ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਦੀ ਇਨ੍ਹਾਂ ਸਿਤਾਰਿਆਂ ਨੇ ਫੜੀ ਬਾਂਹ

ਏਜੰਸੀ

ਮਨੋਰੰਜਨ, ਪਾਲੀਵੁੱਡ

ਰੇਸ਼ਮ ਸਿੰਘ ਅਨਮੋਲ ਤੋਂ ਲੈਕੇ ਰਵਨੀਤ ਤਕ ਕਈ ਸਿਤਾਰੇ ਗੋਡੇ-ਗੋਡੇ ਪਾਣੀ ਚ ਹੜ੍ਹ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸੇਵਾ ਕਰ ਰਹੇ ਹਨ

photo

 

ਚੰਡੀਗੜ੍ਹ(ਮੁਸਕਾਨ ਢਿੱਲੋਂ) : ਰਿਕਾਰਡ ਤੋੜ ਬਾਰਸ਼ ਕਾਰਨ ਦੇਸ਼ ਗੰਭੀਰ ਹੜ੍ਹ ਸੰਕਟ ਨਾਲ ਜੂਝ ਰਿਹਾ ਹੈ ਅਤੇ ਹੁਣ ਸਥਿਤੀ ਵਿੱਚ ਹੌਲੀ-ਹੌਲੀ ਸੁਧਾਰ ਵੀ ਹੋ ਰਿਹਾ ਹੈ।ਜਰੂਰਤ ਦੀ ਇਸ ਘੜੀ ਵਿਚ ਖਾਲਸਾ ਏਡ ਇੰਡੀਆ ਬਹਾਦਰੀ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ।ਜਿਥੇ ਇਸ ਦੁਖਦ ਘੜੀ ਵਿਚ ਪਾਲੀਵੁੱਡ ਦੇ ਜਿਆਦਾਤਰ ਸਿਤਾਰਿਆਂ ਨੇ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਤਾਂ ਦੂਰ ਇਕ ਪੋਸਟ ਵੀ ਸਾਂਝੀ ਕਰ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ, ਉਥੇ ਹੀ ਰੇਸ਼ਮ ਸਿੰਘ ਅਨਮੋਲ ਤੋਂ ਲੈਕੇ ਰਵਨੀਤ ਤਕ ਕਈ ਸਿਤਾਰੇ ਗੋਡੇ-ਗੋਡੇ ਪਾਣੀ ਚ ਹੜ੍ਹ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸੇਵਾ ਕਰ ਰਹੇ ਹਨ।

ਰੇਸ਼ਮ ਸਿੰਘ ਅਨਮੋਲ:

ਪੰਜਾਬ ਵਿਚ ਹੋਏ ਬਦਤਰ ਹਾਲਾਤਾਂ ਵਿਚਾਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਅੱਗ ਵਾਂਗੂ ਵਿਰਲਾ ਹੋ ਰਹੀ ਹੈ ਜਿਹਦੇ ਵਿਚ ਰੇਸ਼ਮ ਸਿੰਘ ਅਨਮੋਲ ਨੂੰ ਖਾਲਸਾ ਏਡ ਦੀ ਟੀਮ ਨਾਲ ਹੜ੍ਹ ਪੀੜਿਤਾਂ ਦੀ ਸੇਵਾ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਕਾਰਨ ਲੋਕ ਅਨਮੋਲ ਤੇ ਪਿਆਰ ਬਰਸਾ ਰਹੇ ਹਨ।ਉਹ ਕਿਸ਼ਤੀ 'ਚ ਬੈਠਕੇ ਪੰਜਾਬ ਤੇ ਹਰਿਆਣਾ ਵਿੱਚ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕਰ ਰਹੇ ਹਨ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਹੜ੍ਹ ਕਾਰਨ ਪੈਦਾ ਹੋਏ ਹਾਲਾਤਾਂ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ "ਵਾਹਿਗੁਰੂ ਜੀ ਮੇਰੇ ਪੰਜਾਬ ਅਤੇ ਪੂਰੇ ਦੇਸ਼ ਨੂੰ ਚੜ੍ਹਦੀਕਲਾ ਬਖਸ਼ੋ"।ਇਸ ਤੋਂ ਅਲਾਵਾ ਰੇਸ਼ਮ ਨੇ ਇਕ ਵੀਡੀਓ ਨੂੰ ਸਾਂਝਾ ਕਰ ਆਪਣੇ ਗੀਤ ਰਾਹੀਂ ਲੋਕਾਂ ਨੂੰ ਹੋਂਸਲਾ ਦੇਕੇ ਚੜ੍ਹਦੀਕਲਾ ਦੀ ਕਾਮਨਾ ਕੀਤੀ। 
ਰੇਸ਼ਮ ਸਿੰਘ ਅਨਮੋਲ ਦਾ ਨਾਂ ਉਨ੍ਹਾਂ ਕਲਾਕਾਰਾਂ ਦੀ ਲਿਸਟ ਵਿਚ ਸ਼ਾਮਿਲ ਹੈ ਜੋ ਲੋੜ ਪੈਣ ਤੇ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਲੋਕਾਂ ਦੀ ਸੇਵਾ ਕਰਦੇ ਹਨ। ਸਾਲ 2019 ਵਿਚ ਵੀ ਹੜ੍ਹ ਪੀੜਿਤਾਂ ਨੂੰ ਬਿਸਤਰੇ ਵੰਡਦੇ ਨਜ਼ਰ ਆਏ ਸੀ।

ਰਵਨੀਤ :

ਮਸ਼ਹੂਰ ਗਾਇਕ ਰਵਨੀਤ ਵੱਲੋ ਖਾਲਸਾ ਐਡ ਇੰਡੀਆ ਨਾਲ ਵਲੰਟੀਅਰ ਵੱਜੋਂ ਹੜ੍ਹ ਪੀੜਿਤ ਲੋਕਾਂ ਦੀ ਸੇਵਾ ਲਈ ਖੁਦ ਪਾਣੀ ਵਿਚ ਉਤਰ ਕੇ ਲੋਕਾਂ ਦੀ ਮਦਦ ਲਈ ਜ਼ਰੂਰੀ ਸਮਾਨ ਮੁਹਈਆ ਕਰਵਾਇਆ ਜਾ ਰਿਹਾ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀਡੀਓ ਸਾਂਝੀ ਕਰ ਪੰਜਾਬ ਦੀ ਬੇਹਤਰੀ ਦੀ ਮੰਗ ਕੀਤੀ।ਉਨ੍ਹਾਂ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਵਿਚ ਲੋਕਾਂ ਦੀ ਮਦਦ ਕਰਨਾ ਉਨ੍ਹਾਂ ਨੂੰ ਸਕੂਨ ਦਿੰਦਾ ਹੈ।ਰਵਨੀਤ ਉਨ੍ਹਾਂ ਪਿੰਡਾਂ ਤਕ ਪਹੁੰਚ ਕਰ ਰਾਸ਼ਨ ਪ੍ਰਦਾਨ ਕਰ ਰਹੇ ਹਨ ਜਿਥੋਂ ਤਕ ਪਹੁੰਚ ਨਹੀਂ ਹੁੰਦੀ।

ਰਣਦੀਪ ਹੁੱਡਾ:

ਅਜਿਹੇ ਔਖੇ ਸਮੇਂ 'ਚ ਬਾਲੀਵੁੱਡ ਦੇ ਦਮਦਾਰ ਅਦਾਕਾਰ ਰਣਦੀਪ ਹੁੱਡਾ ਸਿਰ 'ਤੇ ਭਗਵਾ ਕੱਪੜਾ ਬੰਨ੍ਹ ਕੇ ਖਾਲਸਾ ਏਡ ਰਾਹੀਂ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਗੋਡੇ-ਗੋਡੇ ਪਾਣੀ 'ਚ ਘਰ-ਘਰ ਰਾਸ਼ਨ ਵੰਡ ਰਹੇ ਹਨ।ਇਸ ਨੇਕ ਕੰਮ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਵੀ ਮੌਜੂਦ ਸੀ।ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਰਣਦੀਪ ਨੇ ਦੂਜਿਆਂ ਨੂੰ ਅੱਗੇ ਆਉਣ ਅਤੇ ਹੜ੍ਹ ਪੀੜਿਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਰਣਦੀਪ ਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ।

ਗੈਵੀ ਚਾਹਲ:

ਪੰਜਾਬੀ ਅਤੇ ਬਾਲੀਵੁੱਡ ਐਕਟਰ ਗੈਵੀ ਚਾਹਲ ਹੜ੍ਹ ਦੇ ਪਾਣੀ ਵਿੱਚ ਉਤਰ ਕੇ ਲੋੜਵੰਦ ਲੋਕਾਂ ਦੀ ਮਦਦ ਕਰਨ ਅਤੇ ਭੋਜਨ, ਪਾਣੀ, ਦਵਾਈਆਂ ਵਰਗੀਆਂ ਹੋਰ ਚੀਜ਼ਾਂ ਮੁਹੱਈਆ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਐਕਟਰ ਦੀ ਦਿਆਲਤਾ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।