ਬੰਬੀਹਾ ਗਰੁੱਪ ਨੇ ਗਾਇਕ ਮਨਕੀਰਤ ਔਲਖ ਨੂੰ ਦਿੱਤੀ ਧਮਕੀ
ਕਿਹਾ - ਸਾਡੀ ਲਿਸਟ 'ਚ ਟੌਪ 'ਤੇ ਹੈ ਮਨਕੀਰਤ ਔਲਖ, ਜ਼ਰੂਰ ਲਵਾਂਗੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ
ਚੰਡੀਗੜ੍ਹ : ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵਲੋਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰ ਕੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਗਈ ਹੈ।
ਦੱਸ ਦੇਈਏ ਕਿ ਇਹ ਪੋਸਟ ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਨਾਂ ਦੇ ਫੇਸਬੁੱਕ ਪੇਜ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ’ਚ ਦਵਿੰਦਰ ਬੰਬੀਹਾ ਗਰੁੱਪ ਨੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਮਨਕੀਰਤ ਔਲਖ ਸਮੇਤ ਗੋਲਡੀ ਬਰਾੜ, ਜੱਗੂ ਤੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ।
ਦਵਿੰਦਰ ਬੰਬੀਹਾ ਗਰੁੱਪ ਨੇ ਪੋਸਟ ਵਿੱਚ ਲਿਖਿਆ, ''ਗੋਲਡੀ ਬਰਾੜ, ਲਾਰੈਸ ਬਿਸ਼ਨੋਈ ਨਸ਼ਾ ਵੇਚਣ ਵਾਲੇ ਅਤੇ ਪੈਸੇ ਲੈ ਕੇ ਬੰਦੇ ਮਾਰਦੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਗਾਇਕ ਦਾ ਵੀ ਨਾਂਅ ਆਉਂਦਾ ਹੈ ਪਰ ਜੋ ਸਾਹਮਣੇ ਨਹੀਂ ਆਇਆ ਹੈ।'' ਪੋਸਟ ਵਿੱਚ ਲਿਖਿਆ ਹੈ ਕਿ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਜੋ ਪਾਪ ਕੀਤਾ ਹੈ ਉਸ ਦੀ ਸਜ਼ਾ ਮੌਤ ਹੈ ਅਤੇ ਕੋਈ ਮੁਆਫੀ ਨਹੀ ਮਿਲਣੀ।
ਉਨ੍ਹਾਂ ਲਿਖਿਆ ਕਿ ਜਿਹੜਾ ਵਿਅਕਤੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਸਾਥ ਦੇਵੇਗਾ ਉਸ ਨੂੰ ਗੱਡੀ ਜ਼ਰੂਰ ਚੜ੍ਹਾਵਾਂਗੇ। ਪੋਸਟ ਵਿੱਚ ਲਿਖਿਆ ਹੈ ਕਿ ਮਨਕੀਰਤ ਔਲਖ ਸਾਡੀ ਲਿਸਟ ਵਿੱਚ ਹੈ ਅਤੇ ਤੈਨੂੰ ਜ਼ਰੂਰ ਮਿਲਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾਅ ਜ਼ਰੂਰ ਲਵਾਂਗੇ।