‘ਸੁਰਾਂ ਦੇ ਸਿਕੰਦਰ’ ਸਰਦੂਲ ਸਿਕੰਦਰ ਨੂੰ ਕੀਤਾ ਗਿਆ ਸਪੁਰਦ-ਏ-ਖ਼ਾਕ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

60 ਸਾਲ ਦੀ ਉਮਰ 'ਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਲਏ ਆਖ਼ਰੀ ਸਾਹ

Sardool Sikander

ਚੰਡੀਗੜ੍ਹ: ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ  ਨੂੰ ਉਹਨਾਂ  ਦੇ ਜੱਦੀ ਪਿੰਡ ਖੇੜੀ ਨੌਧ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸਪੁਰਦ-ਏ-ਖ਼ਾਕ ਕੀਤਾ ਗਿਆ।  ਸਰਦੂਲ ਸਿਕੰਦਰ ਨੇ 60 ਸਾਲ ਦੀ ਉਮਰ 'ਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖ਼ਰੀ ਸਾਹ ਲਏ।

ਸਰਦੂਲ ਸਿਕੰਦਰ ਕੋਰੋਨਾ ਕਾਰਨ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਇਲਾਜ ਅਧੀਨ ਸਨ, ਜਿਥੇ ਉਹਨਾਂ ਦੀ ਹਾਲਤ ਬੇਹੱਦ ਨਾਜ਼ੁਕ ਸੀ। ਸਰਦੂਲ ਸਿਕੰਦਰ  ਦੀ ਅੰਤਿਮ ਯਾਤਰਾ ਖੰਨੇ ਵਿਚੋਂ ਕੱਢੀ ਗਈ ਸੀ ਤਾਂ ਖੰਨੇ ਦੇ ਲੋਕਾਂ ਨੇ ਉਹਨਾਂ ਉਪਰ ਫੁੱਲਾਂ ਦਾ ਵਰਖਾ ਕੀਤੀ। ਸਰਦੂਲ ਸਿਕੰਦਰ ਨੂੰ  ਸਾਰਿਆਂ ਨੇ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ।

ਸਰਦੂਲ ਸਿਕੰਦਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਬੱਬੂ ਮਾਨ
 ‘ਸੁਰਾਂ ਦੇ ਸਿਕੰਦਰ’ ਨੂੰ ਅੰਤਿਮ ਵਿਦਾਈ ਦੇਣ ਲਈ ਭਾਰੀ ਗਿਣਤੀ ਵਿਚ ਲੋਕ ਉਹਨਾਂ ਦੇ ਘਰ ਪਹੁੰਚ ਰਹੇ ਸਨ। ਇਸ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਵੀ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ। ਹਾਲਾਂਕਿ ਉਹਨਾਂ ਨੇ ਪੱਤਰਕਾਰਾਂ ਨੂੰ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਕਿਹਾ ਹਾਲੇ ਸਮਝ ਨਹੀਂ ਆ ਰਿਹਾ ਕਿ ਕੀ ਵਾਪਰ ਗਿਆ। ਬੱਬੂ ਮਾਨ ਕਾਫੀ ਭਾਵੁਕ ਨਜ਼ਰ  ਆ ਰਹੇ ਸਨ। 

ਬੱਬੂ ਮਾਨ ਨੇ ਕਿਹਾ ਕਿ ਸਰਦੂਲ ਸਿਕੰਦਰ ਦੀ ਮੌਤ ਬਹੁਤ ਵੱਡਾ ਘਾਟਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਆਖਰੀ ਵਾਰ ਸਰਦੂਲ ਸਿਕੰਦਰ ਨਾਲ ਫੋਨ ’ਤੇ ਗੱਲ ਹੋਈ ਸੀ। ਬੱਬੂ ਮਾਨ ਨੇ ਸਰਦੂਲ ਸਿਕੰਦਰ ਲਈ ਗੀਤ ਬਣਾਇਆ ਸੀ ਤਾਂ ਸਰਦੂਲ ਸਿਕੰਦਰ ਨੇ ਠੀਕ ਹੋਣ ਤੋਂ ਬਾਅਦ ਗੀਤ ’ਤੇ ਕੰਮ ਕਰਨ ਲਈ ਕਿਹਾ ਸੀ।
ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਅੰਤਿਮ ਵਿਦਾਈ ਦੇਣ  ਉਹਨਾਂ ਦੇ ਘਰ ਪਹੁੰਚੇ ਸਨ ਉਹਨਾਂ ਨੇ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਉਹਨਾਂ ਨੇ ਕਿਹਾ ਕਿ  ਸੀਐਮ ਨੇ ਇਹਨਾਂ ਦਾ ਹਸਪਤਾਲ ਦਾ ਬਿੱਲ ਦੇਣ ਦਾ ਫੈਸਲਾ ਕੀਤਾ। ਉਹਨਾਂ ਨੇ ਕਿਹਾ ਕਿ ਉਹ ਸਰਦੂਲ ਸਿਕੰਦਰ  ਨੂੰ  ਪਹਿਲਾਂ ਮਿਲ ਕੇ ਆਏ ਸਨ ਉਹ ਠੀਕ ਸਨ। ਇਸ ਦੁੱਖ ਦੀ ਕੜੀ ਵਿਚ ਅਸੀਂ ਸਾਰੇ ਪਰਿਵਾਰ ਨਾਲ ਖੜ੍ਹੇ ਹਾਂ।  ਡਾ . ਦਲਜੀਤ ਸਿੰਘ ਚੀਮਾ  ਨੇ ਵੀ ਖੰਨਾ ਪਹੁੰਚ ਕੇ "ਸੁਰਾਂ ਦੇ ਸਿਕੰਦਰ" ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ  ਸਨ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

 ਦੱਸ ਦੇਈਏ ਕਿ ਸਰਦੂਲ ਸਿੰਕਦਰ ਦਾ ਜਨਮ 25 ਜਨਵਰੀ 1961 ਨੂੰ ਪਿੰਡ ਖੇੜੀ ਨੌਧ ਸਿੰਘ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਹੋਇਆ ਸੀ। ਸਰਦੂਲ ਸਿਕੰਦਰ ਨੂੰ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਨੇ ਅਪਣੀ ਗਾਇਕੀ ਦੇ ਸਫਰ ਦੀ ਸ਼ੁਰੂਆਤ ਗੀਤ ‘ਰੋਡਵੇਜ਼ ਦੀ ਲਾਰੀ’ ਨਾਲ ਕੀਤੀ ਸੀ। ਉਹਨਾਂ ਦਾ ਵਿਆਹ ਪੰਜਾਬੀ ਗਾਇਕਾ ਅਮਰ ਨੂਰੀ ਨਾਲ ਹੋਇਆ ਤੇ ਦੋਵਾਂ ਦੀ ਜੋੜੀ ਨੇ ਸੰਗੀਤ ਦੇ ਖੇਤਰ ਵਿਚ ਖ਼ੂਬ ਵਾਹ-ਵਾਹ ਖੱਟੀ।