ਕੋਰੋਨਾ ਵਾਇਰਸ - ਪੰਜਾਬੀ ਸਿਤਾਰੇ ਵੀ ਕਰ ਰਹੇ ਨੇ ਆਪਣੇ ਫੈਨਸ ਨੂੰ ਜਾਗਰੂਕ

ਏਜੰਸੀ

ਮਨੋਰੰਜਨ, ਪਾਲੀਵੁੱਡ

ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵਧ ਰਿਹਾ ਹੈ। ਕੋਰੋਨਾ ਵਾਇਰਸ ਨੇ ਆਪਣੀ ਦਹਿਸ਼ਤ ਪੰਜਾਬ ਵਿਚ ਵੀ ਫੈਲਾਈ ਹੋਈ ਹੈ। ਇਸ ਵਾਇਰਸ ਦੇ ਮੱਦੇਨਜ਼ਰ ਸਰਕਾਰ ਨੇ ਪੰਜਾਬ

File Photo

ਚੰਡੀਗੜ੍ਹ- ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵਧ ਰਿਹਾ ਹੈ। ਕੋਰੋਨਾ ਵਾਇਰਸ ਨੇ ਆਪਣੀ ਦਹਿਸ਼ਤ ਪੰਜਾਬ ਵਿਚ ਵੀ ਫੈਲਾਈ ਹੋਈ ਹੈ। ਇਸ ਵਾਇਰਸ ਦੇ ਮੱਦੇਨਜ਼ਰ ਸਰਕਾਰ ਨੇ ਪੰਜਾਬ ਵਿਚ ਵੀ ਕਰਫਿਊ ਲਗਾ ਦਿੱਤਾ ਹੈ। ਇਸ ਵਾਇਰਸ ਤੋਂ ਬਾਲੀਵੁੱਡ ਤੇ ਪਾਲੀਵੁੱਡ ਸਿਤਾਰੇ ਵੀ ਪਰੇਸ਼ਾਨ ਹਨ ਅਤੇ ਸਾਵਧਾਨੀਆਂ ਵਰਤ ਰਹੇ ਹਨ ਅਤੇ ਆਪਣੇ ਫੈਨਸ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕਰ ਰਹੇ ਹਨ।

ਸਾਰੇ ਸਿਤਾਰੇ ਝੂਠੀਆਂ ਅਫਵਾਹਾਂ ਤੋਂ ਬਚਣ ਲੀ ਵੀ ਕਹਿ ਰਹੇ ਹਨ ਕਿੁਂਕਿ ਇਸ ਵਾਇਰਸ ਨੂੰ ਲੈ ਕੇ ਝੂਠੀਆਂ ਅਫਵਾਹਾਂ ਦੀਆਂ ਖਬਰਾਂ ਬਹੁਤ ਚੱਲ ਰਹੀਆਂ ਹਨ। ਇਹਨਾਂ ਸਿਤਾਰਿਆਂ ਵਿਚੋਂ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਏਕਮ  ਤੇ ਸ਼ਿੰਦਾ ਨਾਲ ਇਕ ਵੀਡੀਓ ਪੋਸਟ ਕੀਤੀ ਹੈ ਜਿਸ ਵਿਚ ਉਹ ਹੱਥ ਜੋੜ ਕੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਜੇ ਤੁਸੀਂ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਵਿਚ ਹੀ ਰਹੋ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰੋ। ਇਸ ਦੇ ਨਾਲ ਹੀ ਪਰਮੀਸ਼ ਵਰਮਾ ਨੇ ਵੀ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ

ਅਤੇ ਪੁਲਿਸ ਪ੍ਰਸ਼ਾਸ਼ਨ ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਕਿਹਾ ਹੈ। ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ ਜਿਸ ਕਾਰਨ ਭਾਰਤ ਦੇ ਬਹੁਤ ਸਾਰੇ ਸੂਬਿਆਂ ਨੇ ਲੌਕਡਾਊਨ ਕਰ ਦਿੱਤਾ ਸੀ ਪਰ ਹਲਾਤਾਂ ਦੀ ਗੰਭੀਰਤਾ ਨੂੰ ਸਮਝਦਿਆਂ ਪੀੈਐੱਮ ਮੋਦੀ ਨੇ ਕੱਲ੍ਹ ਰਾਤ 12 ਵਜੇ ਤੋਂ ਅਗਲੇ 21 ਦਿਨ ਤੱਕ ਪੂਰੇ ਭਾਰਤ ਵਿਚ ਲੌਕਡਾਊਨ ਕਰਨ ਦਾ ਐਲਾਨ ਕਰ ਦਿੱਤਾ ਹੈ।