ਈਰਾਨ 'ਚ ਹਿਜਾਬ ਨੂੰ ਲੈ ਕੇ ਵਧਿਆ ਵਿਵਾਦ, ਨੀਰੂ ਬਾਜਵਾ ਨੇ ਪੋਸਟ ਪਾ ਕੇ ਕਿਹਾ ਅਸੀਂ ਤੁਹਾਡੇ ਨਾਲ ਹਾਂ
ਮੈਂ ਤੁਹਾਡੀ ਅਜ਼ਾਦੀ ਲਈ ਅਰਦਾਸ ਕਰਦੀ ਹਾਂ
Neeru Bajwa
ਚੰਡੀਗੜ੍ਹ : ਈਰਾਨ ਵਿਚ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਪੁਲਿਸ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਚੁੱਕੀ ਹੈ। ਹਾਲਾਂਕਿ ਵਿਰੋਧ ਰੁਕਣ ਦਾ ਨਾਂ ਨਹੀਂ ਲੈ ਰਿਹਾ। ਔਰਤਾਂ ਅਪਣੇ ਵਾਲ ਕਟਵਾ ਕੇ ਸਰਕਾਰ ਵਿਰੋਧੀ ਨਾਅਰੇ ਲਗਾ ਕੇ ਗੁੱਸਾ ਜ਼ਾਹਰ ਕਰ ਰਹੀਆਂ ਹਨ। ਇਸ ਘਟਨਾ ਨੂੰ ਲੈ ਕੇ ਪੰਜਾਬੀ ਅਦਾਕਾਰ ਨੀਰੂ ਬਾਜਵਾ (Neeru Bajwa) ਨੇ ਇੱਕ ਪੋਸਟ ਸ਼ੇਅਰ ਕਰ ਈਰਾਨ ਦੀਆਂ ਔਰਤਾਂ ਦਾ ਹੌਸਲਾਂ ਵਧਾਇਆ ਹੈ।
ਅਦਾਕਾਰ ਨੀਰੂ ਬਾਜਵਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਮੈਂ ਤੁਹਾਡੀ ਅਜ਼ਾਦੀ ਲਈ ਅਰਦਾਸ ਕਰਦੀ ਹਾਂ। ਹੈਸ਼ਟੈਗ MAHSA AMINI #twitter ਦੇ ਇਤਿਹਾਸ ਵਿਚ ਚੋਟੀ ਦੇ 5 ਹੈਸ਼ਟੈਗਾਂ ਵਿਚੋਂ ਇੱਕ ਬਣ ਗਿਆ ਹੈ!!! ਉਹ ਵੀ ਉਦੋਂ ਜਦੋਂ ਕਿ ਉਨ੍ਹਾਂ ਨੇ ਈਰਾਨ ਵਿਚ ਸਾਰੇ ਸੋਸ਼ਲ ਮੀਡੀਆ ਨੂੰ ਬਲੌਕ ਕਰ ਦਿੱਤਾ ਹੈ।