ਜੱਟ ਨੂੰ ਬਾਈ-ਬਾਈ ਕਰਾਉਣਾ ਪਿਆ ਮਹਿੰਗਾ,ਹੁਣ ਫਿਰ ਮੂਸੇਵਾਲਾ ਨੂੰ ਜਾਰੀ ਹੋਇਆ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਆਪਣੇ ਗਾਣੇ ਬਾਈ ਬਾਈ ਵਿਚ ਮੁਰਗਿਆਂ ਦੀ ਦਿਖਾਈ ਲੜਾਈ

sidhu moose wa

ਮੁਹਾਲੀ: ਜਿੱਥੇ ਜਿੱਥੇ ਸਿੱਧੂ ਉੱਥੇ ਉਥੇ ਵਿਵਾਦ ਇਹ ਅਸੀਂ ਨਹੀਂ ਗਾਇਕ ਸਿੱਧੂ ਮੂਸੇਵਾਲਾ ਦੱਸ ਰਹੇ ਨੇ। ਗਾਇਕ ਸਿੱਧੂ ਮੂਸੇਵਾਲਾ ਅਕਸਰ ਹੀ ਆਪਣੇ ਗੀਤਾਂ ਨਾਲ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ। ਹਾਲ ਹੀ ਵਿਚ ਉਹਨਾਂ ਦਾ ਆਇਆ ਗਾਣਾ ਬਾਈ-ਬਾਈ ਚਰਚਾ ਵਿਚ ਘਿਰ ਗਿਆ। 

ਦੱਸ ਦੇਈਏ ਕਿ ਉਹਨਾਂ ਨੇ ਆਪਣੇ ਗਾਣੇ ਬਾਈ ਬਾਈ ਵਿਚ ਮੁਰਗਿਆਂ ਦੀ ਲੜਾਈ ਦਿਖਾਈ ਹੈ ਜਿਸਤੇ  ਐਨੀਮਲ ਵੈਲਫੇਅਰ ਆਫ ਇੰਡੀਆ ਨੇ  ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਦੱਸ ਦੇਈਏ ਕਿ ਮੂਸੇਵਾਲਾ ਦੇ ਗੀਤ ਸੰਜੂ ਨੂੰ ਲੈ ਕੇ ਵੀ ਵਿਵਾਦ ਛਿੜਿਆ ਸੀ।

ਗੀਤ ਸੰਜੂ ਨੂੰ ਲੈ ਕੇ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਵੀ ਕੀਤਾ ਸੀ, ਕ੍ਰਾਈਮ ਬਰਾਂਚ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਇਲਜ਼ਾਮ ਸਨ ਕਿ ਸਿੱਧੂ ਮੂਸੇਵਾਲਾ ਆਪਣੇ ਸੰਜੂ ਗਾਣੇ ਦੇ ਜ਼ਰੀਏ ਗੰਨ ਕਲਚਰ ਨੂੰ ਪੰਜਾਬ ਵਿੱਚ ਵਧਾ ਰਿਹਾ ਹੈ।