'ਜੁੜਵਾਂ 2' ਦੇ ਪੋਸਟਰ 'ਚ ਦਿਖਿਆ ਵਰੁਣ ਧਵਨ ਦਾ ਡਬਲ ਧਮਾਕਾ
ਬਾਲੀਵੁੱਡ ਅਭਿਨੇਤਾ ਵਰੁਣ ਧਵਨ ਨੇ ਆਪਣੀ ਆਉਣ ਵਾਲੀ ਫਿਲਮ ‘ਜੁੜਵਾ 2’ ਕਰਕੇ ਕਾਫੀ ਚਰਚਾ ‘ਚ ਹਨ।ਦਰਸਅਲ ਹਾਲ ਹੀ ‘ਚ ਵਰੁਣ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਨਵਾਂ..
ਮੁੰਬਈ— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਨੇ ਆਪਣੀ ਆਉਣ ਵਾਲੀ ਫਿਲਮ ‘ਜੁੜਵਾ 2’ ਕਰਕੇ ਕਾਫੀ ਚਰਚਾ ‘ਚ ਹਨ।ਦਰਸਅਲ ਹਾਲ ਹੀ ‘ਚ ਵਰੁਣ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਨਵਾਂ ਪੋਸਟਰ ਸ਼ੇਅਰ ਕੀਤਾ ਹੈ ਜਿਸ ‘ਚ ਵਰੁਣ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਇਹ ਫਿਲਮ 1997 ‘ਚ ਆਈ ਸਲਮਾਨ ਖਾਨ ਅਦਾਕਾਰੀ ਫਿਲਮ ‘ਜੁੜਵਾ’ ਦਾ ਰੀਮੇਕ ਹੈ। ‘ਜੁੜਵਾ 2’ ਨਿਰਦੇਸ਼ਨ ਵਰੁਣ ਦੇ ਪਿਤਾ ਡੇਵਿਡ ਧਵਨ ਨੇ ਕੀਤਾ ਹੈ। ਬੀਤੇ ਦਿਨੀਂ ਵਰੁਣ ਨੇ ਇਸ ਫਿਲਮ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਸੀ ਜਿਸਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਫਿਲਮ ‘ਚ ਵਰੁਣ ਰਾਜਾ ਅਤੇ ਪ੍ਰੇਮ ਨਾਂ ਦੇ ਦੋ ਕਿਰਦਾਰਾਂ ‘ਚ ਨਜ਼ਰ ਆਉਣਗੇ ਅਤੇ ਕੁਝ ਇਸ ਤਰ੍ਹਾਂ ਦੇ ਅੰਦਾਜ਼ ‘ਚ ਹੀ ਉਹ ਪੋਸਟਰ ‘ਚ ਦਿਖਾਈ ਦੇ ਰਹੇ ਹਨ। ਇਸ ਫਿਲਮ ‘ਚ ਵਰੁਣ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼, ਤਾਪਸੀ ਪੰਨੂ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ 21 ਅਗਸਤ ਨੂੰ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਵੇਗਾ।