ਮੁਹੱਬਤ ਦਾ ਕਿੱਸਾ: ਇੰਦਰਜੀਤ ਨਿੱਕੂ ਨਾਲ ਖੜ੍ਹੀ ਲਕਸ਼ਮੀ ਨੂੰ ਗਰਮ ਤੇਲ 'ਚ ਹੱਥਾਂ ਨਾਲ ਤਲਣੀਆਂ ਪਈਆਂ ਸੀ ਪੂੜੀਆਂ

ਏਜੰਸੀ

ਮਨੋਰੰਜਨ, ਪਾਲੀਵੁੱਡ

ਨਾਰਾਇਣ ਦੱਸਦਾ ਹੈ ਕਿ ਲਕਸ਼ਮੀ ਤੇ ਨਾਰਾਇਣ ਨੂੰ ਪਹਿਲੀ ਤੱਕਣੀ ਵਿਚ ਮੁਹੱਬਤ ਹੋ ਗਈ ਸੀ

Love story: Lakshmi standing with Inderjit Nikku had to fry poodis by hand in hot oil.

 

ਮੁਹਾਲੀ (ਲੰਕੇਸ਼ ਤ੍ਰਿਖਾ) - ਜ਼ਿੰਦਗੀ ਦੇ ਉਤਰਾਅ-ਚੜਾਅ ਨਾਲ ਦੋ-ਦੋ ਹੱਥ ਕਰ ਦਿਆਂ ਇੰਦਰਜੀਤ ਨਿੱਕੂ ਨੇ ਨਰਾਇਣ ਤੇ ਲਕਸ਼ਮੀ ਨਾਲ ਸੋਸ਼ਲ ਮੀਡਿਆ ਤੇ ਇੱਕ ਫੋਟੋ ਸਾਂਝੀ ਕੀਤੀ। ਨਰਾਇਣ ਤੇ ਲਕਸ਼ਮੀ ਦੀ ਉਮਰ 17-17 ਸਾਲ ਹੈ, ਦੋਵਾਂ ਦਾ ਵਿਆਹ ਹੋ ਚੁੱਕਾ ਹੈ। ਨਰਾਇਣ ਦੇ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਲਕਸ਼ਮੀ ਨੂੰ ਇਮਤਿਹਾਨ ਦੇਣਾ ਪਿਆ ਸੀ। ਇਮਤਿਹਾਨ ਦੇ ਵਿਚ ਇਹ ਸਾਬਿਤ ਕਰਨਾ ਪਿਆ ਸੀ ਕਿ ਨਰਾਇਣ ਦੇ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਲਕਸ਼ਮੀ ਦਾ ਕਿਸੇ ਹੋਰ ਮਰਦ ਨਾਲ ਕੋਈ ਸਰੀਰਕ ਸੰਬੰਧ ਤਾਂ ਨਹੀਂ ਸੀ। ਨਰਾਇਣ ਘਰ ਦਾ ਗੁਜ਼ਾਰਾ ਚਲਾਉਣ ਲਈ ਮੁਹਾਲੀ ਵਿਚ ਗੁਬਾਰੇ ਵੇਚਦਾ ਹੈ। ਪਿਆਰ ਨਾਲ ਨਰਾਇਣ ਨੂੰ ਉਸ ਦੇ ਘਰ ਦੇ ਨਾਰੂ ਬੁਲਾਉਂਦੇ ਹਨ।

