ਹਿੰਮਤ ਸੰਧੂ ਨੇ ਖ਼ਰੀਦੀ ਨਵੀਂ ਜੀਪ ਰੂਬੀਕੌਨ, ਵੀਡੀਓ ਸ਼ੇਅਰ ਕਰ ਕੀਤੀ ਖ਼ੁਸ਼ੀ ਸਾਂਝੀ
ਹਿੰਮਤ ਨੇ ਗੱਡੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਸ਼ੁਕਰ ਵਾਹਿਗੁਰੂ ਦਾ, ਰੱਬ ਸਭ ਦਾ ਸੁਪਨਾ ਪੂਰਾ ਕਰੇ’
ਚੰਡੀਗੜ੍ਹ (ਮੁਸਕਾਨ ਢਿੱਲੋਂ):ਵੱਡੇ ਜਿਗਰੇ ਗਾਇਕ ਹਿੰਮਤ ਸੰਧੂ ਲਈ ਵਧਾਈਆਂ ਹਨ ਜਿਨ੍ਹਾਂ ਨੇ ਹਾਲ ਹੀ ਵਿਚ ਆਪਣੇ ਆਪ ਨੂੰ ਇਕ ਨਵੀਂ ਕਾਰ ਤੋਹਫ਼ੇ ਵਿਚ ਦਿੱਤੀ ਹੈ। ਹਿੰਮਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸ਼ੇਅਰ ਕਰ ਆਪਣੀ ਖੁਸ਼ੀ ਨੂੰ ਸਾਂਝਾ ਕੀਤਾ ਹੈ ।ਉਨ੍ਹਾਂ ਨੇ ਆਪਣੀ ਖੁਸ਼ੀ 'ਚ ਆਪਣੇ ਕਰੀਬੀ ਦੋਸਤਾਂ ਨੂੰ ਵੀ ਸ਼ਾਮਲ ਕੀਤਾ। ਦਰਅਸਲ ਹਿੰਮਤ ਸੰਧੂ ਨੇ ਨਵੀਂ ਜੀਪ ਵਰੈਂਗਲਰ ਰੂਬੀਕੌਨ ਖਰੀਦੀ ਹੈ।
ਹਿੰਮਤ ਨੇ ਗੱਡੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਸ਼ੁਕਰ ਵਾਹਿਗੁਰੂ ਦਾ, ਰੱਬ ਸਭ ਦਾ ਸੁਪਨਾ ਪੂਰਾ ਕਰੇ’।ਹਿੰਮਤ ਦੀ ਖੁਸ਼ੀ ਨਾਲ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਪਣੀ ਮੇਹਨਤ ਨਾਲ ਖਰੀਦੀ ਕਾਰ ਨਾਲ ਉਨ੍ਹਾਂ ਦਾ ਸੁਪਨਾ ਪੂਰਾ ਹੋ ਗਿਆ ਹੈ।ਆਪਣੀ ਨਵੀਂ ਕਾਰ ਦੀ ਵੀਡੀਓ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਵਿਚ ਉਹ ਆਪਣੇ ਦੋਸਤਾਂ ਦੇ ਨਾਲ ਆਪਣੀ ਨਵੀਂ ਗੱਡੀ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ ।
ਹਿੰਮਤ ਸੰਧੂ ਦੇ ਗੀਤਾਂ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਉਨ੍ਹਾ ਦੇ ਚਾਹੁਣ ਵਾਲਿਆਂ ਨੇ ਸੋਸ਼ਲ ਮੀਡੀਆ ‘ਤੇ ਕਾਫੀ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕਮੈਂਟ ਸੈਕਸ਼ਨ ਵਿਚ ਉਨ੍ਹਾਂ ਦੇ ਫੈਂਸ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਕ ਫੈਨ ਨੇ ਲਿਖਿਆ “ ਬਾਈ ਜੀ ਕਾਰ ਦੀ ਨੰਬਰ ਪਲੇਟ 1984 ਹੀ ਲਗਵਾਓ”।
ਇਸ ਤੋਂ ਇਲਾਵਾ ਪਾਲੀਵੁੱਡ ਸੈਲੀਬ੍ਰੇਟੀਜ਼ ਵੀ ਹਿੰਮਤ ਨੂੰ ਨਵੀ ਗੱਡੀ ਨਈਵਧਾਈ ਦੇ ਰਹੇ ਹਨ। ਗੀਤਕਾਰ ਗਿੱਲ ਰੌਂਤਾ ਨੇ ਲਿਖਿਆ ‘ਵਧਾਈਆਂ ਬਹੁਤ ਸੋਹਣਿਆ ਵੀਰਾ ਦਾਤਾ ਮੇਹਰ ਕਰੇ’।ਇਸ ਤੋਂ ਤੇਜੀ ਸੰਧੂ ,ਐਵੀ ਸਰਾਂ ਅਤੇ ਜੱਸ ਬੈਨੀਪਾਲ ਨੇ ਵੀ ਗਾਇਕ ਨੂੰ ਮੁਬਾਰਕਬਾਦ ਦਿੱਤੀ।