ਪ੍ਰਿਯੰਕਾ ਚੋਪੜਾ ਨੇ Instagram 'ਤੇ ਲਹਿਰਾਇਆ ਦੁਪੱਟਾ ਤਾਂ ਹੋ ਗਿਆ ਹੰਗਾਮਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਹਰ ਬਾਲੀਵੁੱਡ ਹਸਤੀ ਨੇ ਆਪਣੇ ਫੈਨਸ ਨੂੰ ਸੋਸ਼ਲ ਮੀਡੀਆ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਨ੍ਹਾਂ ਵਿੱਚੋਂ ਹੀ ਇੱਕ ਪ੍ਰਿਯੰਕਾ ਚੋਪੜਾ ਵੀ ਸੀ।

Priyanka Chopra

ਮੁੰਬਈ: ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਹਰ ਬਾਲੀਵੁੱਡ ਹਸਤੀ ਨੇ ਆਪਣੇ ਫੈਨਸ ਨੂੰ ਸੋਸ਼ਲ ਮੀਡੀਆ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਨ੍ਹਾਂ ਵਿੱਚੋਂ ਹੀ ਇੱਕ ਪ੍ਰਿਯੰਕਾ ਚੋਪੜਾ ਵੀ ਸੀ। ਪ੍ਰਿਯੰਕਾ ਨੇ ਤਿਰੰਗੇ ਦੇ ਦੁਪੱਟੇ ਨੂੰ ਗਲੇ 'ਚ ਲਪੇਟ ਕੇ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਫੈਨਸ ਨੂੰ ਵਿਸ਼ ਕੀਤਾ। ਪਰ ਪ੍ਰਿਯੰਕਾ ਦੇ ਇਸ ਤਸਵੀਰ ਨੂੰ ਸਾਂਝੀ ਕਰਦੇ ਹੀ ਉਨ੍ਹਾਂ ਨੂੰ ਟਰੋਲ ਕੀਤਾ ਜਾਣ ਲੱਗਾ। ਲੋਕਾਂ ਨੇ ਤਸਵੀਰ 'ਤੇ 'disrespectful' ਤੇ ' illegal' ਵਰਗੇ ਕਮੈਂਟ ਕਰ ਦਿੱਤੇ। ਅਸਲ 'ਚ ਇੱਕ-ਇੱਕ GIF ਸੀ। ਇਸ 'ਚ ਉਹ ਗਲੇ ਵਿੱਚ ਤਿਰੰਗੇ ਦਾ ਦੁਪੱਟਾ ਪਾ ਕੇ ਲਹਿਰਾ ਰਹੀ ਹੈ।

ਲੋਕਾਂ ਦਾ ਕਹਿਣਾ ਸੀ ਕਿ ਪ੍ਰਿਯੰਕਾ ਨੇ ਤਿਰੰਗੇ ਨੂੰ ਅਸੈਸਰੀਜ਼ ਵਾਂਗ ਵਰਤਿਆ ਹੈ, ਜੋ ਕਿ ਗਲਤ ਹੈ। ਹਰੇਕ ਨੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਇੱਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਤਿਰੰਗੇ ਦਾ ਅਪਮਾਨ ਦੇਖ ਕੇ ਚੰਗਾ ਨਹੀਂ ਲੱਗਾ। ਹੁਣ ਕਦੀ ਭਾਰਤ ਨਾ ਆਇਓ। ਕਈਆਂ ਨੇ ਕਿਹਾ ਕਿ 'ਇਸ ਨੂੰ ਭਾਰਤ 'ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ'।

ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਯੋਗਾ ਡੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਇਸੇ ਤਰ੍ਹਾਂ ਦਾ ਸਕਾਰਫ ਗਲੇ 'ਚ ਪਾ ਕੇ ਯੋਗ ਕੀਤਾ ਸੀ। ਉਸ ਸਮੇਂ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਸਰਾਹਿਆ ਸੀ ਪਰ ਪ੍ਰਿਯੰਕਾ ਦੇ ਇਸੇ ਤਰ੍ਹਾਂ ਦੇ ਦੁਪੱਟੇ ਨੂੰ ਗਲੇ 'ਚ ਪਾਉਣ ਤੋਂ ਬਵਾਲ ਮੱਚ ਗਿਆ। ਇਸ ਤੋਂ ਪਹਿਲਾਂ ਵੀ ਜਦੋਂ ਪ੍ਰਿਯੰਕਾ ਮੋਦੀ ਨੂੰ ਮਿਲੀ ਸੀ ਤਾਂ ਉਨ੍ਹਾਂ ਨੇ ਛੋਟੀ ਡਰੈੱਸ ਪਹਿਨੀ ਸੀ। ਉਸ ਸਮੇਂ ਵੀ ਲੋਕਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਟਰੋਲ ਕੀਤਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਲੱਤਾਂ ਖੋਲ੍ਹ ਕੇ ਬੈਠਣਾ ਗਲਤ ਅਤੇ ਅਸ਼ਲੀਲ ਹੈ। ਪਰ ਕਈਆਂ ਨੇ ਪ੍ਰਿਯੰਕਾ ਦਾ ਸਮਰਥਨ ਵੀ ਕੀਤਾ ਸੀ।