ਪੰਜਾਬੀ ਗਾਇਕ ਅੰਮ੍ਰਿਤ ਮਾਨ ਖਿਲਾਫ ਕੇਸ ਦਰਜ, ਪੜ੍ਹੋ ਕੀ ਹੈ ਮਾਮਲਾ

ਏਜੰਸੀ

ਮਨੋਰੰਜਨ, ਪਾਲੀਵੁੱਡ

ਪੰਜਾਬੀ ਗਾਇਕ ਅੰਮ੍ਰਿਤ ਮਾਨ ਵਾਸੀ ਗੋਨਿਆਣਾ ਖਿਲਾਫ ਹਿੰਸਾ ਨੂੰ ਪ੍ਰਫੁਲਿੱਤ ਕਰਦੇ ਗਾਣੇ ਗਾਉਣ ਕਰਕੇ ਬਠਿੰਡਾ ਦੇ ਨੇਹੀਆਵਾਲਾ ਥਾਣੇ ਚ ਕੇਸ ਦਰਜ ਕੀਤਾ ਗਿਆ ਹੈ। 

File Photo

ਚੰਡੀਗੜ੍ਹ- ਪੰਜਾਬੀ ਗਾਇਕ ਅੰਮ੍ਰਿਤ ਮਾਨ ਵਾਸੀ ਗੋਨਿਆਣਾ ਖਿਲਾਫ ਹਿੰਸਾ ਨੂੰ ਪ੍ਰਫੁਲਿੱਤ ਕਰਦੇ ਗਾਣੇ ਗਾਉਣ ਕਰਕੇ ਬਠਿੰਡਾ ਦੇ ਨੇਹੀਆਵਾਲਾ ਥਾਣੇ ਚ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ  ਵਕੀਲ ਹਰੀ ਚੰਦ ਅਰੋੜਾ ਨੇ ਇਥੇ ਇਹ ਜਾਣਕਾਰੀ ਦਿੰਦਿਆ ਦਸਿਆ

ਕਿ ਪੁਲਿਸ ਰਿਕਾਰਡ ਚ ਕਿਹਾ ਗਿਆ ਹੈ ਕਿ ' ਮੁੱਦਈ ਨੇ ਬਿਆਨ ਕੀਤਾ ਕਿ ਉਕਤ ਦੋਸੀ ਵੱਲੋ ਗਾਇਆ ਗੀਤ ਮੈ ਤੇ ਮੇਰੀ ਰਫਲ ਰਕਾਨੇ ਕੋਮਬੀਨੇਸਨ ਚੋਟੀ ਦਾ ਹਿੰਸਾ ਦਾ ਪ੍ਰਚਾਰ ਕਰਨ ਵਾਲਾ ਹੈ ਅਤੇ ਇਹ ਗਾਣਾ ਯੂ-ਟਿਊਬ ਅਤੇ ਇੰਟਰਨੈਟ ਤੇ ਵੀ ਅਪਲੋਡ ਹੈ ਜੋ ਹਿੰਸਾ ਦੇ ਸੱਭਿਆਚਾਰ ਨੂੰ ਪ੍ਰਸਾਰਤ ਕਰਦਾ ਹੈ।

ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ  'ਰੀਤ ਮੋਹਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਹੋਰਨਾਂ' ਨਾਮੀ ਕੇਸ ਦਰਜ ਹੋਇਆ ਹੈ।  22.7.2019 ਨੂੰ ਆਏ ਫੈਸਲੇ 'ਚ ਸਪਸ਼ਟ ਕਿਹਾ ਗਿਆ ਹੈ

 ਕਿ ਪੰਜਾਬ, ਹਰਿਆਣਾ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਆਪੋ ਆਪਣੇ ਅਧਿਕਾਰ ਖੇਤਰਾਂ ਅੰਦਰ ਸ਼ਰਾਬ, ਨਸ਼ਿਆਂ ਤੇ ਹਿੰਸਾ ਨੂੰ ਪ੍ਰਫੁੱਲਤ ਕਰਦੇ ਗੀਤ ਗਾਉਣੇ ਤੇ ਲਾਈਵ ਸ਼ੋਅ ਨਾ ਹੋਣ ਦੇਣਾ ਯਕੀਨੀ ਬਣਾਉਣ।