ਦਿਲਜੀਤ ਦੁਸਾਂਝ ਨੇ ਕੰਗਣਾ ਰਨੌਤ 'ਤੇ ਕਸਿਆ ਤੰਜ, ਸੁਣਾਈਆਂ ਖਰੀਆਂ-ਖਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਆਡੀਓ ਵਿਚ ਦਿਲਜੀਤ ਦੁਸਾਂਝ ਕਹਿ ਰਹੇ ਹਨ, "ਹੇ ਰੱਬ, ਮੈਨੂੰ ਤੁਹਾਡੇ ਨਾਲ ਕੁਝ ਸਾਂਝਾ ਕਰਨਾ ਹੈ।"

Diljit Dosanjh Kangana Ranaut

ਨਵੀਂ ਦਿੱਲੀ: ਅਦਾਕਾਰ  ਕੰਗਨਾ ਰਣੌਤ ਅਤੇ ਦਿਲਜੀਤ ਦੁਸਾਂਝ ਹਾਲ ਹੀ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਆਈ ਸੀ। ਇਸ ਦੌਰਾਨ ਹੁਣ ਇਕ ਵਾਰ ਫਿਰ ਕੰਗਨਾ ਅਤੇ ਦਿਲਜੀਤ ਦੋਸਾਂਝ  ਨੇ ਬਹਿਸ ਛੇੜ ਦਿੱਤੀ ਹੈ। ਦਰਅਸਲ, ਹਾਲ ਹੀ ਵਿੱਚ ਦਿਲਜੀਤ ਦੁਸਾਂਝ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਆਡੀਓ ਕਲਿੱਪ ਸਾਂਝੀ ਕੀਤੀ ਹੈ।

ਇਸ ਆਡੀਓ ਵਿਚ ਦਿਲਜੀਤ ਕੰਗਨਾ ਰਨੌਤ ਦਾ ਮਜ਼ਾਕ ਉਡਾਉਂਦੇ ਦਿਖਾਈ ਦੇ ਰਹੇ ਹਨ। ਆਡੀਓ ਵਿਚ ਦਿਲਜੀਤ ਦੁਸਾਂਝ ਕਹਿ ਰਹੇ ਹਨ, "ਹੇ ਰੱਬ, ਮੈਨੂੰ ਤੁਹਾਡੇ ਨਾਲ ਕੁਝ ਸਾਂਝਾ ਕਰਨਾ ਹੈ।"ਇੱਥੇ ਦੋ ਜਾਂ ਤਿੰਨ ਲੜਕੀਆਂ ਹਨ, ਜਦੋਂ ਤੱਕ ਮੇਰਾ ਨਾਮ ਨਹੀਂ ਜਪਦੀਆਂ ਉਨ੍ਹਾਂ ਦਾ ਭੋਜਨ ਹਜ਼ਮ ਨਹੀਂ ਹੁੰਦਾ।"

 

 

ਇਕ ਹੋਰ ਟਵੀਟ ਵਿਚ ਦਿਲਜੀਤ ਦੁਸਾਂਝ ਨੇ ਕੰਗਣਾ ਰਨੌਤ ਨੂੰ ਨਫ਼ਰਤ ਫੈਲਾਉਣ ਤੋਂ ਮਨ੍ਹਾ ਕਰ ਦਿੱਤਾ। ਦਿਲਜੀਤ ਦੁਸਾਂਝ ਨੇ ਲਿਖਿਆ, "ਨਫ਼ਰਤ ਨਾ ਫੈਲਾਓ। ਕਰਮ ਇਕ ਬਹੁਤ ਜ਼ਰੂਰੀ ਚੀਜ਼ ਹੈ। ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨ, ਬੋਧੀ। ਅਸੀਂ ਸਾਰੇ ਇਕ ਹਾਂ। ਇਹ ਬਚਪਨ ਵਿਚ ਵੀ ਸਾਨੂੰ ਸਿਖਾਇਆ ਜਾਂਦਾ ਹੈ। ਅੱਜ ਵੀ ਵੱਖ ਵੱਖ ਧਰਮਾਂ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ ਪਰਿਵਾਰ ਵਾਂਗ ਹੀ ਫਿਲਮ ਦੇ ਸੈੱਟ 'ਤੇ ਇਕੱਠੇ ਕੰਮ ਕਰਦੇ ਹਨ। ਕੁਝ ਲੋਕ ਦੁਨੀਆਂ ਨੂੰ ਜਲਦਾ ਵੇਖਣਾ ਚਾਹੁੰਦੇ ਹਨ। "