Dakuaan Da Munda 3 ਦੀ ਸ਼ੂਟਿੰਗ ਹੋਈ ਮੁਕੰਮਲ, 2025 ਦੀ ਸਭ ਤੋਂ ਵੱਡੀ ਪੰਜਾਬੀ ਐਕਸ਼ਨ ਫ਼ਿਲਮ ਰਿਲੀਜ਼ ਲਈ ਤਿਆਰ!
Dakuaan Da Munda 3 Movie: 13 ਜੂਨ, 2025 ਨੂੰ ਫ਼ਿਲਮ ਸਿਨੇਮਾ ਘਰਾਂ ਵਿੱਚ ਹੋਵੇਗੀ ਰਿਲੀਜ਼
ਇੰਤਜ਼ਾਰ ਖ਼ਤਮ! ਪੰਜਾਬ ਦੀ ਸਭ ਤੋਂ ਵੱਡੀ ਐਕਸ਼ਨ ਫ੍ਰੈਂਚਾਇਜ਼ੀ "ਡਾਕੂਆਂ ਦਾ ਮੁੰਡਾ 3" ਹੁਣ ਆਪਣੀ ਧਮਾਕੇਦਾਰ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ ਤੇ 13 ਜੂਨ, 2025 ਨੂੰ ਇਹ ਫ਼ਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ । ਐਕਸ਼ਨ ਹੀਰੋ ਦੇਵ ਖਰੌੜ ਅਤੇ ਆਪਣੀ ਖੂਬਸੂਰਤੀ ਦਾ ਜਾਦੂ ਬਿਖੇਰਨ ਵਾਲੀ ਬਾਣੀ ਸੰਧੂ ਇਸ ਫ਼ਿਲਮ ਵਿੱਚ ਲੀਡ ਰੋਲ ਵਿੱਚ ਨਜ਼ਰ ਆਉਣਗੇ। 'ਡਾਕੂਆਂ ਦਾ ਮੁੰਡਾ 3' ਫ਼ਿਲਮ ਵਿੱਚ ਕਬੀਰ ਦੁਹਾਨ ਸਿੰਘ ਖਲਨਾਇਕ ਦੀ ਭੂਮਿਕਾ ਨਿਭਾਉਣਗੇ। ਜਿਨ੍ਹਾਂ ਨੇ "ਮਾਰਕੋ" ਫ਼ਿਲਮ ਰਾਹੀਂ ਦਰਸ਼ਕਾਂ ਵਿਚ ਆਪਣੀ ਨਵੀਂ ਪਹਿਚਾਣ ਬਣਾਈ ਹੈ। ਫ਼ਿਲਮ ਵਿਚ ਦ੍ਰਿਸ਼ਟੀ ਤਲਵਾਰ, ਨਵੀ ਭੰਗੂ, ਕਵੀ ਸਿੰਘ, ਸਤਿੰਦਰ ਕਸੋਆਣਾ ਅਤੇ ਲੱਖਾ ਲਹਿਰੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਹੈਪੀ ਰੋਡੇ ਇਸ ਫ਼ਿਲਮ ਦੇ ਨਿਰਦੇਸ਼ਨ ਹਨ। ਜ਼ੀ ਸਟੂਡੀਓਜ਼ ਅਤੇ ਡ੍ਰੀਮ ਰਿਐਲਿਟੀ ਮੂਵੀਜ਼ ਵੱਲੋਂ 'ਡਾਕੂਆਂ ਦਾ ਮੁੰਡਾ 3' ਫ਼ਿਲਮ ਦੇ ਪ੍ਰੋਡਿਊਸਰ ਹਨ। ਇਹ ਫ਼ਿਲਮ ਐਕਸ਼ਨ ਡਰਾਮਾ ਕਾਮੇਡੀ ਰੋਮਾਂਸ ਦੇ ਨਾਲ ਭਰਪੂਰ ਪੈਕੇਜ ਹੈ । "ਡਾਕੂਆਂ ਦਾ ਮੁੰਡਾ 3" ਪੰਜਾਬੀ ਸਿਨੇਮਾ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ । ਇਸ ਦੀ ਸ਼ੂਟਿੰਗ ਉਤਰਾਖੰਡ ਦੇ ਜੰਗਲਾਂ ਵਿੱਚ ਕੀਤੀ ਗਈ, ਜੋ ਕਿ ਫ਼ਿਲਮ ਇੰਡਸਟਰੀ ਲਈ ਇੱਕ ਵਿਲੱਖਣ ਚੋਣ ਸੀ। ਕੁਦਰਤੀ ਥਾਵਾਂ ਤੇ ਬਾਕਮਾਲ ਐਕਸ਼ਨ ਨੂੰ ਬੜੀ ਬਾਖੂਬੀ ਫ਼ਿਲਮਾਇਆ ਗਿਆ ਜੋ ਫ਼ਿਲਮ ਨੂੰ ਹੋਰ ਵੀ ਖੂਬਸੂਰਤ ਬਣਾਉਂਦਾ ਹੈ। ਇਸ ਦੌਰਾਨ ਪੂਰੀ ਟੀਮ ਨੇ ਨਵੇਂ ਚੁਣੌਤੀਆਂ ਦਾ ਸਾਹਮਣਾ ਕੀਤਾ, ਜਿਸ ਨਾਲ ਉਨ੍ਹਾਂ ਦੀ ਮਿਹਨਤ ਨੂੰ ਹੋਰ ਨਿਖਾਰ ਮਿਲਿਆ।
"ਡਾਕੂਆਂ ਦਾ ਮੁੰਡਾ 3" ਦੀ ਸ਼ੂਟਿੰਗ ਦੌਰਾਨ ਟੀਮ ਨੇ ਜੰਗਲੀ ਜਾਨਵਰਾਂ ਨਾਲ ਵੀ ਸਾਹਮਣਾ ਕੀਤਾ, ਜਿਸ ਨੇ ਇਸ ਫ਼ਿਲਮ ਨੂੰ ਹੋਰ ਵੀ ਰੋਮਾਂਚਕ ਬਣਾ ਦਿੱਤਾ। ਇਨ੍ਹਾਂ ਮੁਸ਼ਕਿਲਾਂ ਦੇ ਬਾਵਜੂਦ, ਪੂਰੀ ਟੀਮ ਨੇ ਸ਼ਾਨਦਾਰ ਮਿਹਨਤ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਇਹ ਫ਼ਿਲਮ ਦਰਸ਼ਕਾਂ ਲਈ ਇੱਕ ਬੇਮਿਸਾਲ ਤੇ ਜ਼ਬਰਦਸਤ ਐਕਸ਼ਨ ਭਰਿਆ ਅਨੁਭਵ ਲਿਆਵੇਗੀ।
ਦਿਲਚਸਪ ਵਿਜ਼ੂਅਲ, ਦੇ ਨਾਲ-ਨਾਲ ਬਹੁਤ ਵੱਡੀ ਐਕਸ਼ਨ ਤੇ ਦਮਦਾਰ ਕਹਾਣੀ ਦੇ ਨਾਲ 'ਡਾਕੂਆਂ ਦਾ ਮੁੰਡਾ 3' ਪੰਜਾਬੀ ਐਕਸ਼ਨ ਸਿਨੇਮਾ ਨੂੰ ਮੁੜ ਨਵੀਆਂ ਉਚਾਈਆਂ 'ਤੇ ਲੈ ਕੇ ਜਾਣ ਨੂੰ ਤਿਆਰ ਹੈ। ਪੰਜਾਬ ਦੀ ਸਭ ਤੋਂ ਵੱਡੀ ਐਕਸ਼ਨ ਬਲਾਕਬਸਟਰ 13 ਜੂਨ, 2025 ਨੂੰ ਵੱਡੇ ਪਰਦੇ 'ਤੇ ਆਵੇਗੀ!