ਸੁਣੋ ਕੀ ਕਹਿੰਦੇ ਹਨ ਲੋਕ 'ਨੌਕਰ ਵਹੁਟੀ ਦਾ' ਫ਼ਿਲਮ ਬਾਰੇ

ਏਜੰਸੀ

ਮਨੋਰੰਜਨ, ਪਾਲੀਵੁੱਡ

ਲੋਕਾਂ ਨੇ ਰੱਜ ਕੇ ਕੀਤੀ ਤਾਰੀਫ਼

Naukar Vahuti Da

ਜਲੰਧਰ: ਕਾਮੇਡੀ ਫਿਲਮਾਂ ਦੇ ਪ੍ਰਸਿੱਧ ਹੀਰੋ ਬਿਨੂੰ ਢਿੱਲੋਂ ਦੀ ਫ਼ਿਲਮ ਨੌਕਰ ਵਾਹੁਟੀ ਦਾ ਅੱਜ ਯਾਨੀ 23 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਮੁੱਖ ਭੂਮਿਕਾ ਬਿਨੂੰ ਢਿੱਲੋਂ ਤੇ ਕੁਲਰਾਜ ਰੰਧਾਵਾ ਨੇ ਨਿਭਾਈ ਹੈ। ਬਿਨੂੰ ਢਿੱਲੋਂ ਤੇ ਕੁਲਰਾਜ ਰੰਧਾਵਾ ਨੇ ਕਿਹਾ ਕਿ ਇਹ ਫਿਲਮ ਜਿਥੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ, ਉਥੇ ਹੀ ਹਰੇਕ ਘਰ ਦੀ ਕਹਾਣੀ ਬਿਆਨ ਕਰੇਗੀ। ਬਿਲਕੁੱਲ ਇਸੇ ਤਰ੍ਹਾਂ ਹੀ ਹੋਇਆ ਕਿ ਇਸ ਫ਼ਿਲਮ ਨੇ ਜਿੱਥੇ ਲੋਕਾਂ ਦਾ ਮਨੋਰੰਜਨ ਕੀਤਾ ਹੈ ਉੱਥੇ ਹੀ ਦਰਸ਼ਕਾਂ ਨੂੰ ਅਸਲ ਜ਼ਿੰਦਗੀ ਬਾਰੇ ਵੀ ਜਾਣੂ ਕਰਵਾਇਆ ਹੈ।

ਲੋਕਾਂ ਨੇ ਇਸ ਫ਼ਿਲਮ ਦਾ ਖੂਬ ਆਨੰਦ ਲਿਆ ਹੈ। ਸਿਨੇਮਾਂ ਘਰਾਂ ਵਿਚ ਦਰਸ਼ਕਾਂ ਨੇ ਟਿਕਟਾਂ ਐਡਵਾਂਸ ਵਿਚ ਹੀ ਬੁੱਕ ਕਰਵਾ ਲਈਆਂ ਸਨ। ਅੱਜ ਸਿਨੇਮਾਂ ਘਰਾਂ ਵਿਚ ਪੈਰ ਰੱਖਣ ਦੀ ਥਾਂ ਨਹੀਂ ਹੈ। ਵੱਡੀ ਗਿਣਤੀ ਵਿਚ ਦਰਸ਼ਕ ਸਿਨੇਮਾਂ ਘਰ ਵਿਚ ਪਹੁੰਚ ਚੁੱਕੇ ਹਨ। ਲੋਕਾਂ ਨੂੰ ਇਸ ਫ਼ਿਲਮ ਤੋਂ ਪਤੀ ਪਤਨੀ ਦੀ ਕਹਾਣੀ ਬਾਰੇ ਪਤਾ ਚੱਲਿਆ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਵਿਚ ਇਮੋਸ਼ਨਸ ਬਹੁਤ ਹਨ। ਉਪਾਸਨਾ ਸਿੰਘ ਬਿਨੂੰ ਢਿੱਲੋਂ ਦੇ ਦੂਜੇ ਕਿਰਦਾਰ ਤੇ ਮੋਹਿਤ ਹੋ ਜਾਂਦੀ ਹੈ।

