ਪਿਤਾ ਨੂੰ ਨਾਪਸੰਦ ਸੀ ਗਾਇਕੀ,ਮਾਂ ਦੀ ਹੱਲਾਸ਼ੇਰੀ ਨਾਲ ਬਣਿਆ ਨਾਮਵਰ ਗਾਇਕ
ਇਕ ਕਮਲ ਖਾਨ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ ਅਤੇ ਇਕ ਤੋਂ ਬਾਅਦ ਇਕ ਹਿੱਟ ਐਲਬਮ ਦਿਤੀਆਂ
Kamal Khan
ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਕਮਲ ਖਾਨ ਅੱਜ 28 ਸਾਲ ਦੇ ਹੋ ਗਏ ਹਨ। ਕਮਲ ਦਾ ਜਨਮ 25 ਅਪ੍ਰੈਲ 1989 'ਚ ਹੋਇਆ ਸੀ। ਦੱਸ ਦੇਈਏ ਕਿ ਉਂਝ ਤਾਂ ਕਮਲ ਬਚਪਨ ਤੋਂ ਗਾਉਂਦੇ ਆ ਰਹੇ ਹਨ ਪਰ ਉਨ੍ਹਾਂ ਨੂੰ ਦੁਨੀਆ ਭਰ 'ਚ ਸ਼ੁਹਰਤ ਮਿਲੀ ਇਕ ਨਿੱਜੀ ਚੈਨਲ ਵਲੋਂ ਕਰਵਾਏ ਗਏ ਸੰਗੀਤਕ ਸ਼ੋਅ 'ਸਾ ਰੇ ਗਾ ਮਾ' 'ਚ ਜਿਥੇ ਉਨ੍ਹਾਂ ਨੇ 2010 'ਚ ਇਸ ਸ਼ੋਅ ਨੂੰ ਜਿੱਤਿਆ। ਇਸ ਤੋਂ ਬਾਅਦ ਇਸ ਨੌਜਵਾਨ ਗਾਇਕ ਕਮਲ ਖਾਨ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ ਅਤੇ ਇਕ ਤੋਂ ਬਾਅਦ ਇਕ ਹਿੱਟ ਐਲਬਮ ਦਿਤੀਆਂ।