ਨਰਾਇਣ ਤੇ ਲਕਸ਼ਮੀ ਰਾਜਸਥਾਨ ਦੇ ਵਿਚ ਪੈਂਦੇ ਉਦੈਪੁਰ ਦੇ ਕਿਸੇ ਪਿੰਡ ਦੇ ਰਹਿਣ ਵਾਲੇ ਹਨ। ਨਾਰਾਇਣ ਦੱਸਦਾ ਹੈ ਕਿ ਲਕਸ਼ਮੀ ਤੇ ਨਾਰਾਇਣ ਨੂੰ ਪਹਿਲੀ ਤੱਕਣੀ ਵਿਚ ਮੁਹੱਬਤ ਹੋ ਗਈ ਸੀ। ਨਰਾਇਣ ਆਪਣੇ ਦੋਸਤਾਂ ਨਾਲ ਬੰਟੇ ਖੇਡਦਾ ਪਿਆ ਸੀ ਅਤੇ ਲਕਸ਼ਮੀ ਉਸ ਨੂੰ ਅਕਸਰ ਬਾਰੀ ਵਿਚੋਂ ਵੇਖਿਆ ਕਰਦੀ ਸੀ। ਕਿਸੇ ਦਿਨ ਲਕਸ਼ਮੀ ਨੇ ਹਿੰਮਤ ਕਰਕੇ ਨਰਾਇਣ ਨੂੰ ਫ਼ੋਨ ਨੰਬਰ ਦੇ ਦਿੱਤਾ। ਬਸ ਫੇਰ ਗੱਲਾਂ ਸ਼ੁਰੂ ਹੋਈਆਂ ਤੇ ਹੁਣ ਦੋਵੇਂ ਇੱਕ ਦੂਜੇ ਦੇ ਹਮਸਫ਼ਰ ਹਨ ਪਰ ਜਿਸ ਸਮਾਜ ਤੋਂ ਦੋਵੇਂ ਆਉਂਦੇ ਹਨ ਉੱਥੇ ਇਕ ਰਿਵਾਜ਼ ਹੈ। ਵਿਆਹ ਤੋਂ ਪਹਿਲਾਂ ਕੁੜੀ ਨੂੰ ਇਹ ਸਾਬਿਤ ਕਰਨਾ ਪੈਂਦਾ ਹੈ ਕਿ ਉਸ ਨੇ ਕਿਸੇ ਮਰਦ ਦੇ ਨਾਲ ਵਿਆਹ ਤੋਂ ਪਹਿਲਾਂ ਕੋਈ ਸਰੀਰਕ ਸੰਬੰਧ ਤਾਂ ਨਹੀਂ ਬਣਾਇਆ ਸੀ।

 

ਇਸ ਦੇ ਲਈ, ਪਹਿਲਾਂ ਪੰਚਾਇਤ ਦੇ ਵਿਚ ਕੁੜੀ ਕੋਲ਼ੋਂ ਸਵਾਲ ਪੁੱਛਿਆ ਜਾਂਦਾ ਹੈ ਜੇ ਕੁੜੀ ਕਹਿ ਦਿੰਦੀ ਹੈ ਕਿ ਉਸ ਦੇ ਕਿਸੇ ਨਾਲ ਵੀ ਸਰੀਰਕ ਸੰਬੰਧ ਨਹੀਂ ਸਨ ਤਾਂ ਉਸ ਤੋਂ ਬਾਅਦ ਕੁੜੀ ਨੂੰ ਇੱਕ ਇਮਤਿਹਾਨ 'ਚੋਂ ਗੁਜ਼ਰਨਾ ਪੈਂਦਾ ਹੈ। ਕੜ੍ਹਾਈ ਵਿਚ ਤੇਲ ਗਰਮ ਕੀਤਾ ਜਾਂਦਾ ਹੈ ਤੇ ਉਸ ਤੇਲ ਵਿਚ ਪੂੜੀਆਂ ਤਲਣੀਆਂ ਪੈਂਦੀਆਂ ਹਨ। ਹੁਣ ਤੁਸੀਂ ਸੋਚੋਂਗੇ ਇਸ ਦੇ ਵਿਚ ਕਿਹੜੀ ਕੋਈ ਵੱਡੀ ਗੱਲ ਹੈ। ਪੂੜੀਆਂ ਤਾਂ ਕੋਈ ਕੁੜੀ ਵੀ ਤਲ ਸਕਦੀ ਹੈ। 

ਪਰ ਇਹ ਇਮਤਿਹਾਨ ਇਹਨਾਂ ਸੌਖਾ ਨਹੀਂ ਸੀ। ਕੁੜੀ ਨੂੰ ਉਹ ਪੂੜੀਆਂ ਗਰਮ-ਗਰਮ ਤੇਲ ਦੇ ਵਿਚ ਆਪਣੇ ਹੱਥਾਂ ਦੇ ਨਾਲ ਕੱਢੀਆਂ ਹੁੰਦੀਆ ਸਨ। ਜੇ ਉਹਨਾਂ ਪੂੜੀਆਂ ਨੂੰ ਤਲਣ ਸਮੇਂ ਕੁੜੀ ਦਾ ਹੱਥ ਸੜ ਜਾਂਦਾ ਹੈ ਤਾਂ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਕੁੜੀ ਨੇ ਝੂਠ ਬੋਲਿਆ ਸੀ ਅਤੇ ਵਿਆਹ ਤੋਂ ਪਹਿਲਾਂ ਉਸ ਕੁੜੀ ਦੇ ਕਿਸੇ ਮਰਦ ਨਾਲ ਸਰੀਰਕ ਸੰਬੰਧ ਸਨ ਪਰ ਜੇ ਕੁੜੀ ਸੱਚ ਬੋਲ ਰਹੀ ਹੋਵੇ ਤਾਂ ਉਸ ਨੂੰ ਉਹ ਗਰਮ ਤੇਲ ਵੀ ਪਾਣੀ ਦੀ ਤਰ੍ਹਾਂ ਲੱਗਦਾ ਹੈ। ਇਹ ਇੱਕ ਪਰੰਪਰਾ ਹੈ ਤੇ ਉਥੋਂ ਦੇ ਲੋਕਾਂ ਦਾ ਵਿਸ਼ਵਾਸ ਹੈ। 

