ਦਿਮਾਗ ਦੀ ਤੀਜੀ ਸਟੇਜ ਦੇ ਕੈਂਸਰ ਨੂੰ ਇਸ ਪੰਜਾਬੀ ਗਾਇਕ ਨੇ ਦਿਤੀ ਮਾਤ
ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਸੰਘਰਸ਼ ਤੇ ਬੀਮਾਰੀ ਦੇ ਨਾਲ ਜੂਝਣ ਵਾਲੇ ਸਫ਼ਰ ਨੂੰ ਭਾਵੁਕ ਸ਼ਬਦਾਂ ‘ਚ ਬਿਆਨ ਕੀਤਾ ਹੈ ।
ਚੰਡੀਗੜ੍ਹ : ਜ਼ਿੰਦਗੀ ‘ਚ ਕਈ ਵਾਰ ਇਨਸਾਨ ਨੂੰ ਬੜੇ ਹੀ ਮੁਸ਼ਕਿਲ ਹਾਲਾਤਾਂ ’ਚੋਂ ਗੁਜ਼ਰਨਾ ਪੈਂਦਾ ਹੈ । ਕਈ ਲੋਕ ਤਾਂ ਔਖੇ ਹਾਲਾਤਾਂ ਅੱਗੇ ਢੇਰੀ ਢਾਹ ਦਿੰਦੇ ਹਨ । ਪਰ ਕਈ ਲੋਕ ਅਜਿਹੇ ਵੀ ਨੇ ਜੋ ਹਾਲਾਤਾਂ ਦੇ ਨਾਲ ਜੂਝਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ਖਸ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਪਤਾ ਨਹੀਂ ਕਿੰਨੀਆਂ ਕੁ ਔਖਿਆਈਆਂ ਦਾ ਸਾਹਮਣਾ ਕੀਤਾ ।
ਪੰਜਾਬੀ ਗਾਇਕ ਅਮਨ ਯਾਰ 'ਸੋਹਣੀ ਨੱਡੀ', 'ਵੈਲੀ', 'ਲੈਂਡਲੋਰਡ', 'ਅਮੇਰੀਕਨ ਗੱਡੀ' ਵਰਗੇ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਾਇਕ ਅਮਨ ਯਾਰ ਨੇ ਹਾਲ ਹੀ 'ਚ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਉਸ ਦੇ ਫੈਨਜ਼ ਦੀ ਚਿੰਤਾ ਵਧਾ ਦਿਤੀ ਹੈ। ਇਸ ਪੋਸਟ 'ਚ ਉਸ ਨੇ ਆਪਣੇ ਦਰਦ ਨੂੰ ਬਿਆਨ ਕੀਤਾ ਹੈ। ਇਸ ਪੋਸਟ ਰਾਹੀਂ ਉਸ ਨੇ ਅਜਿਹੇ ਹਾਲਾਤਾਂ ਦਾ ਵੀ ਜ਼ਿਕਰ ਕੀਤਾ ਹੈ, ਜਿਸ ਤੋਂ ਹਰ ਕੋਈ ਹੁਣ ਤੱਕ ਅਣਜਾਣ ਸੀ।
ਪਰ ਉਸ ਨੇ ਕਦੇ ਵੀ ਹਾਲਾਤਾਂ ਦੇ ਅੱਗੇ ਹਾਰ ਨਹੀਂ ਮੰਨੀ ਤੇ ਆਖਿਰਕਾਰ ਕੈਂਸਰ ਵਰਗੀ ਬੀਮਾਰੀ ਨੂੰ ਵੀ ਆਪਣੇ ਹੌਸਲੇ ਦੇ ਨਾਲ ਹਰਾ ਦਿਤਾ । ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਅਮਨ ਯਾਰ ਦੀ । ਜਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਸੰਘਰਸ਼ ਤੇ ਬੀਮਾਰੀ ਦੇ ਨਾਲ ਜੂਝਣ ਵਾਲੇ ਸਫ਼ਰ ਨੂੰ ਭਾਵੁਕ ਸ਼ਬਦਾਂ ‘ਚ ਬਿਆਨ ਕੀਤਾ ਹੈ ।
ਗਾਇਕ ਨੇ ਆਪਣੀ ਇਸ ਪੋਸਟ ‘ਚ ਲਿਖਿਆ ‘ਹੋ ਸਕਦਾ ਹੈ ਕਿ ਮੈਂ ਹਮੇਸ਼ਾ ਆਪਣੀਆਂ ਤਸਵੀਰਾਂ ਵਿਚ ਮੁਸਕਰਾ ਨਾ ਪਾਵਾਂ..., ਪਰ ਅੰਦਰੋਂ, ਮੈਂ ਬ੍ਰਹਮ ਸ਼ਕਤੀ ਦੁਆਰਾ ਮੇਰੇ ਅੰਦਰ ਪੈਦਾ ਕੀਤੀ ਤਾਕਤ ਲਈ ਸ਼ੁਕਰਗੁਜ਼ਾਰ ਹਾਂ, ਭਾਵੇਂ ਇਹ ਪਰਮਾਤਮਾ, ਵਾਹਿਗੁਰੂ, ਬ੍ਰਹਿਮੰਡ, ਜਾਂ ਤੁਸੀਂ ਇਸ ਨੂੰ ਦੇਣ ਲਈ ਕੋਈ ਵੀ ਨਾਮ ਚੁਣਦੇ ਹੋ। ਸਟੇਜ 3 ਦਿਮਾਗ ਦੇ ਕੈਂਸਰ ਨੂੰ ਜਿੱਤਣ ਤੋਂ ਲੈ ਕੇ, ਪੰਜਾਬ ਵਿਚ ਭ੍ਰਿਸ਼ਟ ਸਿਆਸਤਦਾਨਾਂ ਵੱਲੋਂ ਕਤਲ ਦੀ ਕੋਸ਼ਿਸ਼ (307) ਦੇ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਮੇਰੇ ਲਈ ਸਥਿਤੀ ਬਹੁਤ ਹੀ ਡਰਾਉਣੀ ਬਣ ਗਈ ਸੀ' । ਅਮਨ ਯਾਰ ਨੇ ਇਸ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ ।