Miss Universe India 2024: ਰਿਆ ਸਿੰਘਾ ਨੇ ਜਿੱਤਿਆ ਮਿਸ ਇੰਡੀਆ 2024 ਦਾ ਖਿਤਾਬ , ਉਰਵਸ਼ੀ ਰੌਤੇਲਾ ਨੇ ਪਹਿਨਾਇਆ ਤਾਜ
Miss Universe India 2024: ਰੀਆ ਹੁਣ ਮਿਸ ਯੂਨੀਵਰਸ 2024 ਮੁਕਾਬਲੇ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਪ੍ਰਤੀਨਿਧਤਾ ਕਰੇਗੀ
Miss Universe India 2024 Rhea Singha News: ਗੁਜਰਾਤ ਦੀ ਰੀਆ ਸਿੰਘਾ ਨੇ ਰਾਜਸਥਾਨ ਦੇ ਜੈਪੁਰ ਵਿੱਚ ਹੋਏ ਮੁਕਾਬਲੇ ਵਿੱਚ ਮਿਸ ਯੂਨੀਵਰਸ ਇੰਡੀਆ 2024 ਦਾ ਖਿਤਾਬ ਜਿੱਤਿਆ ਹੈ। ਇਕ ਵਾਰ ਫਿਰ ਭਾਰਤ ਦੀ ਖੂਬਸੂਰਤੀ ਨੇ ਇਹ ਤਾਜ ਆਪਣੇ ਸਿਰ 'ਤੇ ਸਜਾਇਆ ਹੈ।
ਇਸ ਜਿੱਤ ਤੋਂ ਬਾਅਦ ਰੀਆ ਅਤੇ ਪੂਰੇ ਦੇਸ਼ ਦਾ ਚਿਹਰਾ ਖਿੜ ਗਿਆ ਹੈ। 22 ਸਤੰਬਰ ਐਤਵਾਰ ਨੂੰ ਜੈਪੁਰ 'ਚ ਆਯੋਜਿਤ ਇਸ ਈਵੈਂਟ 'ਚ ਰੀਆ ਨੂੰ ਉਰਵਸ਼ੀ ਰੌਤੇਲਾ ਨੇ ਤਾਜ ਪਹਿਨਾਇਆ। ਮਿਸ ਯੂਨੀਵਰਸ ਇੰਡੀਆ ਦਾ ਤਾਜ ਪਹਿਨਣ ਤੋਂ ਬਾਅਦ, ਰੀਆ ਹੁਣ ਮਿਸ ਯੂਨੀਵਰਸ 2024 ਮੁਕਾਬਲੇ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਪ੍ਰਤੀਨਿਧਤਾ ਕਰੇਗੀ।
ਰੀਆ ਸਿੰਘਾ ਨੇ ਮਿਸ ਯੂਨੀਵਰਸ ਦਾ ਤਾਜ ਪਹਿਨਣ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਗੱਲਬਾਤ ਕਰਦੇ ਹੋਏ, ਉਸ ਨੇ ਕਿਹਾ ਕਿ ਅੱਜ ਉਸ ਨੇ ਮਿਸ ਯੂਨੀਵਰਸ ਇੰਡੀਆ 2024 ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਲਈ ਉਹ ਬਹੁਤ ਧੰਨਵਾਦੀ ਹੈ। ਰੀਆ ਨੇ ਅੱਗੇ ਕਿਹਾ ਕਿ ਉਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ।