ਕੀ ਲਖਵਿੰਦਰ ਵਡਾਲੀ ਸੱਚ 'ਚ ਹੈ ਹਸਪਤਾਲ ਦਾਖ਼ਲ?
ਲਖਵਿੰਦਰ ਵਡਾਲੀ ਹਸਪਤਾਲ 'ਚ ਭਰਤੀ ਨਜ਼ਰ ਆ ਰਹੇ ਹਨ।
ਪੰਜਾਬੀ ਇੰਡਸਟਰੀ 'ਚ ਸੂਫ਼ੀ ਗਾਇਕ ਵਜੋਂ ਜਾਣੇ ਜਾਂਦੇ ਲਖਵਿੰਦਰ ਵਡਾਲੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੇਲ ਰਹੀਆਂ ਹਨ। ਜਿਨ੍ਹਾਂ 'ਚ ਲਖਵਿੰਦਰ ਵਡਾਲੀ ਹਸਪਤਾਲ 'ਚ ਭਰਤੀ ਨਜ਼ਰ ਆ ਰਹੇ ਹਨ। ਪੰਜਾਬੀ ਇੰਡਸਟਰੀ ਵਿੱਚ ਆਪਣੀ ਇੱਕ ਖਾਸ ਥਾਂ ਬਨਾਉਣ ਵਾਲੇ ਲਖਵਿੰਦਰ ਵਡਾਲੀ ਅੱਜ -ਕੱਲ੍ਹ ਆਪਣੀਆਂ ਕੁੱਝ ਵਾਇਰਲ ਤਸਵੀਰਾਂ ਕਾਰਨ ਸੁਰਖ਼ੀਆਂ ਵਿੱਚ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਲਖਵਿੰਦਰ ਵਡਾਲੀ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਵਿੱਚ ਉਹ ਹਸਪਤਾਲ ‘ਚ ਭਰਤੀ ਨਜ਼ਰ ਆ ਰਹੇ ਹਨ।
ਲਖਵਿੰਦਰ ਦੀਆਂ ਇਹ ਤਸਵੀਰਾਂ ਦੇਖ ਕੇ ਹਾਲਾਤ ਇਸ ਕਦਰ ਹੋ ਗਏ ਕਿ ਜਿਵੇਂ ਇੱਕ ਵਾਰ ਤਾਂ ਵੀ ਪੰਜਾਬੀ ਇੰਡਸਟਰੀ ਸਹਿਮ ਜੀ ਗਈ ਹੋਵੇ। ਦਰਅਸਲ ਤਸਵੀਰਾਂ ਹੈ ਵੀ ਇਹੋ ਜਿਹੀਆਂ ਜਿਸ ਨਾਲ ਇੰਝ ਜਾਪਦਾ ਹੈ ਜਿਵੇਂ ਉਹ ਜਿਵੇਂ ਵੱਡੀ ਬਿਮਾਰੀ ਨਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹੋਣ। ਇਹ ਤਸਵੀਰਾਂ ਦੇਖ ਕੇ ਲਖਵਿੰਦਰ ਨੂੰ ਚਾਹੁਣ ਵਾਲਿਆਂ ਨੇ ਤਾਂ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲਖਵਿੰਦਰ ਵਡਾਲੀ ਪੂਰੀ ਤਰ੍ਹਾਂ ਸਲਾਮਤ ਹਨ ਤੇ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਜਿਸ ਨਾਲ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਹੋਵੇ।
ਹੁਣ ਤੁਹਾਨੂੰ ਦੱਸ ਦੇਈਏ ਕਿ ਇਹਨਾਂ ਤਸਵੀਰਾਂ ਪਿੱਛੇ ਸੱਚ ਕੀ ਹੈ। ਦਰਅਸਲ ਲਖਵਿੰਦਰ ਵਡਾਲੀ ਆਪਣਾ ਰੈਗੂਲਰ ਚੈਕਅੱਪ ਕਰਵਾੳੇੁਣ ਲਈ ਹਸਪਤਾਲ ਗਏ ਸੀ। ਉੱਥੇ ਕਿਸੇ ਨੇ ਉਹਨਾਂ ਦੀਆਂ ਇਹ ਤਸਵੀਰਾਂ ਖਿੱਚ ਦਿੱਤੀਆਂ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਹ ਅਫਵਾਹ ਫੈਲ ਗਈ।
