ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਦਾ Birthday ਅੱਜ, Comment ਰਾਹੀਂ ਤੁਸੀਂ ਵੀ ਕਰੋ Wish

ਏਜੰਸੀ

ਮਨੋਰੰਜਨ, ਪਾਲੀਵੁੱਡ

ਆਪਣੇ ਗੀਤਾਂ ਰਾਹੀਂ ਦਿੰਦੇ ਹਨ ਕੋਈ ਨਾ ਕੋਈ ਸੁਨੇਹਾ 

File

ਮੁੰਬਈ- ਅੱਜ ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਆਪਣਾ ਜਨਮਦਿਨ ਮਨਾ ਰਹੇ ਹਨ। ਸੁਖਸ਼ਿੰਦਰ ਸ਼ਿੰਦਾ ਦੇਸ਼ਾਂ ਵਿਦੇਸ਼ਾਂ 'ਚ ਨਾਮ ਖੱਟ ਚੁੱਕੇ ਹਨ। ਸੁਖਸ਼ਿੰਦਰ ਸ਼ਿੰਦਾ ਇਕ ਪੰਜਾਬੀ ਗਾਇਕ ਤੇ ਗੀਤਕਾਰ ਹਨ। ਉਨ੍ਹਾਂ ਨੇ ਆਪਣੀ ਪਹਿਲੀ ਐਲਬਮ 'ਕਲੈਬੋਰੇਸ਼ਨ 2' ਫਰਵਰੀ 2009 'ਚ ਜ਼ਾਰੀ ਕੀਤੀ ਸੀ। 

ਸੁਖਸ਼ਿੰਦਰ ਸ਼ਿੰਦਾ ਦੀ ਐਲਬਮ 'ਸਤਿਗੁਰੂ ਮੇਰਾ' ਜੈਜ਼ੀ ਬੀ ਨਾਲ ਉਨ੍ਹਾਂ ਦੀ ਪਹਿਲੀ ਪੂਰੀ ਧਾਰਮਿਕ ਐਲਬਮ ਸੀ। ਦਰਸ਼ਕਾਂ ਦੀ ਝੋਲੀ 'ਚ ਕਈ ਸੁਪਰਹਿੱਟ ਗੀਤ ਪਾਉਣ ਤੋਂ ਬਾਅਦ ਸੁਖਸ਼ਿੰਦਰ ਸ਼ਿੰਦਾ ਨੇ ਪੰਜਾਬੀ ਫਿਲਮਾਂ 'ਚ ਗੀਤ ਗਾ ਕੇ ਵੀ ਸ਼ੌਹਰਤ ਖੱਟੀ। ਉਨ੍ਹਾਂ ਨੇ 'ਰੋਮੀਓ ਰਾਂਝਾ' 'ਚ ਆਪਣੀ ਸੁਰੀਲੀ ਆਵਾਜ਼ 'ਚ ਗੀਤ ਗਾਏ।

'ਬਸਟ ਆਫ ਲੱਕ', 'ਇਕ ਕੁੜੀ ਪੰਜਾਬ ਦੀ', 'ਮੁੰਡੇ ਯੂ ਕੇ ਦੇ', 'ਇਸ਼ਕ ਬੇ ਪਰਵਾਹ', 'ਦਿਲ ਆਪਣਾ ਪੰਜਾਬੀ' ਵਰਗੀਆਂ ਫਿਲਮਾਂ 'ਚ ਆਪਣੀ ਸੁਰੀਲੀ ਆਵਾਜ਼ 'ਚ ਗੀਤ ਗਾਏ। ਸੁਖਸ਼ਿੰਦਰ ਸ਼ਿੰਦਾ ਦਾ ਗੀਤ 'ਚਿੱਠੀ ਲੰਡਨੋ ਲਿਖਦਾ ਤਾਰਾ' ਗੀਤ ਵੀ ਕਾਫੀ ਹਿੱਟ ਹੋਇਆ ਸੀ। 

ਇਸ ਤੋਂ ਇਲਾਵਾ 'ਮਾਹਾਰਾਜਾ', 'ਸੁੱਚਾ ਸੂਰਮਾ', 'ਸਰੀ ਸ਼ਹਿਰ ਦੀਏ' ਆਦਿ ਵਰਗੇ ਸੱਭਿਆਚਾਰਕ ਗੀਤ ਗਾਏ। ਸੁਖਸ਼ਿੰਦਰ ਸ਼ਿੰਦਾ ਹਮੇਸ਼ਾ ਹੀ ਆਪਣੇ ਗੀਤਾਂ ਰਾਹੀ ਸੱਭਿਆਚਾਰਕ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਗੀਤਾਂ ਰਾਹੀਂ ਉਹ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿੰਦੇ ਹਨ। 

ਇਸ ਤੋਂ ਇਲਾਵਾ ਸੁਖਸ਼ਿੰਦਰ ਸ਼ਿੰਦਾ ਨੇ ਦਿਲਜੀਤ ਦੋਸਾਂਝ ਦੀ ਟੀ ਸੀਰੀਜ਼ ਵਲੋਂ ਜ਼ਾਰੀ ਐਲਬਮ 'ਕੋਲੈਬਰੇਸ਼ਨ-3' ਦਾ ਗੀਤ 'ਸਿੰਘ ਨਾਲ ਜੋੜੀ' ਗਾਇਆ ਸੀ। ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ। 

ਅੱਜ ਵੀ ਇਹ ਗੀਤ ਵਿਆਹਾਂ ਸ਼ਾਦੀਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪਰਿਵਾਰਾਂ ਵਲੋਂ ਇਹ ਗੀਤ ਆਪਣੀ ਖੁਸ਼ੀ ਦੇ ਸਮਾਗਮਾਂ 'ਚ ਸੁਣ ਕੇ ਖੁਸ਼ੀਆਂ ਨੂੰ ਹੋਰ ਵਧਾਇਆ ਜਾ ਰਿਹਾ ਹੈ।