ਫ਼ਿਲਮ 'ਨਨਕਾਣਾ' ਵਿਚ ਗੁਰਦਾਸ ਮਾਨ ਦੀ ਮਾਂ ਦਾ ਰੋਲ ਅਦਾ ਕਰ ਕੇ ਮਾਣ ਮਹਿਸੂਸ ਕਰ ਰਹੀ ਹਾਂ: ਰਵਨੀਤ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸੱਦਾ ਬਹਾਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੀ ਮਾਂ ਦਾ ਰੋਲ ਅਦਾ ਕਰਕੇ ਮਾਨ ਮਹਿਸੂਸ ਕਰ ਰਹੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉਘੀ...

Ravneet Kaur

ਲੁਧਿਆਣਾ, ਸੱਦਾ ਬਹਾਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੀ ਮਾਂ ਦਾ ਰੋਲ ਅਦਾ ਕਰਕੇ ਮਾਨ ਮਹਿਸੂਸ ਕਰ ਰਹੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉਘੀ ਥੇਟਰ ਅਦਾਕਾਰ ਰਵਨੀਤ ਕੌਰ ਨੇ ਪੱਤਰਕਾਰਾਂ ਨਾਲ ਕੀਤਾ । ਉਹਨਾਂ ਕਿਹਾ ਕਿ ਜਿਸ ਸਮੇਂ ਪੰਜਾਬੀ ਫਿਲਮ ਨਨਕਾਣਾਂ ਵਿੱਚ ਉਹਨਾਂ ਨੂੰ ਗੁਰਦਾਸ ਮਾਨ ਦੀ ਮਾਂ ਦਾ ਰੋਲ ਕਰਨ ਦਾ ਆਫਰ ਆਇਆ ਤਾਂ ਇੱਕ ਵਾਰ ਤਾਂ ਉਹ ਡਰ ਗਏ ਪਰ ਅੱਜ ਬੇਹਦ ਖੁਸ਼ ਹਨ ਕਿ ਉਹਨਾਂ ਨੂੰ ਇਹ ਰੋਲ ਮਿਲਿਆ ।

 ਉਹਨਾਂ ਕਿਹਾ ਕਿ ਸੰਨ 1942 ਤੋਂ ਲੈ ਕੇ 1947 ਤੱਕ ਇਸ ਉਸ ਪਰਿਵਾਰ ਦੀ ਕਹਾਣੀ ਹੈ ਜੋ ਵੰਡ ਮੋਕੇ ਇੱਕ ਪਰਿਵਾਰ ਨੂੰ ਆਂਉਦੀਆਂ ਮੁਸ਼ਕਲਾਂ ਨੂੰ ਉਜਾਗਰ ਕਰੇਗੀ । ਉਸ ਦੇ ਨਾਲ ਹੀ ਫਿਲਮ ਵਿੱਚ ਲੜਕੀਆਂ ਦੀ ਭਰੂਣ ਹਤਿਆਂ ਦੇ ਖਿਲਾਫ ਜਿੱਥੇ ਸੁਨੇਹਾ ਦਿੱਤਾ ਗਿਆ ਹੈ ਉਸ ਦੇ ਨਾਲ ਹੀ ਲੜਕੀਆਂ ਨੂੰ ਪੜਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ । 

ਪੰਜਾਬ ਦੇ ਨੰਗਲ ਸ਼ਹਿਰ ਵਿੱਚ ਸ: ਤਰਲੋਚਨ ਸਿੰਘ ਅਤੇ ਦਮਨ ਕੌਰ ਦੇ ਘਰ ਪੈਦਾ ਹੋਈ ਰਵਨੀਤ ਕੌਰ ਨੇ ਦਸਿਆ ਕਿ ਦੂਜੀ ਕਲਾਸ ਵਿੱਚ ਪੜ੍ਹਦੀ ਹੀ ਉਸ ਨੇ ਸਕੂਲੀ ਸਟੇਜ ਤੋਂ ਆਪਣਾਂ ਸਫਰ ਸ਼ੁਰੂ ਕੀਤਾ । ਉਸ ਤੋਂ ਬਆਦ ਚੰਡੀਗੜ੍ਹ ਵਿੱਚ ਟੈਗਰੋ ਥਿਏਟਰ ਦਾ ਸਹਾਰਾ ਵੀ ਲਿਆ । ਸ਼ਰਮੀਲੇ  ਸੁਭਆ ਦੀ ਮਾਲਕ ਰਵਨੀਤ ਕੌਰ ਨੇ ਕਿਹਾ ਕਿ ਡਾ ਨਰਿੰਦਰ ਸਿੰਘ ਨਾਲ ਵਿਆਹ ਤੋਂ ਬਆਦ ਉਹਨਾਂ ਸਟੇਜਾਂ ਬਿਲਕੁੱਲ ਛੱਡ ਦਿੱਤੀਆਂ ਅਤੇ ਆਪਣੇ ਪਤੀ ਦੀ ਪ੍ਰੇਰਨਾਂ ਦੇ ਨਾਲ ਗਾਇਤਰੀ ਕੱਲਬ ਦੀ ਮੈਂਬਰ ਬਣ੍ਹੀ ਅਤੇ ਉਸ ਤੋਂ ਬਆਦ 'ਜਾਰ ਚੁਰਾਸੀ ਦੀ ਮਾਂ ,'ਛੱਪਣ ਤੋਂ ਪਹਿਲਾਂ ' ;' ਚੰਨੋਂ ਬਾਜੀਗਰਨੀ ਵਰਗੇ ਪਲੇਅ ਕੀਤੇ ।

ਰਵਨੀਤ ਕੌਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਫਿਲਮਾਂ ਵਿੱਚ ਮਾਂ, ਡਾਕਟਰ ਅਤੇ ਵਕੀਲ ਦੀਆਂ ਭੂਮਿਕਾਂ ਨਿਭਾਉਣੀਆਂ ਚਾਹੁੰਦੇ ਹਨ । 
ਅੱਜ ਦੇ ਨਵੇਂ ਕਲਾਕਾਰ ਨੂੰ ਸੁਨੇਹਾ ਦਿੰਦੇ ਉਹਨਾਂ ਕਿਹਾ ਕਿ ਅੱਜ ਦੇ ਕਲਾਕਾਰ ਜਲਦ ਸਟਾਰ ਬਣ੍ਹਨਾਂ ਚਾਹੁਦੇ ਹਨ ਜਿਸ ਕਰਕੇ ਕਈ ਵਾਰ ਉਹਨਾਂ ਨੂੰ ਆਰਥਿਕ ਅਤੇ ਸਰੀਰਕ ਸੋਸ਼ਣ ਦਾ ਸ਼ਿਕਾਰ ਹੋਣਾਂ ਪੈਂਦਾ ਹੈ ਜੋ ਗਲਤ ਹੈ । ਉਹਨਾਂ ਕਿਹਾ ਕਿ ਉਹ ਪੰਜਾਬੀ ਫਿਲਮਾਂ ਦੇ ਸਟਾਰ ਦਲਜੀਤ ਨਾਲ ਕੰਮ ਕਰਨਾਂ ਚਾਹੁੰਦੇ ਹਨ ਅਤੇ ਸਿਆਸਤਦਾਨ ਨਵਜੋਤ ਸੰਧੂ ਦੇ ਫਾਈਨ ਹਨ।