Shree Brar News: ਗਾਇਕ ਸ਼੍ਰੀ ਬਰਾੜ ਦੀ ਗੱਡੀ ਦੇ ਟਾਇਰ ਅਤੇ ਕੀਮਤੀ ਸਮਾਨ ਹੋਇਆ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਗਾਇਕ ਅਤੇ ਗੀਤਕਾਰ ਨੇ ਲੋਕਾਂ ਨੂੰ ਅਪਣੀਆਂ ਗੱਡੀਆਂ ਦਾ ਧਿਆਨ ਰੱਖਣ ਦੀ ਸਲਾਹ ਦਿਤੀ ਹੈ।

Shree Brar

Shree Brar News: ਪੰਜਾਬੀ ਗਾਇਕ ਗਾਇਕ ਸ਼੍ਰੀ ਬਰਾੜ ਦੀ ਐਂਡੇਵਰ ਗੱਡੀ ਦੇ ਟਾਇਰ ਅਤੇ ਕੀਮਤੀ ਸਮਾਨ ਚੋਰੀ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ ਤੋਂ ਮਿਲੀ ਹੈ। ਇਸ ਦੇ ਨਾਲ ਹੀ ਗਾਇਕ ਅਤੇ ਗੀਤਕਾਰ ਨੇ ਲੋਕਾਂ ਨੂੰ ਅਪਣੀਆਂ ਗੱਡੀਆਂ ਦਾ ਧਿਆਨ ਰੱਖਣ ਦੀ ਸਲਾਹ ਦਿਤੀ ਹੈ।

ਸ਼੍ਰੀ ਬਰਾੜ ਨੇ ਪੋਸਟ ਸਾਂਝੀ ਕਰ ਕੇ ਕਿਹਾ, “ਅੱਜਕੱਲ੍ਹ ਪੰਜਾਬ ਵਿਚ ਗੱਡੀਆਂ ਦਾ ਸਮਾਨ ਚੋਰੀ ਕਰਨ ਵਾਲਾ ਗੈਂਗ ਕਾਫੀ ਸਰਗਰਮ ਹੈ...ਬੰਦੇ ਦੇਖਣ ਵਿਚ ਚੰਗੇ ਲੱਗਣਗੇ ਪਰ ਮੌਕਾ ਦੇਖਦੇ ਹੀ ਗੱਡੀਆਂ ਦਾ ਸਮਾਨ ਕੱਢ ਲਿਜਾਣਗੇ। ਇਸ ਲਈ ਅਪਣੀਆਂ ਗੱਡੀਆਂ ਦਾ ਧਿਆਨ ਰੱਖਿਆ ਕਰੋ”।

(For more news apart from tires and valuables of singer Shree Brar's vehicle stolen, stay tuned to Rozana Spokesman)