ਗੱਲਾਂ ਗੱਲਾਂ 'ਚ ਬੱਬੂ ਮਾਨ ਨੇ ਸਰਕਾਰ ਦੇ ਵੱਢੀ ਤਿੱਖੀ ਚੂੰਢੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਉਹ ਅਕਸਰ ਹੀ ਅਜਿਹੇ ਮੁੱਦੇ ਚੱਕਦੇ ਹਨ ਤੇ ਗੱਲਾਂ ਗੱਲਾਂ ਵਿਚ ਡੂੰਘੇ ਮੁੱਦੇ ਛੇੜ ਜਾਂਦੇ ਹਨ।

Babbu Mann

ਵੈਸੇ ਤਾਂ ਪੰਜਾਬ 'ਚ ਬਹੁਤ ਸਾਰੇ ਮਾਨ ਹਨ ਪਰ ਆਪਣੇ ਬੇਬਾਕੀ ਭਰੇ ਅੰਦਾਜ਼ ਲਈ ਇਸ ਮਾਨ ਨੂੰ ਕੁੱਝ ਜ਼ਿਆਦਾ ਹੀ ਮਾਨ ਦਿੱਤਾ ਜਾਂਦਾ ਹੈ। ਪੰਜਾਬੀ ਇੰਡਸਟ੍ਰੀ ਦੇ ਸਿਤਾਰਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਨ੍ਹਾਂ ‘ਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਜੀ ਖੰਟ ਵਾਲੇ ਮਾਨ ਬੱਬੂ ਮਾਨ ਦਾ। ਇੱਕ ਵਾਰ ਫੇਰ ਆਪਣੇ ਬੇਬਾਕੀ ਭਰੀ ਅੰਦਾਜ਼ ਇੱਕ ਨਮੂਨਾ ਦਿਖਾਉਂਦੇ ਹੋਏ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਕਿਸੇ ਪ੍ਰੋਗਰਾਮ ਦੇ ਦੌਰਾਨ ਦਰਸ਼ਕਾਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ।

ਉਸ ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਅੱਜ ਕੱਲ੍ਹ ਪੰਜਾਬ ਵਿੱਚ ਇਸ ਗੱਲ ਦੀ ਸਿਆਸਤ ਚੱਲ ਰਹੀ ਹੈ ਕਿ ਇਹ ਨਹੀਂ ਗਾਉਣਾ ਉਹ ਨਹੀਂ ਗਾਉਣਾ, ਤਾਂ ਰੇਡ ਖੱਡ ਮਾਮਲੇ 'ਚ ਸਰਕਾਰ ਤੇ ਤੰਜ ਕਸਦੇ ਹੋਏ ਉਨ੍ਹਾਂ ਕਿਹਾ ਕੀ ਮੈਂ ਤਾਂ ਬੇਨਤੀ ਕਰਦਾਂ ਕੀ ਰੇਤੇ ਦੀਆਂ ਦੋ ਖੱਡਾਂ ਦਵਾ ਦੋ ਅਸੀਂ ਆਪਣੇ ਕੰਮ ਲੱਗੀਏ। ਕਿਉਂ ਗਾਉਣਾ ਹੈ ਜੇ ਰੇਤਾ ਵਿਕ ਜੇ, ਫੇਰ ਹੋ ਦੱਸੋ ਕੀ ਚਾਹੀਦਾ ਹੈ। ਅੱਗੇ ਉਨ੍ਹਾਂ ਕਿਹਾ ਕੀ ਜੇਕਰ ਗਾਇਕ ਨੂੰ ਗਾਉਣ ਦੀ ਆਜ਼ਾਦੀ ਨਹੀਂ ਤਾਂ ਉਹ ਟੈਕਸ ਕਿਉਂ ਭਰਨ।

ਇਹੀ ਕਾਰਣ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕ ਵੀ ਸਿਰਫ਼ ਇਕ ਕਲਾਕਾਰ ਵੱਜੋਂ ਨਹੀਂ ਸਗੋਂ ਬਤੌਰ ਸਕਸ਼ੀਅਤ ਬੱਬੂ ਮਾਨ ਦਾ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਨ। ਖ਼ੈਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੱਬੂ ਮਾਨ ਨੇ ਸਿਆਸਤ ਤੇ ਸਿਆਸੀ ਆਗੂਆਂ ਤੇ ਤੰਜ ਕਸਿਆ ਹੋਵੇ। ਉਹ ਅਕਸਰ ਹੀ ਅਜਿਹੇ ਮੁੱਦੇ ਚੱਕਦੇ ਹਨ ਤੇ ਗੱਲਾਂ ਗੱਲਾਂ ਵਿਚ ਡੂੰਘੇ ਮੁੱਦੇ ਛੇੜ ਜਾਂਦੇ ਹਨ।

ਦਸ ਦਈਏ ਕਿ ਬੱਬੂ ਮਾਨ ਪੂਰਾ ਨਾਂਅ ਤਜਿੰਦਰ ਸਿੰਘ ਮਾਨ ਹੈ ਤੇ ਉਹ ਆਪਣੇ ਕਈ ਮਸ਼ਹੂਰ ਗੀਤਾਂ ਕਰ ਕੇ ਹਮੇਸ਼ਾ ਤੋਂ ਹੀ ਫੈਨਜ਼ ਦੇ ਹਰਮਨ ਪਿਆਰੇ ਰਹੇ ਹਨ। ਬੱਬੂ ਮਾਨ ਪੰਜਾਬ ਦੇ ਹੀ ਨਹੀਂ ਬਲਕਿ ਭਾਰਤ ਦੇ ਮੰਨੇ-ਪ੍ਰਮੰਨੇ ਗਾਇਕ ਹਨ। ਪੰਜਾਬ ਦੇ ਫਤਿਹਗ੍ਹੜ ਸਾਹਿਬ ‘ਚ ਜੰਮੇ ਬੱਬੂ ਮਾਨ ਨੇ ਆਪਣੀ ਗਾਇਕੀ ਨਾਲ ਵਿਦੇਸ਼ਾਂ ਵਿੱਚ ਵੀ ਆਪਣੀ ਪਹਿਚਾਣ ਬਣਾਈ ਹੈ, ਜਿੰਨਾ ਪਿਆਰ ਉਹਨਾਂ ਨੂੰ ਪੰਜਾਬ ਦੇ ਦਰਸ਼ਕਾਂ ਤੋਂ ਮਿਲਦਾ ਹੈ, ਉਨ੍ਹਾਂ ਹੀ ਪਿਅਰ ਉਹਨਾਂ ਨੂੰ ਵਿਦੇਸ਼ਾ ‘ਚ ਵੀ ਮਿਲਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬੱਬੂ ਮਾਨ ਦੀ ਫੈਨ ਫਾਲੋਇੰਗ ਪੰਜਾਬ ‘ਚ ਹੀ ਨਹੀਂ ਬਲਕਿ ਵਿਦੇਸ਼ਾ ‘ਚ ਵੀ ਧੁੰਮਾਂ ਮਚਾਉਂਦੀ ਹੈ।