ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ' ਦੀ ਮੌਤ 'ਤੇ ਪੰਜਾਬੀ ਸਿਤਾਰਿਆਂ ਨੇ ਪ੍ਰਗਟਾਇਆ ਦੁੱਖ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਜ਼ਿੰਦਗ਼ੀ ਵਿਚ ਬਹੁਤ ਘੱਟ ਐਸੇ ਇਨਸਾਨ ਹੁੰਦੇ ਹਨ ਜੋ ਤੁਹਾਡੀ ਰੂਹ ਦੀ ਰਮਜ਼ ਨੂੰ ਜਾਣਦੇ ਹੁੰਦੇ ਹਨ

Sardul Sikandar

ਚੰਡੀਗੜ੍ਹ: ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਸਰਦੂਲ ਸਿਕੰਦਰ ਨੇ 60 ਸਾਲ ਦੀ ਉਮਰ 'ਚ ਮੋਹਾਲੀ ਦੇ ਫੋਰਟਿਸ  ਹਸਪਤਾਲ ਵਿਚ ਆਖ਼ਰੀ ਸਾਹ ਲਏ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨਤੇ ਫੌਰਟਿਸ ਹਸਪਤਾਲ ਵਿੱਚ ਦਾਖਲ ਸਨ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ ਸੀ। ਇਸ ਤੋਂ ਪਹਿਲਾਂ ਉਹ ਦਿੱਲੀ ਬਾਰਡਰ ਤੇ ਕਿਸਾਨ ਸੰਘਰਸ਼  ਵਿਚ ਵੀ ਆਪਣੀ ਹਾਜ਼ਰੀ ਲੁਆ ਆਏ ਸਨ। ਕੋਰੋਨਾ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ' ਦੇ ਦੇਹਾਂਤ ਮਗਰੋਂ ਪੰਜਾਬੀ ਸਿਤਾਰਿਆਆਂ  ਨੇ ਦੁੱਖ ਜਤਾਇਆ ਹੈ। 

ਗਿੱਪੀ ਗਰੇਵਾਲ ਦਾ ਟਵੀਟ 
ਗਿੱਪੀ ਗਰੇਵਾਲ ਨੇ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਕਿਹਾ, 'ਜ਼ਿੰਦਗ਼ੀ ਵਿੱਚ ਬਹੁਤ ਘੱਟ ਐਸੇ ਇਨਸਾਨ ਹੁੰਦੇ ਹਨ ਜੋ ਤੁਹਾਡੀ ਰੂਹ ਦੀ ਰਮਜ਼ ਨੂੰ ਜਾਣਦੇ ਹੁੰਦੇ ਹਨ ਤੇ ਤੁਹਾਨੂੰ ਦਿਲੋਂ ਪਿਆਰ ਕਰਦੇ ਹਨ, ਮੇਰੇ ਜੀਵਨ ‘ਚ ਐਸੇ ਹੀ ਇੱਕ ਇਨਸਾਨ ਸੀ ਸਰਦੂਲ ਭਾਅ ਜੀ, ਬਤੌਰ ਗਾਇਕ ਤਾਂ ਉਹਨਾਂ ਲਈ ਦਿਲ ‘ਚ ਸ਼ਰਧਾ ਸੀ ਹੀ ਪਰ ਇੱਕ ਇਨਸਾਨ ਦੇ ਤੌਰ ‘ਤੇ ਉਹ ਮੇਰੇ ਦਿਲ ਦੇ ਬੇਹੱਦ ਕਰੀਬ ਤੇ ਸਤਿਕਾਰਤ ਸਨ।

