Sidhu Moosewala New Song: ਸਿੱਧੂ ਮੂਸੇਵਾਲਾ ਨੇ ਮੁੜ ਪਾਈ ਧੱਕ, 'LOCK' ਗੀਤ ਹੋਇਆ ਰਿਲੀਜ਼
Sidhu Moosewala New Song: ਗੀਤ ਨੂੰ ਰਿਲੀਜ਼ ਦੇ 30 ਮਿੰਟਾਂ ਦੇ ਅੰਦਰ ਹੀ 5 ਲੱਖ ਵਿਊਜ਼ ਮਿਲ ਗਏ
Sidhu Moosewala New Song lock released News in punjabi : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫ਼ੈਨਸ ਲਈ ਵੱਡੀ ਖੁਸ਼ਖਬਰੀ ਹੈ। ਅੱਜ ਗਾਇਕ ਦਾ ਨਵਾਂ ਗੀਤ ਲਾਕ ਰਿਲੀਜ਼ ਹੋ ਗਿਆ ਹੈ। ਗਾਇਕ ਦੀ ਮੌਤ ਮਗਰੋਂ ਉਨ੍ਹਾਂ ਦਾ ਨੌਵਾਂ ਗੀਤ ਹੈ। ਮੂਸੇਵਾਲਾ ਦੇ ਨਵੇਂ ਗੀਤ ਨੇ ਧੱਕ ਪਾ ਦਿਤੀ ਹੈ। ਮਰਹੂਮ ਗਾਇਕ ਦਾ ਸਾਲ 2025 ਦਾ ਇਹ ਪਹਿਲਾ ਗੀਤ ਹੈ।
ਇਸ ਦੇ ਨਾਲ ਹੀ ਗੀਤ ਨੂੰ ਰਿਲੀਜ਼ ਦੇ 30 ਮਿੰਟਾਂ ਦੇ ਅੰਦਰ ਹੀ 5 ਲੱਖ ਵਿਊਜ਼ ਮਿਲ ਗਏ ਹਨ। ਇਹ ਗੀਤ ਸਿੱਧੂ ਮੂਸੇਵਾਲਾ ਦਾ ਇਸ ਸਾਲ ਦਾ ਪਹਿਲਾ ਗੀਤ ਹੈ। ਉਸ ਦੀ ਮੌਤ ਤੋਂ ਬਾਅਦ ਕੁੱਲ 9 ਗੀਤ ਰਿਲੀਜ਼ ਹੋ ਚੁੱਕੇ ਹਨ। ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਇੱਕ ਹੀਰੋ ਵਾਂਗ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਦੀ ਤਸਵੀਰ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਵਿੱਚ ਨਜ਼ਰ ਆ ਰਹੀ ਹੈ।
'ਲਾਕ' ਗੀਤ ਦਾ ਪ੍ਰੋਡਕਸ਼ਨ ਮਸ਼ਹੂਰ ਮਿਊਜ਼ਿਕ ਪ੍ਰੋਡਕਸ਼ਨ ਕੰਪਨੀ ਦ ਕਿਡ ਨੇ ਕੀਤਾ ਹੈ। ਕਿਡ ਕੰਪਨੀ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਹਿੱਟ ਗੀਤ ਤਿਆਰ ਕਰ ਚੁੱਕੀ ਹੈ। ਇਸ ਗੀਤ ਦਾ ਵੀਡੀਓ ਨਵਕਰਨ ਬਰਾੜ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਦਾ ਪੋਸਟਰ ਦੋਵਾਂ ਦੇ ਆਫੀਸ਼ੀਅਲ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ।
ਸਿੱਧੂ ਮੂਸੇਵਾਲਾ ਨੇ ਆਪਣੇ ਸੰਗੀਤ ਅਤੇ ਬੋਲਣ ਦੇ ਅੰਦਾਜ਼ ਨਾਲ ਪੰਜਾਬੀ ਸੰਗੀਤ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ। ਉਸ ਦੀ ਸ਼਼ਖ਼ਸੀਅਤ ਅਤੇ ਗੀਤਾਂ ਨੇ ਲੱਖਾਂ ਦਿਲਾਂ ਨੂੰ ਛੂਹ ਲਿਆ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਗੀਤਾਂ ਦੀ ਲੋਕਪ੍ਰਿਅਤਾ ਘੱਟ ਨਹੀਂ ਹੋਈ ਹੈ ਅਤੇ ਪ੍ਰਸ਼ੰਸਕ ਹਰ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ ਨੂੰ ਲਾਰੈਂਸ ਗੈਂਗ ਦੇ ਕੁਝ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਉਦੋਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਜਦੋਂ ਵੀ ਉਨ੍ਹਾਂ ਦਾ ਕੋਈ ਨਵਾਂ ਗੀਤ ਸਾਹਮਣੇ ਆਉਂਦਾ ਹੈ ਤਾਂ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ 'ਸਿੱਧੂ ਵਾਪਸ ਆ ਗਿਆ ਹੈ'।