ਪੰਜਾਬੀ ਗਾਇਕ ਮਾਸਟਰ ਸਲੀਮ ਨੂੰ ਸਦਮਾ, ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਇੰਡਸਟਰੀ ਵਿਚ ਛਾਈ ਸੋਗ ਦੀ ਲਹਿਰ

Singer Master Salim's father Puran Shah Koti passes away

 ਪੰਜਾਬੀ ਸੰਗੀਤ ਇੰਡਸਟਰੀ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਇਥੇ ਪੰਜਾਬੀ ਗਾਇਕ ਮਾਸਟਰ ਸਲੀਮ ਨੂੰ ਡੂੰਘਾ ਸਦਮਾ ਲੱਗਿਆ ਹੈ, ਉਨ੍ਹਾਂ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਦਿਹਾਂਤ ਹੋ ਗਿਆ। 

ਪੂਰਨ ਸ਼ਾਹ ਕੋਟੀ ਕਈ ਦਿਨਾਂ ਤੋਂ ਬਿਮਾਰ ਚਲ ਰਹੇ ਸਨ। ਪੂਰਨਸ਼ਾਹ ਕੋਟੀ ਮਾਸਟਰ ਸਲੀਮ ਦੇ ਪਿਤਾ ਹੀ ਨਹੀਂ ਸਗੋਂ ਉਨ੍ਹਾਂ ਦੇ ਉਸਤਾਦ ਵੀ ਸਨ। ਪੂਰਨਸ਼ਾਹ ਕੋਟੀ ਸਾਬਰ ਕੋਟੀ, ਹੰਸ ਰਾਜ ਹੰਸ ਦੇ ਵੀ ਉਸਤਾਦ ਰਹਿ ਚੁੱਕੇ ਹਨ। 

ਪੂਰਨ ਸ਼ਾਹਕੋਟੀ ਦੇ ਦਿਹਾਂਤ ਦੀ ਖਬਰ ਸੁਣਨ ਮਗਰੋਂ ਗਾਇਕ ਹੰਸਰਾਜ ਹੰਸ ਉਨ੍ਹਾਂ ਦੇ ਘਰ ਪਹੁੰਚੇ ਹਨ। ਪਰਿਵਾਰ ’ਚ ਮਾਤਮ ਪਸਰਿਆ ਹੋਇਆ ਹੈ। ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਦੀਆਂ ਨਾਮੀ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ਰਾਹੀਂ ਕਲਾਕਾਰਾਂ ਨੇ ਮਾਸਟਰ ਸਲੀਮ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਇਸ ਨੂੰ ਅਸਹਿ ਘਾਟਾ ਦੱਸਿਆ ਹੈ।