ਪੰਜਾਬੀ ਗਾਇਕਾ ਕੌਰ ਬੀ ਦੇ ਵੀਡੀਓ ਨਾਲ ਹੋਈ ਛੇੜਛਾੜ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਗਾਇਕਾ ਬੋਲੀ : ਕਿਸੇ ਦੀ ਮੌਤ ਨੂੰ ਤਾਂ ਛੱਡ ਦਿਆ ਕਰੋ ਬੇਸ਼ਰਮੋ

Punjabi singer Kaur B's video was tampered with

ਚੰਡੀਗੜ੍ਹ : ਪੰਜਾਬੀ ਗਾਇਕ ਕੌਰ ਬੀ ਦੇ ਵੀਡੀਓ ਨਾਲ ਛੇੜਛਾੜ ਹੋਈ ਹੈ। ਕੁੱਝ ਸਮਾਂ ਪਹਿਲਾਂ ਉਹ ਗਾਇਕ ਹੰਸ ਰਾਜ ਹੰਸ ਦੀ ਪਤਨੀ ਦੇ ਭੋਗ ’ਚ ਸ਼ਾਮਲ ਹੋਈ ਸੀ, ਜਦਕਿ ਕੁੱਝ ਸ਼ਰਾਰਤੀ ਲੋਕਾਂ ਨੇ ਸ਼ੋਸ਼ਲ ਮੀਡੀਆ ਐਪ ਟਿਕ-ਟੌਕ ’ਤੇ ਉਸ ਨੂੰ ਗਲਤ ਜਾਣਕਾਰੀ ਦੇ ਨਾਲ ਪੇਸ਼ ਕਰਕੇ ਉਸ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।

ਹੁਣ ਗਾਇਕਾ ਕੌਰ  ਬੀ ਨੇ ਇਸ ਦਾ ਜਵਾਬ ਦਿੰਦੇ ਹੋਏ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜ-ਛੇ ਮਹੀਨੇ ਤੋਂ ਉਹ ਵੀਡੀਓ ਨੂੰ ਅਣਦੇਖਿਆ ਕਰ ਰਹੀ ਸੀ, ਪਰ ਹੁਣ ਦੁਬਾਰਾ ਤੋਂ ਇਸ ਨੂੰ ਕਿਸੇ ਨੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਹੈ। ਖਾਸ ਕਰਕੇ ਉਹ ਲੋਕ ਜੋ ਬਾਹਰ ਰਹਿੰਦੇ ਹਨ ਅਤੇ ਟਿਕ-ਟੌਕ ਦੀ ਵਰਤੋਂ ਕਰਦੇ ਹਨ, ਉਹ ਇਸ ਦੇ ਬਾਰੇ ’ਚ ਪੁੱਛ ਰਹੇ ਹਨ। ਜਿਸ ਕਰਕੇ ਮੈਨੂੰ ਅੱਜ ਸੋਮਵਾਰ ਨੂੰ ਇਹ ਪੋਸਟ ਪਾਉਣੀ ਪਈ ਹੈ। ਉਨ੍ਹਾਂ ਲਿਖਿਆ ਕਿ ਕਿਸੇ ਦੀ ਮੌਤ ਤਾਂ ਛੱਡ ਦਿਓ ਬੇਸ਼ਰਮੋ, ਤੁਹਾਡੇ ਵੀ ਪਰਿਵਾਰ ਹੋਣਗੇ। ਵਾਹਿਗੁਰੂ ਕਰੇ ਕਿਸੇ ਦੇ ਵੀ ਪਰਿਵਾਰ ’ਤੇ ਅਜਿਹਾ ਸਮਾਂ ਨਾ ਆਵੇ।

ਜ਼ਿਕਰਯੋਗ ਹੈ ਗਾਇਕਾ ਕੌਰ ਬੀ ਬੀਤੇ ਦਿਨੀਂ ਹੰਸ ਰਾਜ ਹੰਸ ਦੀ ਪਤਨੀ ਦੇ ਭੋਗ ਸਮਾਗਮ ’ਚ ਸ਼ਾਮਲ ਹੋਏ ਸਨ। ਇਸ ਮੌਕੇ ਜਦੋਂ ਉਹ ਭੋਗ ਸਮਾਗਮ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੇ ਸਨ ਉਨ੍ਹਾਂ ਨੇ ਪੱਤਰਕਾਰਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਜਿਹਾ ਕੀ ਅਕਸਰ ਕਲਾਕਾਰਾਂ ਵੱਲੋਂ ਕੀਤਾ ਜਾਂਦਾ ਹੈ। ਇਸ ਵੀਡੀਓ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਉਸ ’ਚ ਅਵਾਜ਼ ਜੋੜ ਕੇ ਇਹ ਝੂਠ ਫੈਲਾਇਆ ਕਿ  ਪੰਜਾਬ ਪੁਲਿਸ ਵੱਲੋਂ ਇਕ ਹੋਟਲ ’ਚ ਛਾਪਾ ਮਾਰਿਆ, ਜਿਸ ’ਚ ਗਾਇਕਾ ਅਤੇ ਕੁੱਝ ਹੋਰ ਲੋਕਾਂ ਨੂੰ ਫੜਿਆ ਗਿਆ। ਇਸ ਸਬੰਧੀ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਸਿੰਘ ਹੰਸ ਨੇ ਇਕ ਵੀਡੀਓ ’ਚ ਸਾਰੀ ਸੱਚਾਈ ਦੱਸੀ ਅਤੇ ਗਲਤ ਜਾਣਕਾਰੀ ਦੇਣ ਵਾਲਿਆਂ ਨੂੰ ਫਟਕਾਰ ਵੀ ਲਗਾਈ ਸੀ।