ਪੰਜਾਬੀ ਗੀਤ ਨੇ ਰਚਿਆ ਯੂਟਿਊਬ 'ਤੇ ਇਤਿਹਾਸ ਮਿਲੇ Billion ਵਿਊ 

ਏਜੰਸੀ

ਮਨੋਰੰਜਨ, ਪਾਲੀਵੁੱਡ

ਟੀ ਸੀਰੀਜ ਨੇ ਮਸ਼ਹੂਰ ਪੰਜਾਬੀ ਗਾਣੇ laung-launchi ਨੂੰ ਬੀਤੇ ਸਾਲ 21 ਫਰਵਰੀ 2018 ਨੂੰ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਸੀ।

laung launchi

ਟੀ ਸੀਰੀਜ ਨੇ ਮਸ਼ਹੂਰ ਪੰਜਾਬੀ ਗਾਣੇ laung-launchi ਨੂੰ ਬੀਤੇ ਸਾਲ 21 ਫਰਵਰੀ 2018 ਨੂੰ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਸੀ। ਜਿਸ ਨੇ ਯੂਟਿਊਬ 'ਤੇ ਇੱਕ ਵੱਡਾ ਰਿਕਾਰਡ ਬਣਾ ਲਿਆ ਹੈ। ਯੂਟਿਊਬ 'ਤੇ ਇਸ ਗਾਣੇ ਨੂੰ 1 ਬਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਗਾਣੇ ਨੇ ਇਹ ਰਿਕਾਰਡ 2 ਸਾਲ ਪੂਰੇ ਹੋਣ ਤੋਂ ਵੀ ਪਹਿਲਾਂ ਬਣਾ ਲਿਆ ਹੈ। ਟੀ ਸੀਰੀਜ਼ ਨੇ ਇਸ ਫੇਮਸ ਗਾਣੇ ਨੂੰ ਟੀ ਸੀਰੀਜ਼ ਆਪਣਾ ਪੰਜਾਬੀ ਯੀਟਿਊਬ ਚੈਨਲ 'ਤੇ ਰਿਲੀਜ਼ ਕੀਤਾ ਸੀ।

 

ਯੂਟਿਊਬ 'ਤੇ 1 ਬਿਲੀਅਨ ਵਿਊ ਹਾਸਲ ਕਰਨ ਵਾਲਾ ਇਹ ਇਕਮਾਤਰ ਭਾਰਤੀ ਗਾਣਾ ਹੈ ਜਿਸ ਨੇ ਇਹ ਰਿਕਾਰਡ ਬਣਾਇਆ ਹੈ। ਐਮੀ ਵਿਰਕ, ਨੀਰੂ ਬਾਜਵਾ ਅਤੇ ਅੰਬਰਦੀਪ ਨੂੰ ਪੰਜਾਬੀ ਫਿਲਮ laung-launchi ਦੇ ਇਸ ਟਾਈਟਲ ਟਰੈਕ 'ਚ ਅਹਿਮ ਭੂਮਿਕਾਵਾਂ ਦਿੱਤੀਆਂ ਗਈਆਂ ਹਨ। ਇਸ ਗੀਤ ਨੂੰ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਨੂੰ ਮਸ਼ਹੂਰ ਗਾਇਕ ਮੰਨਤ ਨੂਰ ਨੇ ਗਾਇਆ ਹੈ।

 

ਇਸ ਦੇ ਨਾਲ ਹੀ ਹਰਮਨਜੀਤ ਨੇ ਇਸ ਗਾਣੇ ਲਈ ਬੋਲ ਲਿਖੇ ਹਨ। ਇਸ ਪੰਜਾਬੀ ਗਾਣੇ ਦੀ ਪ੍ਰਸਿੱਧੀ ਨੂੰ ਵੇਖਦੇ ਹੋਏ ਇਸ ਦਾ ਹਿੰਦੀ ਸੰਸਕਰਣ ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਲੁਕਾ-ਛਿਪੀ' ਵਿਚ ਫਿਲਮਾਇਆ ਗਿਆ ਹੈ। ਇਸ ਗਾਣੇ ਲਈ ਏਨੀ ਵੱਡੀ ਪ੍ਰਾਪਤੀ ਮਿਲਣ 'ਤੇ ਗੁਰਮੀਤ ਦਾ ਕਹਿਣਾ ਹੈ, "ਮੈਂ ਇਸ ਗੀਤ ਨੂੰ ਲਿਖ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ।" ਜਿਸ ਦੇ ਨਾਲ ਗੁਰਮੀਤ ਨੇ ਗੀਤ ਨਾਲ ਜੁੜੇ ਸਾਰੇ ਲੋਕਾਂ ਨੂੰ ਦਿਲੋਂ ਮੁਬਾਰਕਾਂ ਦਿੱਤਤੀਆਂ ਹਨ।