Jaswinder Bhalla Death News: ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਦਿਹਾਂਤ
Jaswinder Bhalla Death News: 65 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
Punjabi comedian Jaswinder Bhalla Death News: ਫ਼ਿਲਮ ਇੰਡਸਟਰੀ ਤੋਂ ਵੱਡੀ ਤੇ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਦਿਹਾਂਤ ਹੋ ਗਿਆ ਹੈ। ਉਹ ਕਈ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਨੇ 65 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਏ। ਜਸਵਿੰਦਰ ਭੱਲਾ ਦੀ ਮੌਤ ਤੋਂ ਬਾਅਦ ਫ਼ਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦਾ ਸਸਕਾਰ ਕੱਲ੍ਹ ਬਲੌਗੀ ਵਿਚ ਕੀਤਾ ਜਾਵੇਗਾ।
ਦੱਸ ਦੇਈਏ ਕਿ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ ਵਿਚ ਹੋਇਆ ਸੀ ਤੇ ਉਨ੍ਹਾਂ ਨੇ 'ਛਣਕਾਟਾ' ਤੇ 'ਚਾਚਾ ਚਤਰਾ' ਦੇ ਨਾਂਅ ਨਾਲ ਪ੍ਰਸਿੱਧੀ ਖੱਟੀ। ਉਹ ਕਈ ਪੰਜਾਬੀ ਫ਼ਿਲਮਾਂ 'ਚ ਰੋਲ ਨਿਭਾਅ ਚੁੱਕੇ ਸਨ। ਜ਼ਿਕਰਯੋਗ ਹੈ ਕਿ ਜਸਵਿੰਦਰ ਭੱਲਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਬਤੌਰ ਲੈਕਚਰਾਰ ਵੀ ਸੇਵਾਵਾਂ ਨਿਭਾਈਆਂ ਸਨ।
ਜਸਵਿੰਦਰ ਭੱਲਾ ਦੇ ਕਰੀਬੀ ਦੋਸਤ ਬਾਲ ਮੁਕੁੰਦ ਸ਼ਰਮਾ ਨੇ ਕਿਹਾ ਕਿ ਇਸ ਘਾਟੇ ਦੀ ਕਦੇ ਵੀ ਭਰਪਾਈ ਨਹੀਂ ਹੋ ਸਕਦੀ। ਸਾਡਾ 40 ਸਾਲ ਪੁਰਾਣਾ ਸਾਥ ਰਿਹਾ। ਉਨ੍ਹਾਂ ਨੇ ਮੈਨੂੰ ਭਰਾ ਦਾ ਦਰਜਾ ਦਿੱਤਾ। ਉਨ੍ਹਾਂ ਨੇ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਦੋ ਵੱਖ-ਵੱਖ ਮਾਵਾਂ ਦਾ ਬੱਚੇ ਹਾਂ। ਉਹ ਪੰਜਾਬੀ ਫਿਲਮ ਇੰਡਸਟਰੀ ਦੇ ਪਿਤਾਮਾ ਸਨ। ਉਹ ਲਗਭਗ ਇੱਕ ਮਹੀਨੇ ਤੋਂ ਬਿਮਾਰ ਸਨ।
ਬਾਲ ਮੁਕੰਦ ਸ਼ਰਮਾ ਨੇ ਨੇ ਦੱਸਿਆ ਕਿ ਬੁੱਧਵਾਰ ਰਾਤ ਉਨ੍ਹਾਂ ਨੂੰ ਕਿਸੇ ਕਿਸਮ ਦਾ ਅਟੈਕ ਹੋਇਆ ਸੀ। ਭੱਲਾ ਨੇ ਰਾਤ 8 ਤੋਂ 9 ਬਜੇ ਦੀ ਕਰੀਬ ਖਾਣਾ ਖਾਂਦਾ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਅਚਾਨਕ ਉਲਟੀ ਆਈ ਤੇ ਬੇਹੋਸ਼ੀ ਦਾ ਦੌਰਾ ਹੋਇਆ। ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬ੍ਰੇਨ ਸਟੋਰਕ ਹੋਇਆ ਹੈ ਤੇ ਬਲੀਡਿੰਗ (ਖੂਨ) ਪੂਰਾ ਫੈਲ ਗਿਆ। ਉਨ੍ਹਾਂ ਨੇ ਦੱਸਿਆ ਕਿ ਅਸੀਂ ਸਰਜਰੀ ਕਰਨ ਲਈ ਕਿਹਾ, ਪਰ ਡਾਕਟਰ ਨੇ ਦੱਸਿਆ ਕਿ ਬਲੀਡਿੰਗ ਕਾਫ਼ੀ ਫੈਲ ਗਈ ਹੈ ਤੇ ਸਥਿਤੀ ਬੇਹੱਦ ਖ਼ਰਾਬ ਹੈ। ਉਨ੍ਹਾਂ ਨੇ ਦੱਸਿਆ ਅੱਜ ਸਵੇਰੇ 4 ਵਜੇ ਦੇ ਕਰੀਬ ਉਨ੍ਹਾਂ ਨੇ ਆਖ਼ਰੀ ਸਾਹ ਲਏ।
(For more news apart from “Punjabi comedian Jaswinder Bhalla Death News , ” stay tuned to Rozana Spokesman.)