ਨਰਾਇਣ ਨੇ ਇਹ ਵੀ ਦੱਸਿਆ ਕਿ ਜਿੱਥੇ ਕੁੜੀ ਵਾਲਿਆਂ ਨੂੰ ਮੁੰਡੇ ਵਾਲਿਆਂ ਨੂੰ ਦਾਜ ਦੇਣਾ ਪੈਂਦਾ ਹੈ ਉਥੇ ਹੀ ਉਹਨਾਂ ਦੇ ਰੀਤੀ ਰਿਵਾਜ਼ਾਂ ਦੇ ਮੁਤਾਬਿਕ ਇਹ ਸਭ ਪੁੱਠਾ ਚੱਲਦਾ ਹੈ। ਮੁੰਡੇ ਵਾਲਿਆਂ ਨੂੰ ਕੁੜੀ ਵਾਲਿਆਂ ਨੂੰ ਵਿਆਹ ਤੋਂ ਪਹਿਲਾਂ ਪੈਸੇ ਤੇ ਤੋਹਫੇ ਦੇਣੇ ਪੈਂਦੇ ਹਨ। ਨਰਾਇਣ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਦਾ ਇਮਤਿਹਾਨ ਲੈਂਦੇ ਹਨ। ਜਿਸ ਦੇ ਵਿਚ ਮੁੰਡੇ ਨੂੰ ਕੁੜੀ ਵਾਲਿਆਂ ਦੇ ਘਰ ਕੁਝ ਸਮੇਂ ਲਈ ਰਹਿਣਾ ਪੈਂਦਾ ਹੈ। ਕੁੜੀ ਵਾਲੇ ਮੁੰਡੇ ਦਾ ਸਬਰ ਪਰਖਣ ਲਈ ਉਸ ਦੇ ਕੋਲ਼ੋਂ ਕੰਮ ਕਰਵਾਉਂਦੇ ਹਨ। ਜੇ ਤਾਂ ਮੁੰਡਾ ਸਫ਼ਲ ਹੁੰਦਾ ਹੈ ਤਾਂਹੀਂ ਕੁੜੀ ਵਾਲੇ ਵਿਆਹ ਲਈ ਹਾਂ ਕਰਦੇ ਹਨ

ਪਰ ਨਰਾਇਣ ਹੱਸਦਾ ਹੋਇਆ ਦੱਸਦਾ ਹੈ ਕਿ ਨਰਾਇਣ ਜ਼ਿਆਦਾ ਦੇਰ ਤੱਕ ਲਕਸ਼ਮੀ ਦੇ ਘਰ ਨਹੀਂ ਰੁਕ ਪਾਇਆ ਸੀ। ਨਰਾਇਣ ਦੱਸਦਾ ਸੀ ਕਿ ਕਈ ਵਾਰ ਸ਼ਰਾਬ ਪੀਤੀ ਵਿਚ ਮੁੰਡਿਆਂ ਨੇ ਉਸ ਨੂੰ ਕੁੱਟਿਆ ਵੀ ਨਾਲ ਬੈਠੀ ਲਕਸ਼ਮੀ ਦਾ ਇਹ ਗੱਲ ਸੁਣ ਕਿ ਮੂੰਹ ਉੱਤਰ ਗਿਆ ਪਰ ਫੇਰ ਨਰਾਇਣ ਹੱਸ ਪਿਆ ਤੇ ਕਹਿਣ ਲੱਗਾ ਬੱਸ ਇਹੀ ਤਾਂ ਜ਼ਿੰਦਗੀ ਹੈ। ਨਰਾਇਣ ਤੇ ਲਕਸ਼ਮੀ ਦੇ ਦਿਨ ਬਾਗ਼ ਦੇ ਵਿਚ ਗੁਜ਼ਰਦੇ ਹਨ ਤੇ ਰਾਤਾਂ ਫੁੱਟਪਾਥਾਂ 'ਤੇ ਸੌਂ ਕੇ ਪਰ ਫੇਰ ਵੀ ਜ਼ਿੰਦਗੀ ਦੇ ਨੂੰ ਹੱਸ ਕੇ ਗੁਜ਼ਾਰਦੇ ਹਨ।