Munawar Faruqui : ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਕੀ ਦੀ ਵਿਗੜੀ ਤਬੀਅਤ
Munawar Faruqui : ਦੂਜੀ ਵਾਰ ਹਸਪਤਾਲ 'ਚ ਹੋਏ ਦਾਖ਼ਲ
Munawar Faruqui : ਮੁੰਬਈ - ਬਿੱਗ ਬੌਸ 17 ਦੇ ਜੇਤੂ ਕਮੇਡੀਅਨ ਮੁਨੱਵਰ ਫਾਰੂਕੀ ਇੱਕ ਵਾਰ ਫਿਰ ਤਬੀਅਤ ਖ਼ਰਾਬ ਹੋ ਗਈ ਹੈ। ਉਨ੍ਹਾਂ ਨੂੰ ਬੀਤੇ ਦਿਨੀਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੁਨੱਵਰ ਦੇ ਕਰੀਬੀ ਦੋਸਤਾਂ 'ਚੋਂ ਇਕ ਦੋਸਤ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਮੁਨੱਵਰ ਫਾਰੂਕੀ ਹਸਪਤਾਲ ਦੇ ਬੈੱਡ 'ਤੇ ਬੇਹੋਸ਼ ਪਏ ਦਿਖਾਈ ਦੇ ਰਹੇ ਹਨ। ਦੋਸਤ ਵਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਤਸਵੀਰ 'ਚ ਮੁਨੱਵਰ ਫਾਰੂਕੀ ਦੇ ਹੱਥ 'ਤੇ ਡ੍ਰਿੱਪ ਲੱਗੀ ਨਜ਼ਰ ਆ ਰਹੀ ਹੈ। ਉਸ ਦੇ ਦੋਸਤ ਨੇ ਤਸਵੀਰ ਸ਼ੇਅਰ ਕਰਕੇ ਲਿਖਿਆ ਕਿ ਮੈਂ ਆਪਣੇ ਭਰਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਨੂੰ ਹਸਪਤਾਲ 'ਚ ਦੇਖ ਕੇ ਉਨ੍ਹਾਂ ਦੇ ਫੈਨਜ਼ ਪ੍ਰੇਸ਼ਾਨ ਹੋ ਗਏ ਹਨ। ਫੈਨਜ਼ ਇਹ ਜਾਣਨਾ ਚਾਹੁੰਦੇ ਹਨ ਕਿ ਮੁਨੱਵਰ ਨੂੰ ਕੀ ਹੋਇਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਹਸਪਤਾਲ ਪੁੱਜੇ ਹੋਣ।
(For more news apart from Bad health of Bigg Boss 17 winner Munawar Farooqui News in Punjabi, stay tuned to Rozana Spokesman)