ਇਸੇ ਤਰ੍ਹਾਂ ਜੋ ਜਸਵਿੰਦਰ ਭੱਲਾ ਹਨ ਉਹ ਉਪਾਸਨਾ ਸਿੰਘ ਦੇ ਆਸ਼ਿਕ ਦਿਖਾਏ ਗਏ ਹਨ। ਰੁਮਾਂਸ ਪੱਖੋਂ ਵੀ ਇਹ ਬਹੁਤ ਹੀ ਵਧੀਆ ਫ਼ਿਲਮ ਮੰਨੀ ਗਈ ਹੈ। ਫ਼ਿਲਮ ਦੇ ਗਾਣਿਆਂ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਹਰਿਆਣਾ ਦੇ ਫਰੀਦਾਬਾਦ ਵਿਚ ਕੀਤੀ ਗਈ ਹੈ। ਪ੍ਰਰੋਡਿਊਸਰ ਰੋਹਿਤ ਕੁਮਾਰ ਦੀ ਪ੍ਰਰੋਡਕਸ਼ਨ 'ਚ ਤਿਆਰ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਡਾਇਰੈਕਟਰ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ।

ਬਿਨੂੰ ਤੇ ਕੁਲਰਾਜ ਨੇ ਦੱਸਿਆ ਕਿ ਇਹ ਫਿਲਮ ਮੌਜੂਦਾ ਦੌਰ ਵਿਚ ਹਰ ਘਰ 'ਚ ਪੈਦਾ ਹੋਏ ਹਾਲਾਤ ਦੀ ਪੇਸ਼ਕਾਰੀ ਕਰੇਗੀ ਕਿ ਕਿਸ ਤਰ੍ਹਾਂ ਪਤੀ-ਪਤਨੀ ਦੇ ਛੋਟੇ-ਛੋਟੇ ਝਗੜੇ ਤਲਾਕ ਤਕ ਪੁੱਜ ਜਾਂਦੇ ਹਨ ਅਤੇ ਘਰੇਲੂ ਝਗੜਿਆਂ ਦਾ ਬੱਚਿਆਂ 'ਤੇ ਕੀ ਅਸਰ ਪੈਂਦਾ ਹੈ। ਇਸ ਫਿਲਮ ਦੇ ਹੋਰ ਅਦਾਕਾਰਾਂ 'ਚ ਜਸਵਿੰਦਰ ਭੱਲਾ, ਗੁਰਪ੍ਰਰੀਤ ਘੁੱਗੀ, ਉਪਾਸਨਾ ਸਿੰਘ, ਰਣਜੀਤ ਬਾਵਾ, ਕਵਿਤਾ ਕੌਸ਼ਿਕ, ਸੰਜੀਵ ਕੁਮਾਰ, ਰੁਚੀ ਤ੍ਰੇਹਨ, ਆਸ਼ੂ ਮੁਨੀਸ਼ ਸਾਹਨੀ ਆਦਿ ਸ਼ਾਮਲ ਹਨ।

ਪੰਜਾਬੀ 'ਚ ਸੰਜੀਦਾ ਫਿਲਮਾਂ ਘੱਟ ਬਣਨ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਬੀਨੂੰ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀਆਂ ਫਿਲਮਾਂ 'ਚ ਜਿਥੇ ਕਾਮੇਡੀ ਦਾ ਤੜਕਾ ਹੁੰਦਾ ਹੈ, ਉਥੇ ਹੀ ਹਰੇਕ ਫਿਲਮ ਕੋਈ ਨਾ ਕੋਈ ਸਮਾਜਿਕ ਸੁਨੇਹਾ ਵੀ ਦਿੰਦੀ ਹੈ। ਫਿਰ ਵੀ ਉਨ੍ਹਾਂ ਕਿਹਾ ਕਿ ਸੰਜੀਦਾ ਫਿਲਮਾਂ ਬਣਾਉਣ 'ਚ ਕਈ ਅੜਿੱਕੇ ਹੁੰਦੇ ਹਨ, ਜਿਵੇਂ ਕਿ ਫਿਲਮਾਂ ਦੀ ਪਾਇਰੇਸੀ ਸਭ ਤੋਂ ਵੱਡਾ ਅੜਿੱਕਾ ਹੈ ਕਿਉਂਕਿ ਫਿਲਮ ਰਿਲੀਜ਼ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਪੁੱਜ ਜਾਂਦੀ ਹੈ ਅਤੇ ਲੋਕ ਸਿਨੇਮਾ 'ਚ ਜਾਣ ਦੀ ਬਜਾਏ ਮੋਬਾਈਲਾਂ 'ਤੇ ਹੀ ਦੇਖ ਲੈਂਦੇ ਹਨ। ਕਈ ਵਾਰ ਤਾ ਲੋਕ ਸਿਨਮੇ 'ਚ ਬੈਠ ਕੇ ਫੇਸਬੁੱਕ 'ਤੇ ਲਾਈਵ ਕਰਕੇ ਫਿਲਮ ਹੋਰਨਾਂ ਨੂੰ ਦਿਖਾ ਦਿੰਦੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।