'ਸੂਬੇਦਾਰ ਜੋਗਿੰਦਰ ਸਿੰਘ' ਦਾ ਗੀਤ ਹੋਵੇਗਾ ਨਿਊ ਯਾਰਕ ਵਿਚ ਰਿਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਹੁਣ ਫਿਲਮ ਦਾ ਦੂਜਾ ਗੀਤ  'ਇਸ਼ਕ ਦਾ ਤਾਰਾ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਨੂੰ ਰਿਲੀਜ਼ ਕਰਨ ਲਈ ਗਿੱਪੀ ਗਰੇਵਾਲ ਨਿਊਯਾਰਕ ਜਾ ਰਹੇ ਹਨ। 

gippi garewal

ਪੰਜਾਬੀ ਸਿਨੇਮਾ ਕਾਫੀ ਅਡਵਾਂਸ ਹੋ ਚੁਕਾ ਹੈ ਤੇ ਪਾਲੀਵੁੱਡ ਵਿਚ ਬਹੁਤ ਦਿਲਚਸਪ ਫ਼ਿਲਮ ਬਣਨ ਲੱਗ ਪਈਆਂ ਹਨ | ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੀ ਫ਼ਿਲਮ  'ਸੂਬੇਦਾਰ ਜੋਗਿੰਦਰ ਸਿੰਘ' ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ |    'ਸੂਬੇਦਾਰ ਜੋਗਿੰਦਰ ਸਿੰਘ' ਦੇ ਟਰੇਲਰ ਤੋਂ ਪਹਿਲੇ ਰਿਲੀਜ਼ ਹੋਏ ਗੀਤ 'ਗੱਲ ਦਿਲ ਦੀ' ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਹੁਣ ਫਿਲਮ ਦਾ ਦੂਜਾ ਗੀਤ  'ਇਸ਼ਕ ਦਾ ਤਾਰਾ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਨੂੰ ਰਿਲੀਜ਼ ਕਰਨ ਲਈ ਗਿੱਪੀ ਗਰੇਵਾਲ ਨਿਊਯਾਰਕ ਜਾ ਰਹੇ ਹਨ। 

ਗਿੱਪੀ ਨੇ ਗੀਤ ਦਾ ਇਕ ਸ਼ਾਰਟ ਟੀਜ਼ਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ 'ਚ ਗਿੱਪੀ ਗਰੇਵਾਲ ਕੁੜਤੇ-ਚਾਦਰੇ ਨਾਲ ਕੈਂਠਾ ਤੇ ਪੱਗ ਬੰਨ੍ਹੀ ਨਜ਼ਰ ਆ ਰਹੇ ਹਨ, ਜਦਕਿ ਅਦਿਤੀ ਸ਼ਰਮਾ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ |  'ਇਸ਼ਕ ਦਾ ਤਾਰਾ' ਗੀਤ ਨੂੰ ਗਿੱਪੀ ਗਰੇਵਾਲ ਤੇ ਰਮਨ ਰੋਮਾਨਾ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ, ਜਦਕਿ ਸੰਗੀਤ ਜੇ. ਕੇ. (ਜੱਸੀ ਕਟਿਆਲ) ਨੇ ਦਿੱਤਾ ਹੈ।

ਫਿਲਮ 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਦਾ ਹੈ, ਜਦਕਿ ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ 'ਚ ਗਿੱਪੀ ਗਰੇਵਾਲ, ਅਦਿਤੀ ਸ਼ਰਮਾ, ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਚਰਨ ਸਿੰਘ, ਜੱਗੀ ਸਿੰਘ, ਗੁੱਗੂ ਗਿੱਲ, ਨਿਰਮਲ ਰਿਸ਼ੀ ਸਮੇਤ ਕਈ ਸਿਤਾਰੇ ਅਹਿਮ ਭੂਮਿਕਾਵਾਂ 'ਚ ਹਨ|