ਕੁੱਲ੍ਹੜ ਪੀਜ਼ਾ ਜੋੜੇ ਤੋਂ ਬਾਅਦ ਹੁਣ ਇਸ ਲੜਕੀ ਨੇ ਕੀਤੇ ਹਵਾਈ ਫਾਇਰ, ਵੀਡੀਓ ਵਾਇਰਲ!

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਵੀਡੀਓ ਵਾਇਰਲ ਹੋਣ ਮਗਰੋਂ ਮਾਡਲ ਨੇ ਕੀਤੀ ਡਿਲੀਟ

photo

 

ਜਲੰਧਰ: ਪੰਜਾਬ ਦੇ ਕੁੱਲ੍ਹੜ ਪੀਜ਼ਾ ਜੋੜੇ ਦੀ ਵੀਡੀਓ ਤੋਂ ਬਾਅਦ ਹੁਣ ਜਲੰਧਰ ਸ਼ਹਿਰ ਦੀ ਇੱਕ ਮਾਡਲ ਦੀ ਵੀਡੀਓ ਨੇ ਖਲਬਲੀ ਮਚਾ ਦਿੱਤੀ ਹੈ। ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਇੱਕ ਵੀਡੀਓ ਵਿੱਚ ਜਲੰਧਰ-ਲੁਧਿਆਣਾ ਹਾਈਵੇਅ 'ਤੇ ਫਲੈਟ ਵਿੱਚ ਰਹਿਣ ਵਾਲੀ ਇੱਕ ਮਾਡਲ ਨੇ ਪਿਸਤੌਲ ਨਾਲ ਫਾਇਰਿੰਗ ਕੀਤੀ। ਹਾਲਾਂਕਿ ਇਹ ਵੀਡੀਓ ਪੁਰਾਣੀ ਸ਼ੂਟ ਕੀਤੀ ਗਈ ਹੈ, ਪਰ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦਾ ਸਮਾਂ ਗਲਤ ਹੋ ਗਿਆ ਹੈ। ਇਸ ਨੂੰ ਅਜਿਹੇ ਸਮੇਂ ਵਾਇਰਲ ਕੀਤਾ ਹੈ ਜਦੋਂ ਸਰਕਾਰ ਨੇ ਗੰਨ ਕਲਚਰ ਦੇ ਪ੍ਰਚਾਰ 'ਤੇ ਪਾਬੰਦੀ ਲਗਾ ਦਿੱਤੀ ਹੈ।

ਬੇਸ਼ੱਕ ਮਾਡਲ ਨੇ ਪਹਿਲਾਂ ਤੋਂ ਬਣਾਈ ਵੀਡੀਓ ਹੁਣ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਹੋਵੇ ਪਰ ਜਿਵੇਂ ਹੀ ਰੌਲਾ ਪੈ ਗਿਆ ਅਤੇ ਮਾਡਲ ਨੂੰ ਅਹਿਸਾਸ ਹੋਇਆ ਕਿ ਉਸ 'ਤੇ ਕਾਨੂੰਨ ਦੀ ਤਲਵਾਰ ਲਟਕ ਸਕਦੀ ਹੈ। ਇਸ ਵੀਡੀਓ ਨੂੰ ਤੁਰੰਤ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਕਰ ਦਿੱਤਾ। ਇਸ ਵੀਡੀਓ ਨੂੰ ਡਾਊਨਲੋਡ ਕੀਤਾ ਗਿਆ ਅਤੇ ਦੂਜੇ ਪਲੇਟਫਾਰਮਾਂ 'ਤੇ ਵਾਇਰਲ ਹੋ ਗਿਆ।

ਜਿਸ ਤਰ੍ਹਾਂ ਮਾਡਲ ਹੱਥ ਵਿੱਚ ਕਿਸੇ ਦੀ ਪਿਸਤੌਲ ਲੈ ਕੇ ਕਣਕ ਦੇ ਖੇਤਾਂ ਵਿੱਚ ਹਵਾਈ ਫਾਇਰ ਕਰ ਰਹੀ ਹੈ, ਉਸ ਨੂੰ ਬੁਲੇਟ ਕਵੀਨ ਬਣਨ ਦਾ ਸ਼ੌਕ ਮਹਿੰਗਾ ਪੈ ਸਕਦਾ ਹੈ। ਪੁਲਿਸ ਮਾਡਲ ਦੇ ਖਿਲਾਫ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਅਤੇ ਕਿਸੇ ਦੇ ਹਥਿਆਰ ਨਾਲ ਗੋਲੀ ਚਲਾਉਣ ਦਾ ਮਾਮਲਾ ਦਰਜ ਕਰ ਸਕਦੀ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਜਲੰਧਰ 'ਚ ਸ਼ੂਟ ਕੀਤਾ ਗਿਆ ਹੈ ਅਤੇ ਮਾਰਚ-ਅਪ੍ਰੈਲ ਦੇ ਆਸ-ਪਾਸ ਬਣਾਇਆ ਗਿਆ ਹੈ। ਵੀਡੀਓ 'ਚ ਇਕ ਪਾਸੇ ਕਣਕ ਦਾ ਢੇਰ ਨਜ਼ਰ ਆ ਰਿਹਾ ਹੈ ਅਤੇ ਇਕ ਪਾਸੇ ਪੱਕੀ ਕਣਕ ਦਾ ਖੇਤ ਵੀ ਦਿਖਾਈ ਦੇ ਰਿਹਾ ਹੈ।