'ਕਾਲਾ ਸ਼ਾਹ ਕਾਲਾ' ਇਕੱਠੇ ਨਜ਼ਰ ਆਉਣਗੇ ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਕਮੇਡੀਅਨ ਬੀਨੂੰ ਢਿੱਲੋਂ ਅਪਣੇ ਸਰੋਤਿਆਂ ਲਈ ਇਕ ਤੋਂ ਬਾਅਦ ਇਕ ਫਿਲਮ ਲੈ ਕੇ ਆ ਰਹੇ ਹਨ | ਕਾਮੇਡੀ ਅਤੇ ਸਹਾਇਕ ਕਿਰਦਾਰਾਂ ਤੋਂ ਅਪਣਾ...

Sargun Mehta and Binnu Dhillon

ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਕਮੇਡੀਅਨ ਬੀਨੂੰ ਢਿੱਲੋਂ ਅਪਣੇ ਸਰੋਤਿਆਂ ਲਈ ਇਕ ਤੋਂ ਬਾਅਦ ਇਕ ਫਿਲਮ ਲੈ ਕੇ ਆ ਰਹੇ ਹਨ | ਕਾਮੇਡੀ ਅਤੇ ਸਹਾਇਕ ਕਿਰਦਾਰਾਂ ਤੋਂ ਅਪਣਾ ਸਫ਼ਰ ਸ਼ੁਰੂ ਕਰਨ ਵਾਲੇ ਬੀਨੂੰ ਹੁਣ ਮੁਖ ਭੂਮਿਕਾ ਵਿਚ ਵੀ ਨਜ਼ਰ ਆਉਂਦੇ ਹਨ ਅਤੇ ਦਰਸ਼ਕਾਂ ਨੂੰ ਹਿੱਸਿਆਂ ਦੀ ਦੋਜ਼ ਦਿੰਦੇ ਹਨ | ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਤੋਂ ਬਾਅਦ ਬੀਨੂੰ ਢਿਲੋਂ ਹੁਣ ਅਗਲੀ ਫ਼ਿਲਮ ‘ਕਾਲਾ ਸ਼ਾਹ ਕਾਲਾ’ ਵਿੱਚ ਨਜ਼ਰ ਆਉਣਗੇ। ਜਾਣਕਾਰੀ ਮੁਤਾਬਿਕ ਇਸ ਫ਼ਿਲਮ ਵਿੱਚ ਬੀਨੂੰ ਢਿਲੋਂ ਨਾਲ ਅਦਾਕਾਰਾ ਸਰਗੁਣ ਮਹਿਤਾ ਵੀ ਨਜ਼ਰ ਆਵੇਗੀ।

ਸਰਗੁਣ ਮਹਿਤਾ ਇਸ ਤੋਂ ਪਹਿਲਾਂ ਕਈ ਫ਼ਿਲਮਾਂ ਵਿੱਚ ਅਮਰਿੰਦਰ ਗਿੱਲ ਨਾਲ ਕਿਰਦਾਰ ਨਿਭਾ ਚੁੱਕੀ ਹੈ। ਦੱਸ ਦੇਈਏ ਕਿ ਫ਼ਿਲਮ ‘ਕਾਲਾ ਸ਼ਾਹ ਕਾਲਾ’ ਦੀ ਕਹਾਣੀ ਅਮਰਜੀਤ ਸਿੰਘ ਦੁਆਰਾ ਲਿਖੀ ਗਈ ਹੈ ਤੇ ਇਸਨੂੰ ਡਾਇਰੈਕਟ ਵੀ ਅਮਰਜੀਤ ਸਿੰਘ ਹੀ ਕਰ ਰਹੇ ਹਨ। ਦਿਨ-ਬ-ਦਿਨ ਬੀਨੂੰ ਢਿੱਲੋਂ ਦੀ ਅੜਾਕਾਰਤੀ ਵਿਚ ਨਿਖਾਰ ਆ ਰਿਹਾ ਹੈ ਅਤੇ ਉਹ ਹੁਣ ਸਿਰਫ ਕਾਮੇਡੀ ਕਿਰਦਾਰ ਹੀ ਨਹੀਂ ਸਗੋਂ ਹਰ ਤਰ੍ਹਾਂ ਦੇ ਕਿਰਦਾਰ ਵਿਚ ਵਿਖਾਈ ਦਿੰਦੇ ਹਨ | ਬਾਈ ਲਾਰਸ, ਵੇਖ ਬਰਾਤਾਂ ਚੱਲੀਆਂ, ਵਧਾਈਆਂ ਜੀ ਵਧਾਈਆਂ ਵਰਗੀਆਂ ਫ਼ਿਲਮਾਂ ਕਰਨ ਤੋਂ ਬਾਅਦ ਹੁਣ ਬੀਨੂੰ ਢਿੱਲੋਂ 'ਕਾਲਾ ਸ਼ਾਹ ਕਾਲਾ' 'ਚ ਬਤੌਰ ਮੁਖ ਅਦਾਕਾਰ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਸਰਗੁਣ ਮਹਿਤਾ ਦੀ ਤਾਂ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਉੱਚ ਕੋਟੀ ਦੀ ਅਦਾਕਾਰਾ ਮਿਲ ਚੁੱਕੀ ਹੈ | ਅਮਰਿੰਦਰ ਗਿੱਲ ਨਾਲ ਕਈ ਫ਼ਿਲਮ ਵਿਚ ਕੰਮ ਕਰ ਚੁੱਕੀ ਸਰਗੁਣ ਮਹਿਤਾ ਦੀ ਅਦਾਕਾਰੀ ਨੂੰ ਸਰੋਤਿਆਂ ਨੇ ਖਿੜੇ ਮੱਥੇ ਸਵੀਕਾਰਿਆ ਹੈ | ਲਾਹੌਰੀਏ, ਲਵ ਪੰਜਾਬ, ਅੰਗਰੇਜ ਵਰਗੀਆਂ ਫ਼ਿਲਮ 'ਚ ਅਮਰਿੰਦਰ ਗਿੱਲ ਨਾਲ ਕੰਮ ਕਰ ਚੁਕੀ ਸਰਗੁਣ ਹੁਣ ਬੀਨੂੰ ਢਿੱਲੋਂ ਦੇ ਨਾਲ ਬਤੌਰ ਮੁਖ ਅਦਾਕਾਰਾ ਕੰਮ ਕਰੇਗੀ |

ਇਸ ਤੋਂ ਇਲਾਵਾ ਚਰਚਾ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੀਨੂੰ ਢਿੱਲੋਂ ਪਾਲੀਵੁਡ 'ਚ ਕਮਾਲ ਕਰਨ ਤੋਂ ਬਾਅਦ ਹੁਣ ਬਾਲੀਵੁਡ 'ਚ ਅਪਣੀ ਕਲਾ ਦਾ ਜੌਹਰ ਦਿਖਾਉਣਗੇ | ਧਰਮੇਂਦਰ, ਸੰਨੀ ਦਿਓਲ, ਬੌਬੀ ਦਿਓਲ ਦੀ ਫਿਲਮ 'ਯਮਲਾ ਪਗਲਾ ਦੀਵਾਨਾ' 'ਚ ਬਿੰਨੂ ਢਿੱਲੋਂ ਵੀ ਨਜ਼ਰ ਆਉਣਗੇ  |