ਉਹਨਾਂ ਨੇ ਹਮੇਸ਼ਾਂ ਇੱਕ ਵੱਡੇ ਭਰਾ ਦੀ ਤਰਾਂ ਮੇਰੇ ਨਾਲ ਵਰਤਾਉ ਕੀਤਾ ਤੇ ਮੈਨੂੰ ਵੀ ਮਾਣ ਸੀ ਕਿ ਮੈਂ ਉਹਨਾਂ ਦੇ ਪਿਆਰ ਦਾ ਪਾਤਰ ਹਾਂ ਅੱਜ ਉਹਨਾਂ ਦੇ ਅਚਾਨਕ ਇਸ ਤਰਾਂ ਦੁਨੀਆਂ ਤੋਂ ਚਲੇ ਜਾਣ ਦੀ ਖ਼ਬਰ ਸੁਣ ਕੇ ਮਨ ਬੇਹੱਦ ਉਦਾਸ ਤੇ ਬੇਚੈਨ ਹੈ...ਤੁਹਾਡੀ ਘਾਟ ਸਾਨੂੰ ਸਭ ਨੂੰ ਹਮੇਸ਼ਾਂ ਰੜਕਦੀ ਰਹੇਗੀ ਭਾਅ ਜੀ, ਪ੍ਰਮਾਤਮਾ ਤੁਹਾਨੂੰ ਚਰਨਾਂ ‘ਚ ਨਿਵਾਸ ਦੇਵੇ ਤੇ ਪਿੱਛੇ ਤੁਹਾਡੇ ਪਰਿਵਾਰ ਤੇ ਤੁਹਾਨੂੰ ਪਿਆਰ ਕਰਨ ਵਾਲ਼ਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ...'

ਹਰਸ਼ਦੀਪ ਕੌਰ ਦਾ ਟਵੀਟ 
ਹਰਸ਼ਦੀਪ ਕੌਰ ਨੇ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ,  'ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸੰਗੀਤ ਦੀ ਦੁਨੀਆ ਨੂੰ ਵੱਡਾ ਘਾਟਾ ਪਿਆ ਹੈ। ਮੇਰੀਆਂ ਅਰਦਾਸਾਂ ਸਿਕੰਦਰ ਜੀ ਦੇ ਪਰਿਵਾਰ ਦੇ ਨਾਲ ਹਨ।' 

ਬੱਬੂ ਮਾਨ ਦਾ ਟਵੀਟ
ਬੱਬੂ ਮਾਨ ਨੇ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦੇਹਾਂਤ 'ਤੇ ਤਸਵੀਰ ਸਾਂਝਾ ਕਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜੈਜ਼ੀ ਬੀ ਨੇ  ਕੀਤਾ ਟਵੀਟ 
ਵਿਸ਼ਵਾਸ ਨਹੀਂ ਕਰ ਸਕਦਾ ਸਰਦੂਲ ਭਾਜੀ ਨਹੀਂ ਰਹੇ, ਭਾਜੀ ਵਰਗੇ ਇਨਸਾਨ ਦੁਨੀਆ 'ਤੇ ਬਹੁਤ ਘੱਟ ਆਉਂਦੇ ਨੇ, ਇੰਨਾ ਮਾਨ ਸਤਿਕਾਰ ਦਿੰਦੇ ਸੀ ਆਪਣੇ ਤੋਂ ਛੋਟੇ ਨੂੰ ਵੀ ਮੇਰੇ ਨਾਲ ਹੀ ਹਮੇਸ਼ਾ ਉਸਤਾਦ ਜੀ ਯਾਦਾਂ ਸਾਂਝੀਆਂ ਕਰਦੇ ਹੁੰਦੇ ਸੀ, ਵਾਹਿਗੁਰੂ ਜੀ  ਉਨ੍ਹਾਂ ਨੂੰ ਆਪਣੇ ਚਰਨਾ ਜੋ ਨਿਵਾਸ ਬਖਸ਼ੇ।'

ਮਨਮੋਹਨ ਵਾਰਿਸ ਦਾ ਟਵੀਟ 
'ਸੁਰਾਂ ਦੇ ਸ਼ਾਹ- ਸਵਾਰ ਸਰਦੂਲ ਸਿਕੰਦਰ ਜੀ ਸਦੀਵੀ ਵਿਛੋੜਾ ਦੇ ਗਏ ਨੇ, ਰੱਬ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ।ਉਹਨਾਂ ਦੀ ਰੂਹਾਨੀ ਅਵਾਜ਼ ਰਹਿੰਦੀ ਦੁਨੀਆ ਤੱਕ ਸੰਗੀਤ ਦੇ ਰਸੀਆਂ ਦੇ ਦਿਲਾਂ ਤੇ ਰਾਜ ਕਰਦੀ ਰਹੇਗੀ !'

