ਬਾਲੀਵੁੱਡ ਦੀ ਇਕ ਹੋਰ ਵੱਡੀ ਫਿਲਮ ‘ਚ ਨਜ਼ਰ ਆਉਣਗੇ ਐਮੀ ਵਿਰਕ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਫਿਲਮਾਂ ਵਿਚ ਅਦਾਕਾਰੀ ਨਾਲ ਧਾਂਕ ਜਮਾਉਣ ਵਾਲੇ ਉੱਘੇ ਅਦਾਕਾਰ ਐਮੀ ਵਿਰਕ ‘ਤੇ ਹੁਣ ਬਾਲੀਵੁੱਡ ਫਿਲਮਾਂ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ ਹੈ।

Ammy Virk

View this post on Instagram

ਜਲੰਧਰ : ਪੰਜਾਬੀ ਫਿਲਮਾਂ ਵਿਚ ਅਦਾਕਾਰੀ ਨਾਲ ਧਾਂਕ ਜਮਾਉਣ ਵਾਲੇ ਉੱਘੇ ਅਦਾਕਾਰ ਐਮੀ ਵਿਰਕ ‘ਤੇ ਹੁਣ ਬਾਲੀਵੁੱਡ ਫਿਲਮਾਂ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ ਹੈ। ਟੀ-ਸੀਰੀਜ਼ ਅਤੇ ਭੂਸ਼ਣ ਕੁਮਾਰ ਵੱਲੋਂ ਬਣਾਈ ਜਾ ਰਹੀ ਬਾਲੀਵੁੱਡ ਫਿਲਮ ‘ਭੁਜ- : ਦਿ ਪ੍ਰਾਈਡ ਆਫ ਇੰਡੀਆ ‘ਚ ਐਮੀ ਵਿਰਕ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਗੱਲ ਦੀ ਜਾਣਕਾਰੀ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਦੇ ਜ਼ਰੀਏ ਸਾਂਝੀ ਕੀਤੀ ਹੈ, ਜਿਸ ਵਿਚ ਬਾਕੀ ਸਟਾਰ ਕਾਸਟ ਵੀ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਫਿਲਮ ਵਿਚ ਸਕੁਆਰਡਨ ਲੀਡਰ ਫਾਈਟਰ ਪਾਇਲਟ ਦਾ ਕਿਰਦਾਰ ਐਮੀ ਵਿਰਕ ਨਿਭਾਉਣ ਵਾਲੇ ਹਨ, ਜਿਸ ਵਿਚ ਅਜੇ ਦੇਵਗਨ ਮੁੱਖ ਭੂਮਿਕਾ ਵਿਚ ਹੋਣਗੇ। ਵੱਡੀ ਸਟਾਰ ਕਾਸਟ ਵਾਲੀ ਇਸ ਫਿਲਮ ‘ਚ ਐਮੀ ਵਿਰਕ ਨੂੰ ਮੌਕਾ ਮਿਲਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਐਮੀ ਵਿਰਕ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਫਿਲਮ 83 ਵਿਚ ਵੀ ਨਜ਼ਰ ਆਉਣ ਵਾਲੇ ਹਨ, ਜੋ ਕਿ 1983 ‘ਚ ਭਾਰਤੀ ਕ੍ਰਿਕੇਟ ਟੀਮ ਵੱਲੋਂ ਜਿੱਤੇ ਵਰਲਡ ਕੱਪ ਅਧਾਰਿਤ ਹੈ। ‘ਭੁਜ :ਦਿ ਪ੍ਰਈਡ ਆਫ ਇੰਡੀਆ’ ਫਿਲਮ ਦਾ ਨਿਰਦੇਸ਼ਨ ਲੇਖਕ ਅਭਿਸ਼ੇਕ ਦੁਧਈਆ ਕਰ ਰਹੇ ਹਨ। ਇਸ ਫਿਲਮ ਵਿਚ ਐਮੀ ਵਿਰਕ ਤੋਂ ਇਲਾਵਾ ਅਜੇ ਦੇਵਗਨ, ਸੋਨਾਕਸ਼ੀ ਸਿਨ੍ਹਾ, ਸੰਜੇ ਦੱਤ ਅਤੇ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ ‘ਚ ਹਨ।

ਦੱਸ ਦਈਏ ਕਿ ਇਹ ਫਿਲਮ ਇਤਿਹਾਰ ਦੀ ਘਟਨਾ ‘ਤੇ ਅਧਾਰਿਤ ਹੈ। ਅਜੇ ਦੇਵਗਨ ਇਸ ਫਿਲਮ ਵਿਚ ਸਕੁਆਰਡਨ ਲੀਡਰ ਕਾਰਣਿਕ ਵਿਜੈ ਭੁਜ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਫਿਲਮ ਦੀ ਕਹਾਣੀ ਸਾਲ 1971 ਦੀ ਭਾਰਤ-ਪਾਕਿਸਤਾਨ ਲੜਾਈ ‘ਤੇ ਅਧਾਰਿਤ ਹੈ। ਜਿਸ ਵਿਚ ਸਕੁਆਰਡਨ ਲੀਡਰ ਕਾਰਣਿਕ ਵਿਜੈ ਭੁਜ ਏਅਰਪੋਰਟ ‘ਤੇ ਆਪਣੀ ਟੀਮ ਨਾਲ ਸੀ। ਉਸੇ ਸਮੇਂ ਉੱਥੇ ਏਅਰਸਟ੍ਰਿਪ ਤਬਾਹ ਹੋ ਗਈ ਸੀ। ਇਸੇ ਸਮੇਂ ਪਾਕਿ ਵੱਲੋਂ ਬੰਬਾਰੀ ਕੀਤੀ ਜਾ ਰਹੀ ਸੀ। ਵਿਜੇ ਨੇ ਆਪਣੀ ਟੀਮ ਅਤੇ ਉਥੋਂ ਦੀਆਂ ਮਹਿਲਾਵਾਂ ਨਾਲ ਮਿਲ ਕੇ ਏਅਰਸਟ੍ਰਿਪ ਨੂੰ ਫਿਰ ਤੋਂ ਤਿਆਰ ਕੀਤਾ ਤਾਂ ਜੋ ਭਾਰਤੀ ਜਹਾਜ਼ ਉੱਥੇ ਲੈਂਡ ਕਰ ਸਕਣ। ਉਸ ਸਮੇਂ ਉੱਥੇ 300 ਔਰਤਾਂ ਮੌਜੂਦ ਸਨ।