ਹਿਮਾਂਸ਼ੀ ਖੁਰਾਣਾ ਨੂੰ ਵਧਾਈ: ਬਣੀ ਆਪਣੇ ਨਵੇਂ ਘਰ ਦੀ ਮਾਣਮੱਤੀ ਮਾਲਕ, ਘਰ ਵਿਚ ਰਖਵਾਇਆ ਸ਼੍ਰੀ ਅਖੰਡ ਪਾਠ 

ਏਜੰਸੀ

ਮਨੋਰੰਜਨ, ਪਾਲੀਵੁੱਡ

2013 ਵਿੱਚ, ਉਸਨੇ ਪੰਜਾਬੀ ਫਿਲਮ 'ਸਾਡਾ ਹੱਕ' ਨਾਲ ਇੱਕ ਅਦਾਕਾਰਾ ਦੇ ਰੂਪ ਵਿੱਚ ਪੰਜਾਬੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕੀਤੀ

photo

 

ਚੰਡੀਗੜ੍ਹ (ਮੁਸਕਾਨ ਢਿੱਲੋਂ):ਹਿਮਾਂਸ਼ੀ ਖੁਰਾਣਾ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਬਤੀਤ ਕਰ ਰਹੀ ਹੈ ਕਿਉਂਕਿਉਨ੍ਹਾਂ ਨੇ ਹਾਲ ਹੀ ਵਿਚ ਆਪਣਾ ਨਵਾਂ ਘਰ ਖਰੀਦਿਆ ਹੈ।ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਹਾਲ ਹੀ ਵਿੱਚ ਮੁੰਬਈ 'ਚ ਇੱਕ ਨਵਾਂ ਘਰ ਖਰੀਦਿਆ ਹੈ ਅਤੇ ਸ਼੍ਰੀ ਅਖੰਡ ਪਾਠ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਅਦਾਕਾਰਾ ਨੇ ਆਪਣੇ ਨਿਵਾਸ ਸਥਾਨ 'ਤੇ 'ਪਾਠ' ਸਮਾਗਮ ਦਾ ਆਯੋਜਨ ਕੀਤਾ। ਇਸ ਸਮਾਰੋਹ ਵਿਚ  ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ।

ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਈਵੈਂਟ ਦੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਸਿਲਵਰ ਰੰਗ ਦੇ ਸੂਟ ਨੂੰ ਸੁੰਦਰ ਝੁਮਕੇ ਅਤੇ ਮੇਕਅਪ ਨਾਲ ਸ਼ਿੰਗਾਰਿਆ ਹੋਇਆ ਹੈ। ਜਿਵੇਂ ਹੀ ਹਿਮਾਂਸ਼ੀ ਨੇ ਆਪਣੇ ਨਵੇਂ ਘਰ ਦੇ ਜਸ਼ਨਾਂ ਦੀ ਝਲਕ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ, ਉਨ੍ਹਾਂ ਦੇ ਫੈਨਸ ਵਧਾਈ ਸੰਦੇਸ਼ ਭੇਜਣ ਲਈ ਕੰਮੈਂਟ ਸੈਕਸ਼ਨ 'ਤੇ ਪਹੁੰਚ ਗਏ।ਪ੍ਰਸ਼ੰਸਕਾਂ ਨੇ ਕੰਮੈਂਟ ਸੈਕਸ਼ਨ 'ਚ ਵਧਾਈ ਸੰਦੇਸ਼ਾਂ ਦੀ ਵਰਖਾ ਸ਼ੁਰੂ ਕਰ ਦਿੱਤੀ।

ਖੁਰਾਨਾ ਨੇ ਆਪਣਾ ਮਾਡਲਿੰਗ ਕਰੀਅਰ 16 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਜਦੋਂ ਉਹ ਮਿਸ ਲੁਧਿਆਣਾ ਬਣੀ। ਉਸ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੀ ਸ਼ੁਰੂਆਤ ਗੀਤ "ਜੋੜੀ - ਬਿਗ ਡੇ ਪਾਰਟੀ" ਨਾਲ ਕੀਤੀ, ਜੋ ਕਿ ਕੁਲਦੀਪ ਮਾਣਕ ਦੁਆਰਾ ਗਾਇਆ ਗਿਆ ਸੀ।ਹਿਮਾਂਸ਼ੀ ਖੁਰਾਨਾ ਸੀਜ਼ਨ 13 ਵਿੱਚ ਬਿੱਗ ਬੌਸ ਦੇ ਘਰ ਵਿੱਚ ਹੋਰ ਜਿਆਦਾ ਮਸ਼ਹੂਰ ਹੋ ਗਈ ਸੀ।

2013 ਵਿੱਚ, ਉਸਨੇ ਪੰਜਾਬੀ ਫਿਲਮ 'ਸਾਡਾ ਹੱਕ' ਨਾਲ ਇੱਕ ਅਦਾਕਾਰਾ ਦੇ ਰੂਪ ਵਿੱਚ ਪੰਜਾਬੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕੀਤੀ, ਜਿਸਨੇ  ਉਨ੍ਹਾਂ ਲਈ ਸਫਲਤਾ ਦੇ ਰਸਤੇ ਖੋਲ ਦਿੱਤੇ।ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।ਦਸ ਦਈਏ ਕਿ ਹਿਮਾਂਸ਼ੀ ਨੇ ਬਾਦਸ਼ਾਹ, ਜੇ ਸਟਾਰ, ਜੱਸੀ ਗਿੱਲ, ਨਿੰਜਾ, ਮਨਕੀਰਤ ਔਲਖ ਅਤੇ ਹੋਰ ਬਹੁਤ ਸਾਰੇ ਨਾਮੀ ਗਾਇਕਾਂ ਨਾਲ ਕੰਮ ਕੀਤਾ ਹੈ।