ਗਾਇਕ ਲਖਵਿੰਦਰ ਵਡਾਲੀ ਦੀ ਸੂਫੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਬਹੁਤ ਹੀ ਪਿਆਰ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਉਹਨਾਂ ਦੇ ਦਾਦਾ ਠਾਕੁਰ ਦਾਸ ਵਡਾਲੀ ਇੱਕ ਮਸ਼ਹੂਰ ਗਾਇਕ ਸੀ ਅਤੇ ਉਹ ਵਡਾਲੀ ਬ੍ਰਦਰਜ਼ ਦੇ ਨਾਂਅ ਨਾਲ ਦੁਨੀਆਂ ਭਰ ਵਿੱਚ ਸੂਫੀ ਗਾਇਕੀ ਰਾਹੀਂ ਨਾਮ ਖੱਟਣ ਵਾਲੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦਾ ਪੁੱਤਰ ਤੇ ਉਸਤਾਦ ਪਿਆਰੇ ਲਾਲ ਵਡਾਲੀ ਦਾ ਭਤੀਜਾ ਹੈ ।
ਲਖਵਿੰਦਰ ਨੇ ਆਪਣੇ ਪਿਤਾ ਕੋਲੋਂ ਬਚਪਨ ਤੋਂ ਹੀ ਕਲਾਸੀਕਲ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿਤੇ ਸਨ। ਆਪਣੀ ਸੂਫੀ ਗਾਇਕੀ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਦਾ ਜਨਮ 20 ਅਪ੍ਰੈਲ 1978 ਨੂੰ ਅੰਮ੍ਰਿਤਸਰ ‘ਚ ਹੋਇਆ ਸੀ। ਲਖਵਿੰਦਰ ਵਡਾਲੀ ਨੇ ਮਿਊਜ਼ਿਕ ਦੀ ਮਾਸਟਰ ਡਿਗਰੀ ਅਤੇ ਪੀ. ਐੱਚ. ਡੀ. ਕਲਾਸੀਕਲ ਮਿਊਜ਼ਿਕ ‘ਚ ਕੀਤੀ ਹੈ।
ਉਨ੍ਹਾਂ ਨੇ ਕਈ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖਾਸ ਪਹਿਚਾਣ ਬਣਾਈ ਹੈ। ਉਨ੍ਹਾਂ ਦੀ ਐਲਬਮ ‘ਨੈਨਾ ਦੇ ਬੂਹੇ’ ਕਾਫੀ ਪ੍ਰਸਿੱਧ ਹੋਈ ਸੀ, ਜਿਸ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹਨ। ਸੂਫੀਆਨਾ ਸ਼ਾਇਰੀ ਅਤੇ ਸੰਗੀਤ ‘ਚ ਗੁੱਝੀਆਂ ਰਮਜ਼ਾਂ ਦੀ ਪੇਸ਼ਕਾਰੀ ਨੇ ਅਕਸਰ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਦੀ ਗੱਲ ਬੜੀ ਸਫਲਤਾ ਸਹਿਤ ਕੀਤੀ ਹੈ।
ਇਸ ਦੀ ਇਕ ਲਾਜਵਾਬ ਮਿਸਾਲ ਹੈ ਲਖਵਿੰਦਰ ਵਡਾਲੀ ਦੀ ਪੇਸ਼ਕਾਰੀ ‘ਕਮਲੀ ਯਾਰ ਦੀ’, ਜਿਸ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਿਆ। ਇਥੇ ਤੁਹਾਨੂੰ ਦਸ ਦਈਏ ਕਿ ਲਖਵਿੰਦਰ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 2005 ਵਿਚ ਆਪਣੀ ਪਹਿਲੀ ਐਲਬਮ ‘ਬੁੱਲਾ’ ਰਾਹੀਂ ਕੀਤੀ ਸੀ ਜਿਸਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ।