ਰੋਸ਼ਨ ਪ੍ਰਿੰਸ ਦੀ 'ਰਾਂਝਾ ਰਿਫਊਜੀ' 26 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ
'ਰਾਂਝਾ ਰਿਫਊਜੀ' ਰੋਸ਼ਨ ਪ੍ਰਿੰਸ ਦੀ ਆਗਾਮੀ ਪੰਜਾਬੀ ਫ਼ਿਲਮ ਜੋ ਕਿ 26 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ......
'ਰਾਂਝਾ ਰਿਫਊਜੀ' ਰਿਸ਼ਨ ਪ੍ਰਿੰਸ ਦੀ ਆਗਾਮੀ ਪੰਜਾਬੀ ਫ਼ਿਲਮ ਜੋ ਕਿ 26 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ| ਇਹ ਫ਼ਿਲਮ, ਨਿਰਮਾਤਾ ਤਰਸੇਮ ਕੋਸ਼ਲ ਅਤੇ ਸੁਦੇਸ਼ ਠਾਕੁਰ ਵੱਲੋਂ ਜੇ.ਬੀ. ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ| ਇਹ ਫਿਲਮ ਅਵਤਾਰ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਨਿਰਦੇਸ਼ਤ ਕੀਤੀ ਗਈ ਹੈ, ਜੋ ਕਿ ਮਿੱਟੀ ਨਾ ਫਰੋਲ ਜੋਗੀਆ (2015) ਅਤੇ ਰੁਪਿੰਦਰ ਗਾਂਧੀ: ਦਾ ਰੌਬਿਨਹਾਊਡ (2017) ਵਰਗੀਆਂ ਫ਼ਿਲਮਾਂ ਕਰਕੇ ਜਾਣੇ ਜਾਂਦੇ ਹਨ|ਇਹ ਦੋਹਾਂ ਫ਼ਿਲਮਾਂ ਉਨ੍ਹਾਂ ਦੀਆਂ ਲਿਖਤਾਂ ਅਤੇ ਉਨ੍ਹਾਂ ਵੱਲੋਂ ਹੀ ਨਿਰਦੇਸ਼ਿਤ ਸਨ|
ਫ਼ਿਲਮ 'ਰਾਂਝਾ ਰਿਫਊਜੀ' ਵਿਚ ਰੋਸ਼ਨ ਪ੍ਰਿੰਸ 'ਰਾਂਝਾ ਸਿੰਘ' ਦਾ ਕਿਰਦਾਰ ਨਿਭਾ ਰਹੇ ਹਨ ਜਿਸ ਦਾ ਪਿਆਰ ਹੈ ਫ਼ਿਲਮ 'ਚ ਪ੍ਰੀਤੋ ਦਾ ਕਿਰਦਾਰ ਨਿਭਾਉਣ ਵਾਲੀ ਸਾਨਵੀ ਧੀਮਾਨ| ਇਹ ਫ਼ਿਲਮ ਭਾਰਤ ਅਤੇ ਪਾਕਿਸਤਾਨ ਬਾਰੇ ਵੀ ਗੱਲ ਕਰਦੀ ਹੈ| ਇਸ ਫ਼ਿਲਮ ਦਾ ਸਭ ਤੋਂ ਵਧੀਆ ਤੇ ਉਤਸੁਕਤਾ ਵਧਾਉਣ ਵਾਲਾ ਦ੍ਰਿਸ਼ ਇਹ ਹੈ ਕਿ ਰੋਸ਼ਨ ਪ੍ਰਿੰਸ ਟ੍ਰੇਲਰ ਵਿਚ ਡਬਲ ਰੋਲ ਵਿਚ ਨਜ਼ਰ ਆ ਰਹੇ ਹਨ|
ਇਹ ਫ਼ਿਲਮ ਬੇਸ਼ੱਕ ਇਕ ਰੋਮਾਂਟਿਕ ਡਰਾਮਾ ਹੈ ਅਤੇ ਕਾਮੇਡੀ ਨਾਲ ਭਰਪੂਰ ਹੈ| 1971 ਦੇ ਯੁੱਧ ਤੋਂ ਪਹਿਲਾਂ ਦੇ ਸਾਲਾਂ ਵਿਚ ਸਥਾਪਿਤ ਹੋਈ, ਇਹ ਫਿਲ੍ਮ ਇਕ ਵਿਅਕਤੀ ਦੀ ਕਹਾਣੀ ਦਸਦੀ ਹੈ ਜੋ ਆਪਣੇ ਜੀਵਨ ਦਾ ਪਿਆਰ ਹਾਸਿਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸਦਾ ਨਾਮ ਪ੍ਰੀਤੋ ਹੈ| ਪ੍ਰੀਤੋ ਦੀ ਮਾਂ ਉਸਦਾ ਵਿਆਹ ਕਿੱਤੇ ਹੋਰ ਪੱਕਾ ਕਰ ਦਿੰਦੀ ਹੈ ਅਤੇ ਰਾਂਝਾ ਵਿਆਹ ਨੂੰ ਤੋੜਨ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ| ਤੇ ਅੰਤ ਵਿਚ ਉਹ ਇਸ ਵਿਚ ਸਫਲ ਵੀ ਹੋ ਜਾਂਦਾ ਹੈ, ਪਰ ਇਸ ਕਾਰਨ ਉਸਨੂੰ ਪੂਰੇ ਪਿੰਡ ਦੇ ਗੁੱਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਸਨੂ ਪਿੰਡ ਛਡਣਾ ਪੈਂਦਾ ਹੈ|
ਫਿਰ ਉਹ ਇਕ ਹੋਰ ਨਵੇ ਅਧਿਆਇ ਸ਼ੁਰੂ ਕਰਨ ਵਾਸਤੇ ਫੌਜ ਵਿਚ ਸ਼ਾਮਲ ਹੋਣ ਲਈ ਜਾਂਦਾ ਹੈ, ਜਿਥੇ ਉਸਦਾ ਸਾਹਮਣਾ ਉਸਦੇ ਹਮਸ਼ਕਲ ਨਾਲ ਹੁੰਦਾ ਹੈ ਜੋ ਕਿ ਸਰਹੱਦ ਦੇ ਦੂਜੇ ਪਾਸੇ ਹੈ| ਇਸ ਫ਼ਿਲਮ ਦੀ ਕਾਸਟ ਵਿਚ ਰੋਸ਼ਨ ਪ੍ਰਿੰਸ, ਸਾਨਵੀ ਧੀਮਾਨ, ਕਰਮਜੀਤ ਅੰਮੋਲ, ਹਰਬੀ ਸੰਘਾ, ਮਲਕੀਤ ਰੌਨੀ ਅਤੇ ਨਿਸ਼ਾ ਬਾਨੋਂ ਸ਼ਾਮਲ ਹਨ| ਸੰਗੀਤ ਗੁਰਮੀਤ ਸਿੰਘ, ਜੱਸੀ X ਅਤੇ ਆਰ. ਡੀ. ਬੀਟ ਵੱਲੋਂ ਦਿੱਤਾ ਗਿਆ ਹੈ ਜਦੋਂ ਕਿ ਬੋਲ ਬਾਬੂ ਸਿੰਘ ਮਾਨ ਅਤੇ ਹੈਪੀ ਰਾਏਕੋਟੀ ਵੱਲੋਂ ਦਿੱਤੇ ਗਏ ਹਨ|
ਫ਼ਿਲਮ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਰੋਸ਼ਨ ਪ੍ਰਿਨ੍ਸ, ਮੰਨਤ ਨੂਰ, ਫਿਰੋਜ਼ ਖਾਨ, ਨਛੱਤਰ ਗਿੱਲ ਅਤੇ ਜੱਗੀ ਬਾਜਵਾ ਨੇ | ਸੋ ਬਹੁਤ ਸਾਰੇ ਰੋਮਾਂਚ ਨਾਲ ਭਰੀ ਹੋਈ ਇਹ ਫ਼ਿਲਮ 26 ਅਕਤੂਬਰ ਨੂੰ ਬਾਕਸ ਆਫਿਸ 'ਤੇ ਆਉਣ ਲਈ ਤਿਆਰ ਹੈ| ਤੇ ਸਾਡੇ ਵੱਲੋਂ ਇਸ ਫ਼ਿਲਮ ਨਾਲ ਜੁੜੇ ਹਰ ਵਿਅਕਤੀ ਨੂੰ ਬਹੁਤ ਸਾਰੀਆਂ ਮੁਬਾਰਕਾਂ।