ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸਾਧੂ ਸਿੰਘ ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਡਾ . ਦਲਜੀਤ ਸਿੰਘ ਚੀਮਾ  ਨੇ ਵੀ ਭੇਂਟ ਕੀਤੇ ਸ਼ਰਧਾ ਦੇ ਫੁੱਲ

Sadhu Singh Dharamsot

ਚੰਡੀਗੜ੍ਹ:ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਬੀਤੇ ਦਿਨ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਉਹਨਾਂ ਨੇ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਹਨਾਂ ਨੇ ਕਿਹਾ ਕਿ  ਸੀਐਮ ਨੇ ਇਹਨਾਂ ਦਾ ਹਸਪਤਾਲ ਦਾ ਬਿੱਲ ਦੇਣ ਦਾ ਫੈਸਲਾ ਕੀਤਾ। ਉਹਨਾਂ ਨੇ ਕਿਹਾ ਕਿ ਉਹ ਸਰਦੂਲ ਸਿਕੰਦਰ  ਨੂੰ  ਪਹਿਲਾਂ ਮਿਲ ਕੇ ਆਏ ਸਨ ਉਹ ਠੀਕ ਸਨ। ਇਸ ਦੁੱਖ ਦੀ ਕੜੀ ਵਿਚ ਅਸੀਂ ਸਾਰੇ ਪਰਿਵਾਰ ਨਾਲ ਖੜ੍ਹੇ ਹਾਂ। 

 ਉਹਨਾਂ ਦੇ ਵੱਡੇ ਬੇਟੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬਹੁਤ ਹੀ ਸ਼ਾਂਤਮਈ ਸਨ ਅਤੇ ਆਖਰੀ ਸਮੇਂ ਵਿਚ ਉਹਨਾਂ ਦਾ ਪੂਰਾ ਪਰਿਵਾਰ ਉਹਨਾਂ ਨਾਲ ਸੀ ਜਦੋਂ ਉਹਨਾਂ ਦਾ ਇਲਾਜ  ਹੋ ਰਿਹਾ ਸੀ ਉਹਨਾਂ ਨੇ ਸੀ ਤੱਕ ਵੀ ਨਹੀਂ ਕੀਤੀ ਉਹਨਾਂ ਨੂੰ ਇਕ ਰਾਤ ਵੈਂਟੀਲੇਟਰ ਤੇ ਰੱਖਿਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੇ ਅਜਿਹਾ ਮਰੀਜ਼ ਨਹੀਂ ਵੇਖਿਆ ਜਿਸ ਵਿਚ ਇੰਨੀ ਨਿਮਰਤਾ ਹੋਵੇ।

ਡਾ . ਦਲਜੀਤ ਸਿੰਘ ਚੀਮਾ  ਨੇ ਵੀ ਖੰਨਾ ਪਹੁੰਚ ਕੇ "ਸੁਰਾਂ ਦੇ ਸਿਕੰਦਰ" ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

 ਦੱਸ ਦੇਈਏ ਕਿ ਸਰਦੂਲ ਸਿਕੰਦਰ ਦਾ ਸਸਕਾਰ ਅੱਜ ਦੁਪਹਿਰ 2 ਵਜੇ ਉਹਨਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕੀਤਾ ਜਾਵੇਗਾ।
ਸਰਦੂਲ ਸਿਕੰਦਰ ਨੇ 60 ਸਾਲ ਦੀ ਉਮਰ 'ਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖ਼ਰੀ ਸਾਹ ਲਏ। ਸਰਦੂਲ ਸਿਕੰਦਰ ਕੋਰੋਨਾ ਕਾਰਨ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਇਲਾਜ ਅਧੀਨ ਸਨ, ਜਿਥੇ ਉਹਨਾਂ ਦੀ ਹਾਲਤ ਬੇਹੱਦ ਨਾਜ਼ੁਕ ਸੀ।

ਫ਼ੋਰਟਿਸ ਹਸਪਤਾਲ, ਮੋਹਾਲੀ ਨੇ ਵੀ ਸਰਦੂਲ ਸਿਕੰਦਰ ਦੀ ਦੁਖਦ ਅਤੇ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦੀ ਬੇਵਕਤੀ ਮੌਤ ਨਾਲ ਜਿਥੇ ਸਾਰਾ ਸੰਗੀਤ ਜਗਤ ਸਦਮੇ ਵਿਚ ਹੈ ਉਥੇ ਹੀ ਉਹਨਾਂ ਨੂੰ ਚਾਹੁਣ ਵਾਲੇ ਅਤੇ ਸਿਨੇਮਾ ਜਗਤ ਵੀ ਗਮਗੀਨ ਹੈ।