ਚੋਟੀ ਦੇ ਇਸ ਮਸ਼ਹੂਰ ਕਲਾਕਾਰ ਬਾਰੇ ਆਈ ਮਾੜੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਮਸ਼ਹੂਰ ਪੰਜਾਬੀ ਕਲਾਕਾਰ ਜਸ਼ਨ ਸਿੰਘ ਬਾਰੇ ਮਾੜੀ ਖ਼ਬਰ ਸਾਹਮਣੇ ਆਈ ਹੈ।

Gurdas Maan and jashan singh

ਚੰਡੀਗੜ੍ਹ: ਮਸ਼ਹੂਰ ਪੰਜਾਬੀ ਕਲਾਕਾਰ ਜਸ਼ਨ ਸਿੰਘ ਬਾਰੇ ਮਾੜੀ ਖ਼ਬਰ ਸਾਹਮਣੇ ਆਈ ਹੈ। ਅਪਣੇ ਗੀਤ ‘ਇਕ ਯਾਦ ਪੁਰਾਣੀ’, ‘ਮਾਨ ਨਾ ਕਰੀ’ ਅਤੇ ‘ਅੱਲ੍ਹਾ ਵੇਖ’ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਜਸ਼ਨ ਸਿੰਘ ਦਾ ਇੰਸਟਾਗ੍ਰਾਮ ਤੇ ਟਵਿਟਰ ਅਕਾਊਂਟ ਹੈਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਕ ਹੋਣ ਦੀ ਵਾਰਦਾਤ ਨੂੰ ਜਸ਼ਨ ਸਿੰਘ ਨੇ ਆਪ ਬਿਆਨਿਆ ਹੈ।

ਜਸ਼ਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਫੋਨ ਆਇਆ ਸੀ ਅਤੇ ਹੈਕਰ ਨੇ ਕਿਹਾ, ”ਅਸੀਂ ਇੰਸਟਾਗ੍ਰਾਮ ਹੈੱਡ ਆਫਿਸ ਤੁਰਕੀ ਤੋਂ ਬੋਲ ਰਹੇ ਹਾਂ, ਜੇ ਤੁਸੀਂ ਰੀਕਨਫਰਮ ਨਹੀਂ ਕੀਤਾ ਤਾਂ ਤੁਹਾਡਾ ਪੇਜ ਡਿਲੀਟ ਕਰ ਦਿਆਂਗੇ’। ਉਹਨਾਂ ਦੱਸਿਆ ਕਿ ‘ਇਕ ਆਰਟਿਸਟ ਦੇ ਤੌਰ ‘ਤੇ ਮੈਂ ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਫਾਲੋ ਕੀਤਾ’। ਇਸ ਤੋਂ ਬਾਅਦ ਉਹਨਾਂ ਦੱਸਿਆ ਉਸ ਵਿਅਕਤੀ ਨੇ ਐਡਮਿਟ ਕੀਤਾ ਕਿ ਮੈਂ ਇਕ ਹੈਕਰ ਹਾਂ ਅਤੇ ਇਹ ਸਭ ਮੈਂ ਪੈਸਿਆਂ ਲਈ ਕਰ ਰਿਹਾ ਹਾਂ।

ਉਸ ਨੇ ਕਿਹਾ ‘ਜਦੋਂ ਤੱਕ ਤੁਸੀਂ ਮੈਨੂੰ ਪੈਸੇ ਨਹੀਂ ਦਿਓਗੇ ਉਦੋਂ ਤੱਕ ਮੈਂ ਤੁਹਾਡੀ ਪ੍ਰੋਫਾਈਲ ਵਾਪਿਸ ਨਹੀਂ ਕਰਾਂਗਾ’। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕਿਸੇ ਅਦਾਕਾਰ ਜਾਂ ਕਲਾਕਾਰ ਦਾ ਅਕਾਊਂਟ ਹੈਕ ਹੋਇਆ ਹੋਵੇ ਸਗੋ ਇਸ ਤੋਂ ਪਹਿਲਾਂ ਵੀ ਕਈ ਸਿਤਾਰਿਆਂ ਨਾਲ ਅਜਿਹਾ ਹੋ ਚੁੱਕਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।