ਗੈਂਗਸਟਰ ਦਿਲਪ੍ਰੀਤ ਬਾਬਾ ਨੇ ਗਿੱਪੀ ਲਈ ਫੇਰ ਪਾਈ ਪੋਸਟ, ਲਿਖਿਆ ... 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਤੁਹਾਨੂੰ ਦਸ ਦਈਏ ਕਿ ਇਸ ਮਾਮਲੇ ਵਿਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ।

Gippy Grewal

ਬੀਤੇ ਕਈ ਦਿਨ ਪਹਿਲਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ, ਨਿਰਦੇਸ਼ਕ ਤੇ ਗਾਇਕ ਪਰਮੀਸ਼ ਵਰਮਾ 'ਤੇ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਹਮਲਾ ਕੀਤਾ ਸੀ, ਜਿਸ 'ਚ ਪਰਮੀਸ਼ ਵਰਮਾ ਜ਼ਮਖੀ ਹੋ ਗਿਆ ਸੀ। ਜਿਸ ਤੋਂ ਬਾਅਦ ਪਰਮੀਸ਼ 'ਤੇ ਹਮਲਾ ਕਰਨ ਵਾਲੇ ਦਿਲਪ੍ਰੀਤ ਨੇ ਫੇਕਬੁੱਕ 'ਤੇ ਪੋਸਟ ਪਾ ਕੇ ਪੰਜਾਬੀ ਇੰਡਸਟਰੀ ਦੇ ਰੋਕ ਸਟਾਰ ਨੂੰ ਧਮਕੀ ਦਿੱਤੀ। ਤੁਹਾਨੂੰ ਦਸ ਦਈਏ ਕਿ ਇਸ ਮਾਮਲੇ ਵਿਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ।

ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਮੁੜ ਫੇਸਬੁੱਕ ‘ਤੇ ਇੱਕ ਪੋਸਟ ਪਾਈ ਤੇ ਉਸ ਪੋਸਟ ਵਿੱਚ ਗਿੱਪੀ ਗਰੇਵਾਲ ਦੇ ਨਾਲ ਨਾਲ ਬਾਕੀ ਹੋਰ 2 ਮੁਦਿਆਂ ‘ਤੇ ਵੀ ਲਿਖਿਆ। ਫੇਸਬੁੱਕ ‘ਤੇ ਪੋਸਟ ਪਾ ਕੇ ਕਿਹਾ ਕਿ ਗੈਂਗਸਟਰ ਬਾਬਾ ਨੇ ਕਿਹਾ ਕਿ ਗਿੱਪੀ ਨੂੰ ਕੋਈ ਵੀ ਨਜਾਇਜ਼ ਧਮਕੀ ਨਹੀਂ ਦਿਤੀ ਗਈ। ਹਾਲਾਂਕਿ ਇਹ ਪੋਸਟ 10 ਜੂਨ ਨੂੰ ਦਿਲਪ੍ਰੀਤ ਬਾਬਾ ਨੇ ਫੇਸਬੁੱਕ ‘ਤੇ ਪਾਈ ਸੀ।

ਦਿਲਪ੍ਰੀਤ ਨੇ ਲਿਖਿਆ ਕਿ ਗਿੱਪੀ ਗਰੇਵਾਲ ਤੋਂ ਕਿਸੇ ਵੀ ਤਰੀਕੇ ਦੀ ਫਿਰੌਤੀ ਮੰਗੀ ਗਈ। ਗੈਂਗਸਟਰ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਮੇਰੀ ਗੱਲ ਗਿੱਪੀ ਨਾਲ ਨਹੀਂ ਹੋਈ ਬਲਕਿ ਉਸਦੇ ਮੈਨੇਜਰ ਨਾਲ ਹੋਈ ਸੀ। ਮੈਂ ਉਹਨਾਂ ਨੂੰ ਕੋਈ ਧਮਕੀ ਨਹੀਂ ਦਿੱਤੀ ਅਤੇ ਨਾ ਹੀ ਕੋਈ ਫਿਰੌਤੀ ਮੰਗੀ। ਮੈਂ ਸਿਰਫ ਗਿੱਪੀ ਨੂੰ ਗੈਂਗਸਟਰਾਂ ਵਾਲੇ ਗਾਣੇ ਨਾ ਗਾਉਣ ਦੀ ਸਲਾਹ ਦਿੱਤੀ ਸੀ। ਮੈਂ ਇਹ ਕਿਹਾ ਸੀ ਕਿ ਪੰਜਾਬ ਵਿੱਚ ਲੋਕਾਂ ਨੂੰ ਗੈਂਗਸਟਰਾਂ ਸਬੰਧੀ ਗਾਣੇ ਨਾ ਸੁਣਾਏ ਜਾਣ। ਅਜਿਹੇ ਗਾਣੇ ਬਣਾਉਣੇ ਅਤੇ ਗਾਉਣੇ ਬੰਦ ਕੀਤੇ ਜਾਣ। ਓਹਨੇ ਲਿਖਿਆ ਕਿ ਜੋ ਜ਼ਿੰਦਗੀ ਅਸੀਂ ਜਿਓ ਰਹੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਮਾਂ ਦਾ ਪੁੱਤ ਵੀ ਇਸ ਰਸਤੇ ‘ਤੇ ਆਵੇ। ਇਸ ਲਈ ਉਸ ਨੂੰ ਫੋਨ ਕੀਤਾ ਸੀ।