ਦਲੇਰ ਮਹਿੰਦੀ ਨੇ ਵੀ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸਰਦੂਲ ਸਿਕੰਦਰ ਦੇ ਵਿਛੋੜੇ 'ਤੇ ਮਸ਼ਹੂਰ ਵੈੱਬ ਸੀਰੀਜ਼ ਕੰਪਨੀਆਂ ਦੇ ਨਿਰਮਾਤਾ ਜਰਨੈਲ ਸਿੰਘ ਘੁਮਾਣ, ਪ੍ਰਸਿੱਧ ਪੰਜਾਬੀ ਗਾਇਕ ਪਰਮਜੀਤ ਸਿੰਘ ਪੰਮੀ ਬਾਈ, ਗਾਇਕ ਬਲਕਾਰ ਸਿੰਘ ਸਿੱਧੂ, ਸੁਖਵਿੰਦਰ ਸੁੱਖੀ, ਅਦਾਕਾਰ ਅਤੇ ਗਾਇਕ ਹਰਜੀਤ ਸਿੰਘ ਹਰਮਨ, ਰਾਜ ਕਾਕੜਾ, ਹਰਿੰਦਰ ਸੰਧੂ, ਸਰਬ ਘੁਮਾਣ, ਨਰਿੰਦਰ ਖੇੜੀਮਾਨੀਆਂ, ਗੀਤਕਾਰ ਭੋਲਾ ਜਰਗ, ਅਜਮੇਰ ਸਿੰਘ ਚਾਨਾ ਕਟਾਣੇ ਵਾਲਾ, ਗੀਤਕਾਰ ਮਨਿੰਦਰ ਰੰਗੀ, ਪੰਜਾਬੀ ਲੇਖਕ ਇਕਬਾਲ ਪਾਲੀ ਫਲੌਡ ਆਦਿ ਪੰਜਾਬੀ ਗਾਇਕ ਅਤੇ ਗੀਤਕਾਰਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਬਿਨਾਂ ਸ਼ੱਕ ਸਰਦੂਲ ਸਿਕੰਦਰ ਹੁਰੀਂ ਪੰਜਾਬੀ ਸੰਗੀਤ ਇੰਡਸਟਰੀ ਦੇ ਵੱਡੇ ਥੰਮ੍ਹ ਸਨ ਅਤੇ ਉਨ੍ਹਾਂ ਦੇ ਜਾਣ ਨਾਲ ਪੈਦਾ ਹੋਇਆ ਖ਼ਲਾਅ ਕਦੇ ਵੀ ਪੂਰਾ ਨਹੀਂ ਹੋਵੇਗਾ।

ਗੁਰਦਾਸ ਨਾਮ ਨੇ ਵੀ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

  ਉੱਠ ਗਏ  ਗਵਾਂਢੋ ਯਾਰ ਰੱਬਾ ਹੁਣ ਕੀ ਕਰੀਏ,ਬੁੱਲ੍ਹੇ, ਸ਼ਾਹ ਇਨਾਇਤ ਬਾਜੋ ਰਹੇ ਉਰਾਰ ਨਾ ਪਾਰ,ਰੱਬਾ ਹੁਣ ਕੀ ਕਰੀਏ, ਪੰਜਾਬੀ ਮਾਂ ਬੋਲੀ ਦਾ ਸੁਰੀਲਾ ਗਾਇਕ, ਮਹਿਫਿਲ ਦੀ ਜਾਨ , ਯਾਰਾਂ ਦਾ ਯਾਰ, ਸਰਦੂਲ ਸਿਕੰਦਰ  ਪੰਜਾਬ ਦੀਆਂ ਪਾਕ ਫਿਜਾਵਾਂ ਵਿਚ ਗੀਤ ਬਣ ਕੇ  ਗੂੰਜਦਾ ਰਹੇਗਾ।