਦਾ ਹਾਂ ਕਿ ਇਹ ਅਧਿਕਾਰਤ ਤੌਰ 'ਤੇ ਸਹੀ ਨਹੀਂ ਹੈ ਅਤੇ ਗਲਤ ਵੀ ਹੋ ਸਕਦਾ ਹੈ ਪਰ ਇਕ ਪਿਤਾ ਹੋਣ ਦੇ ਨਾਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ। ਮੈਂ ਮੀਡੀਆ ਕੋਲ ਨਹੀਂ ਗਿਆ। ਮੈਂ ਕੋਈ ਬਿਆਨ ਨਹੀਂ ਦਿਤਾ ਹੈ। ਮੈਂ ਸਿਰਫ਼ ਤੁਹਾਡੀ ਉਦਾਰਤਾ 'ਤੇ ਭਰੋਸਾ ਕੀਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਅਤੇ ਮੇਰੇ ਪਰਿਵਾਰ 'ਤੇ ਰਹਿਮ ਕਰੋ।

 

 

ਇਸ ਸੰਦੇਸ਼ ਦੇ ਜਵਾਬ ਵਿੱਚ, ਵਾਨਖੇੜੇ ਨੇ ਕਿਹਾ- ਕਿਰਪਾ ਕਰਕੇ ਕਾਲ ਕਰੋ। ਦਰਅਸਲ, 2 ਅਕਤੂਬਰ 2021 ਨੂੰ, ਕਾਰਡੇਲੀਆ ਕਰੂਜ਼ 'ਤੇ ਛਾਪੇਮਾਰੀ ਦੌਰਾਨ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸ਼ਾਹਰੁਖ ਦਾ ਬੇਟਾ ਆਰੀਅਨ ਵੀ 3 ਅਕਤੂਬਰ ਨੂੰ ਫੜਿਆ ਗਿਆ ਸੀ। ਆਰੀਅਨ ਖਾਨ 26 ਦਿਨਾਂ ਤੱਕ ਜੇਲ 'ਚ ਸੀ। ਸਮੀਰ ਵਾਨਖੇੜੇ ਦੁਆਰਾ ਸਾਂਝੀ ਕੀਤੀ ਗਈ ਕਥਿਤ ਗੱਲਬਾਤ 3 ਅਕਤੂਬਰ ਅਤੇ ਉਸ ਤੋਂ ਬਾਅਦ ਦੇ ਸੰਦੇਸ਼ਾਂ ਨੂੰ ਦਰਸਾਉਂਦੀ ਹੈ। ਸ਼ਾਹਰੁਖ ਨੇ ਉਨ੍ਹਾਂ ਨੂੰ ਕਿਹਾ ਕਿ ਆਰੀਅਨ ਨੂੰ ਜੇਲ 'ਚ ਨਾ ਰੱਖੋ, ਇਸ ਨਾਲ ਉਨ੍ਹਾਂ ਦਾ ਹੌਸਲਾ ਟੁੱਟ ਜਾਵੇਗਾ।

 

 ਸ਼ਾਹਰੁਖ ਨੇ ਕਿਹਾ ਕਿ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਸਨੂੰ ਜੇਲ ਵਿਚ ਨਾ ਰਹਿਣ ਦਿਓ। ਉਹਟੁੱਟ ਜਾਵੇਗਾ। ਉਸਦੀ ਆਤਮਾ ਤਬਾਹ ਹੋ ਜਾਵੇਗੀ। ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਮੇਰੇ ਬੱਚੇ ਨੂੰ ਸੁਧਾਰੋਗੇ।