ਫਿਰੌਤੀ ਵਾਲੀ ਕੋਈ ਗੱਲ ਨਹੀਂ ਹੈ। ਇਸ ਦੇ ਨਾਲ ਹੀ ਗੈਂਗਸਟਰ ਦੀ ਪੋਸਟ ਵਿੱਚ ਲਿਖਿਆ ਕਿ ਫਿਲੌਰ ਦੇ ਕਿਸੇ ਵੀ ਵਪਾਰੀ ਤੋਂ ਫਿਰੌਤੀ ਨਹੀਂ ਮੰਗੀ। ਉਹ ਸਦਾ ਜਾਣਕਾਰ ਹੈ ਇਸ ਲਈ ਉਸ ਨੂੰ ਜਾਣ ਪਹਿਚਾਣ ਲਈ ਹੀ ਫੋਨ ਕੀਤਾ ਗਿਆ ਸੀ। ਇਸ ਨੂੰ ਬਿਨਾਂ ਗੱਲੋਂ ਹੀ ਫਿਰੌਤੀ ਦਾ ਰੂਪ ਦਿੱਤਾ ਗਿਆ ਹੈ। ਰਹੀ ਗੱਲ ਇੱਕ ਡਾਕਟਰ ਨੂੰ ਧਮਕਾਉਣ ਦੀ ਉਸ ਦੀ ਸਚਾਈ ਵੀ ਸੁਨ ਲਵੋ। ਨੂਰਪੁਰ ਦੇ ਇਕ ਡਾਕਟਰ ਗੁਰਦੇਵ ਨੂੰ ਇਸ ਲਈ ਫੋਨ ਲਾਇਆ ਗਿਆ ਸੀ ਕਿਓਂਕਿ ਉਹ ਇੱਕ ਫਰਜੀ ਡਾਕਟਰ ਹੈ। ਉਹ 8ਵੀਂ ਫੇਲ੍ਹ ਹੈ ਅਤੇ ਨਕਲੀ ਡਿਗਰੀ ਲੈ ਕੇ ਇਹ ਕੰਮ ਕਰ ਰਿਹਾ ਹੀ।

ਲੋਕਾਂ ਦੀ ਜਾਨ ਨੂੰ ਜਿਆਦਾ ਖਤਰੇ ਵਿੱਚ ਪਾ ਰਿਹਾ ਹੈ। ਉਸ ਨੂੰ ਇਹ ਕੰਮ ਬੰਦ ਕਰਨ ਲਈ ਫੋਨ ਲਾਇਆ ਗਿਆ ਸੀ। ਉਸ ਪਾਸੋਂ ਵੀ ਕੋਈ ਫਿਰੌਤੀ ਨਹੀਂ ਮੰਗੀ ਗਈ ਸੀ। ਉਸ ਨੂੰ ਕਿਹਾ ਗਿਆ ਸੀ ਕਿ ਸਾਡੇ ਕੋਲ ਬਹੁਤ ਕੁਝ ਹੈ ਉਹ 2.50 ਲੱਖ ਕਿਸੇ ਅਨਾਥ ਆਸ਼ਰਮ ਜਾਂ ਕਿਸੇ ਬਾਲ ਘਰ ਵਿੱਚ ਦੇ ਆਵੇ। ਇਸ ਤੋਂ ਇਲਾਵਾ ਕਿਸੇ ਤੋਂ ਵੀ ਫਿਰੌਤੀ ਨਹੀਂ ਮੰਗੀ ਗਈ ਅਤੇ ਨਾ ਹੀ ਧਮਕਾਇਆ ਗਿਆ। ਬਸ ਉਹਨਾਂ ਨੂੰ ਸਮਝਾਇਆ ਗਿਆ ਸੀ।