ਜਾਣੋ, ਸਟੇਜ ’ਤੇ ਕਿਉਂ ਨਿਕਲੇ ਪ੍ਰੀਤ ਹਰਪਾਲ ਦੀਆਂ ਅੱਖਾਂ ’ਚੋਂ ਹੰਝੂ
ਪ੍ਰੀਤ ਹਰਪਾਲ ਹਮੀਰਪੁਰ 'ਚ ਆਪਣੀ ਪਰਫਾਰਮੈਂਸ ਦੇਣ ਲਈ ਗਏ ਸਨ।
A post shared by Preet Harpal (@preet.harpal) on
A post shared by Preet Harpal (@preet.harpal) on
ਜਲੰਧਰ: ਪੰਜਾਬੀ ਗਾਇਕ ਪ੍ਰੀਤ ਹਰਪਾਲ ਅਕਸਰ ਆਪਣੇ ਇੰਸਟਾਗ੍ਰਾਮ ਤੇ ਕੁੱਝ ਨਾ ਕੁੱਝ ਅਪਣੇ ਚਹੇਤਿਆਂ ਨਾਲ ਸਾਂਝਾ ਕਰਦੇ ਹੀ ਰਹਿੰਦੇ ਹਨ। ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਪ੍ਰਸ਼ੰਸਕ ਮਾਤਾ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੈਪਸ਼ਨ 'ਚ ਲਿਖਿਆ, ''ਹਰ ਮਾਂ ਮੈਨੂੰ ਮੇਰੀ ਮਾਂ ਲੱਗੇ, ਬੋਹੜ ਤੋਂ ਵੀ ਠੰਡੀ ਛਾਂ ਲੱਗੇ।
ਜਦੋਂ ਤੁਸੀਂ ਇੰਨੀਆਂ ਮਾਵਾਂ ਪਿਆਰ ਦਿੰਦੀਆਂ ਹਨ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਮੇਰੇ ਮਾਂ ਮੇਰੇ ਨੇੜੇ-ਤੇੜੇ ਹੀ ਫਿਰਦੀ ਹੈ। ਦੱਸ ਦਈਏ ਕਿ ਪ੍ਰੀਤ ਹਰਪਾਲ ਹਮੀਰਪੁਰ 'ਚ ਆਪਣੀ ਪਰਫਾਰਮੈਂਸ ਦੇਣ ਲਈ ਗਏ ਸਨ। ਇਸ ਸ਼ੋਅ ਦੌਰਾਨ ਦਾ ਹੀ ਵੀਡੀਓ ਉਨ੍ਹਾਂ ਨੇ ਸਾਂਝਾ ਕੀਤਾ ਹੈ। ਪਿਛਲੇ ਕੁੱਝ ਦਿਨਾਂ ਵਿਚ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਉਹ ਆਪਣੇ ਪਿੰਡ ਬੋਪੁਰ ਜੱਟਾਂ ਦੇ ਸਕੂਲੀ ਬੱਚਿਆਂ ਨਾਲ ਨਜ਼ਰ ਆ ਰਹੇ ਸਨ।
ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, ''ਆਓ ਆਪਣੇ-ਆਪਣੇ ਪਿੰਡ ਦੇ ਸਕੂਲਾਂ ਨੂੰ ਅੱਜ ਦੀ ਟੈਕਨੋਲਜੀ ਨਾਲ ਜੋੜੀਏ ਤਾਂ ਜੋ ਸਾਡੇ ਪਿੰਡਾਂ ਦੇ ਗਰੀਬ ਬੱਚੇ ਚੰਗੀ ਸਿੱਖਿਆ ਪਾ ਕੇ ਅੱਗੇ ਆਉਣ।'' ਉਨ੍ਹਾਂ ਦੀ ਇਸ ਪੋਸਟ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਸ਼ੋਸਲ ਮੀਡੀਆ 'ਤੇ ਉਨ੍ਹਾਂ ਦੇ ਇਸ ਕੰਮ ਦੀ ਤਾਰੀਫ ਹੋ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।