Mankirt Aulakh Twin daughters : ਮਨਕੀਰਤ ਔਲਖ ਦੇ ਘਰ ਫ਼ਿਰ ਗੂੰਜੀਆਂ ਕਿਲਕਾਰੀਆਂ , 2 ਜੁੜਵਾਂ ਧੀਆਂ ਦੇ ਪਿਤਾ ਬਣੇ ਗਾਇਕ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਗਾਇਕ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰਕੇ ਦਿੱਤੀ

Mankirt Aulakh Twin daughters

 Mankirt Aulakh Twin daughters : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਘਰ ਇੱਰ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਹਨ। ਉਹ 2 ਜੁੜਵਾਂ ਧੀਆਂ ਦੇ ਪਿਤਾ ਬਣੇ ਹਨ। ਇਸ ਦੀ ਜਾਣਕਾਰੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਕੇ ਦਿੱਤੀ ਹੈ।

ਗਾਇਕ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ੋਟੋ ਸ਼ੇਅਰ ਕੀਤੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰਿ ਕਰੇ !! ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ ?? ਮੈਂ 2 ਜੁੜਵਾਂ ਧੀਆਂ ਦਾ ਪਿਤਾ ਬਣਾ  ਹਾਂ। ਸਭ ਤੋਂ ਵਧੀਆ ਭਾਵਨਾ। ❤️❤️ ਵਾਹਿਗੁਰੂ ਮੇਹਰ ਕਰੇਓ ??❤️❤️

ਦੱਸ ਦਈਏ ਕਿ ਇਸ ਤੋਂ ਪਹਿਲਾਂ 2022 ਵਿੱਚ ਗਾਇਕ ਮਨਕੀਰਤ ਔਲਖ ਇੱਕ ਬੇਟੇ ਦੇ ਪਿਤਾ ਬਣੇ ਸਨ। ਹੁਣ 2 ਸਾਲਾਂ ਬਾਅਦ ਰੱਬ ਨੇ ਜੁੜਵਾਂ ਧੀਆਂ ਦੀ ਦਾਤ ਬਖ਼ਸ਼ੀ ਹੈ। ਇਸ ਪੋਸਟ ਨੂੰ ਵੇਖ ਕੇ ਫੈਨਜ਼ ਬਹੁਤ ਖੁਸ਼ ਹਨ ਅਤੇ ਕਮੈਂਟ ਰਾਹੀਂ ਗਾਇਕ ਨੂੰ ਵਧਾਈਆਂ ਦੇ ਰਹੇ ਹਨ।

ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਮਨਕੀਰਤ ਔਲਖ ਹਾਲ ਹੀ ਵਿੱਚ ਗੀਤ ਕੋਕਾ ਰਿਲੀਜ਼ ਹੋਇਆ ਸੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ ਮਨਕੀਰਤ ਔਲਖ ਕਈ ਸੁਪਰਹਿੱਟ ਗੀਤਾਂ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਨਾਮਣਾ ਖੱਟਦੇ ਆ ਰਹੇ ਹਨ।