Deepak Dhillon News: ਮਸ਼ਹੂਰ ਪੰਜਾਬੀ ਗਾਇਕਾ ਨੂੰ ਸਦਮਾ, ਪਿਤਾ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਪੋਸਟ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

Deepak Dhillon News: ਅੱਜ ਉਨ੍ਹਾਂ ਦੀ ਸ਼੍ਰੀ ਨਾਨਕਸਰ ਗੁਰਦੁਆਰਾ ਸਾਹਿਬ ਬੈਂਟਾਬਾਦ, ਗਿੱਦੜਬਾਹਾ ਵਿਖੇ ਹੋਵੇਗੀ ਅੰਤਿਮ ਅਰਦਾਸ

Famous Punjabi singer Deepak Dhillon's father death News

Famous Punjabi singer Deepak Dhillon's father death Newsਪੰਜਾਬ ਦੀ ਮਸ਼ਹੂਰ ਗਾਇਕਾ ਦੀਪਕ ਢਿੱਲੋਂ ਨੂੰ ਵੱਡਾ ਸਦਮਾ ਲੱਗਿਆ ਹੈ। ਗਾਇਕਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ, ਜਿਸ ਦੀ ਜਾਣਕਾਰੀ ਖੁਦ ਗਾਇਕਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਗਾਇਕਾ ਦੇ ਪਿਤਾ ਦਾ ਦਿਹਾਂਤ 14 ਨਵੰਬਰ ਨੂੰ ਹੋਇਆ ਸੀ ਅਤੇ 22 ਨਵੰਬਰ ਯਾਨੀ ਅੱਜ ਉਨ੍ਹਾਂ ਦੀ ਸ਼੍ਰੀ ਨਾਨਕਸਰ ਗੁਰਦੁਆਰਾ ਸਾਹਿਬ ਬੈਂਟਾਬਾਦ, ਗਿੱਦੜਬਾਹਾ ਵਿਖੇ ਅੰਤਿਮ ਅਰਦਾਸ ਹੋਵੇਗੀ।

 

ਗਿੱਦੜਬਾਹਾ ਨਾਲ ਸੰਬੰਧਤ ਇਸ ਹੋਣਹਾਰ ਗਾਇਕਾ ਦੀਪਕ ਢਿੱਲੋਂ ਨੇ ਆਪਣੀ ਗਾਇਕੀ ਨਾਲ ਦੇਸ਼ ਹੀ ਨੀ ਸਗੋਂ ਦੁਨੀਆ ਭਰ ਵਿੱਚ ਅਪਣੀ ਗਾਇਕੀ ਦਾ ਲੋਹਾ ਮੰਨਵਾਇਆ ਹੈ ਅਤੇ ਅੱਜ ਵੀ ਪੰਜਾਬ ਦੀਆਂ ਉੱਚਕੋਟੀ ਗਾਇਕਾਵਾਂ ਵਿੱਚ ਉਨਾਂ ਦੇ ਨਾਂਅ ਦੀ ਬੋਲ ਰਹੀ ਤੂਤੀ ਤੋਂ ਉਨਾਂ ਦੇ ਹਰਮਨ-ਪਿਆਰਤਾ ਦਾ ਅੰਦਾਜ਼ਾਂ ਬਾਖੂਬੀ ਲਗਾਇਆ ਜਾ ਸਕਦਾ ਹੈ।