ਪੰਜਾਬੀ ਸੰਗੀਤ ਜਗਤ ਨੂੰ ਪਿਆ ਵੱਡਾ ਘਾਟਾ, ਮਹਾਨ ਗੀਤਕਾਰ ਦੇਵ ਥਰੀਕੇਵਾਲਾ ਦਾ ਹੋਇਆ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

82 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ

Famous punjabi lyricist dev tharikewala

 

 ਚੰਡੀਗੜ੍ਹ: ਪੰਜਾਬੀ ਦੇ ਮਸ਼ਹੂਰ ਗੀਤਕਾਰ ਦੇਵ ਥਰੀਕੇ ਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਪੰਜਾਬੀਆਂ ਦੀ ਝੋਲੀ ਵਿੱਚ ਸੈਂਕੜੇ ਗੀਤ ਤੇ ਪੰਜਾਬੀ ਸਾਹਿਤ ਪਾਉਣ ਵਾਲੇ ਦੇਵ ਥਰੀਕੇ ਵਾਲਾ ਦੇ ਅਚਾਨਕ ਦਿਹਾਂਤ ਹੋ ਗਿਆ  ਹੈ। ਉਹਨਾਂ ਨੇ  82 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ ਦੁਪਹਿਰ 2 ਵਜੇ ਪਿੰਡ ਥਰੀਕੇ ਵਿਖੇ ਕੀਤਾ ਜਾਵੇਗਾ ।