7 ਫਰਵਰੀ ਨੂੰ ਨਹੀਂ ਰਿਲੀਜ਼ ਹੋਵੇਗੀ ਫ਼ਿਲਮ PUNJAB 95, ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਮੰਗੀ ਮੁਆਫ਼ੀ

The film PUNJAB 95 will not be released on February 7, Diljit Dosanjh apologized by posting

ਚੰਡੀਗੜ੍ਹ:  ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਜਾਣਕਾਰੀ ਦਿਤੀ ਹੈ ਕਿ 7 ਫ਼ਰਵਰੀ ਨੂੰ ਫਿਲਮ PUNJAB 95 ਰਿਲੀਜ ਨਹੀ ਹੋਵੇਗੀ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਮੁਆਫ਼ੀ ਮੰਗੀ ਹੈ।  ਦਿਲਜੀਤ ਨੇ ਫ਼ਿਲਮ ਦੇ ਵਿਦੇਸ਼ ਜਾ ਭਾਰਤ ਵਿਚ ਰਿਲੀਜ਼ ਹੋਣ ਬਾਰੇ ਸਪੱਸ਼ਟ ਨਹੀਂ ਕੀਤਾ ਹੈ।

ਦਿਲਜੀਤ ਦੋਸਾਂਝ ਨੇ ਉਦਾਸ ਹੋ ਕੇ ਕਿਹਾ, ਹਾਲਾਤ ਕਾਬੂ ‘ਚੋਂ ਬਾਹਰ ਹਨ। ਹੁਣ ‘ਪੰਜਾਬ 95’ ਫ਼ਿਲਮ ਵਿਦੇਸ਼ਾਂ ’ਚ 7 ਫ਼ਰਵਰੀ ਨੂੰ ਵੀ ਨਹੀਂ ਰਿਲੀਜ਼ ਹੋਵੇਗੀ।

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰ ਕੇ ਮੁਆਫੀ ਮੰਗਦੇ ਹੋਏ ਫਿਲਮ ਦੇ 7 ਫ਼ਰਵਰੀ ਨੂੰ ਰਿਲੀਜ਼ ਨਾ ਹੋਣ ਸਬੰਧੀ ਜਾਣਕਾਰੀ ਦਿਤੀ ਹੈ।

ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੀ ਫ਼ਿਲਮ ਪੰਜਾਬ ‘95 ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਤ ਹੈ। ਦਿਲਜੀਤ ਨੇ ਇਸ ਤੋਂ ਪਹਿਲਾਂ ਫ਼ਿਲਮ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ‘ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ’, ਖਾਲੜਾ ਦੀ ਨਿਆਂ ਲਈ ਲੜਾਈ ਦੀ ਸ਼ਕਤੀਸ਼ਾਲੀ ਕਹਾਣੀ ਵਲ ਇਸ਼ਾਰਾ ਕਰਦੇ ਹੋਏ ਕੈਪਸ਼ਨ ਦਿਤਾ ਸੀ।

ਹਾਲ ਹੀ ’ਚ ਦਿਲਜੀਤ ਨੇ ਫ਼ਿਲਮ ਦਾ ਟੀਜ਼ਰ ਸਾਂਝਾ ਕੀਤਾ ਸੀ। ਇਸ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਪੂਰੀ ਫ਼ਿਲਮ ’ਚ ਕੋਈ ਕੱਟ ਨਹੀਂ।’ ਇਸ ਟੀਜ਼ਰ ਦੀ ਸ਼ੁਰੂਆਤ ਅਰਜੁਨ ਰਾਮਪਾਲ ਦੇ ਕਿਰਦਾਰ ਨਾਲ ਹੁੰਦੀ ਹੈ, ਜੋ ਅਪਣੀ ਜ਼ਬਰਦਸਤ ਆਵਾਜ਼ ’ਚ ਕਹਿੰਦੇ ਹਨ, ‘ਪੰਜਾਬ ਦਾ ਇਤਿਹਾਸ ਦੇਖੋ, ਸਰ। ਦਰਿਆਈ ਪਾਣੀ ਦਾ ਮਸਲਾ ਹੋਵੇ ਜਾਂ ਆਪਰੇਸ਼ਨ ਬਲੂ ਸਟਾਰ, ਇੰਦਰਾ ਗਾਂਧੀ ਦਾ ਕਤਲ ਹੋਵੇ ਜਾਂ 1984 ਦੇ ਦੰਗੇ, ਰਾਸ਼ਟਰਪਤੀ ਸ਼ਾਸਨ ਤੋਂ ਲੈ ਕੇ ਮੁੱਖ ਮੰਤਰੀ ਦੇ ਕਤਲ ਤਕ ਅਤੇ ਹੁਣ… ਪੰਜਾਬ ਕਿਸ ਕੀਮਤ ਦੀ ਕੀਮਤ ਚੁਕਾ ਰਿਹਾ ਹੈ?